ਖੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼, ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋ ਰਾਹੀਂ ਵਾਰਸਾਂ ਨੂੰ ਲੱਗਿਆ ਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮ੍ਰਿਤਸਰ  ਦੇ ਅਜਨਾਲਾ ‘ਚ ਸ਼ਨੀਵਾਰ ਨੂੰ ਇਕ ਜਵਾਨ ਦੀ ਖੂਨ ਨਾਲ ਲਿਬੜੀ ਲਾਸ਼ ਮਿਲੀ, ਜਿਸਨੂੰ ਪੋਸਟ ਮਾਰਟਮ ਲਈ ਭੇਜਦੇ ਹੋਏ ਪੁਲਿਸ ਮੌਤ ਦੇ ਕਾਰਨਾਂ ਦਾ ਪਤਾ...

Bikramjit Singh

ਅੰਮ੍ਰਿਤਸਰ : ਅਮ੍ਰਿਤਸਰ  ਦੇ ਅਜਨਾਲਾ ‘ਚ ਸ਼ਨੀਵਾਰ ਨੂੰ ਇਕ ਜਵਾਨ ਦੀ ਖੂਨ ਨਾਲ ਲਿਬੜੀ ਲਾਸ਼ ਮਿਲੀ, ਜਿਸਨੂੰ ਪੋਸਟ ਮਾਰਟਮ ਲਈ ਭੇਜਦੇ ਹੋਏ ਪੁਲਿਸ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ‘ਚ ਲੱਗ ਗਈ ਹੈ। ਪੁਲਿਸ ਮੁਤਾਬਿਕ ਪਟਰੌਲ ਪੰਪ ਕੋਲ ਇਕ ਜਵਾਨ ਦੇ ਜਖ਼ਮੀ ਹੋਣ ਦੀ ਸੂਚਨਾ ਤੋਂ ਬਾਅਦ ਟੀਮ ਮੌਕੇ ‘ਤੇ ਪਹੁੰਚੀ ਤਾਂ ਉਸਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਜਵਾਨ ਦੀ ਪਹਿਚਾਣ ਬਿਕਰਮਜੀਤ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਲੋਹਾਰਕਾ ਦੇ ਰੂਪ ਵਿਚ ਉਦੋਂ ਹੋ ਸਕੀ, ਜਦੋਂ ਪੁਲਿਸ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਇਕ ਫੋਟੋ ਨੂੰ ਵੇਖਕੇ ਉਸਦਾ ਭਰਾ ਪੁਲਿਸ ਚੌਕੀ ਅੱਪੜਿਆ। ਕੁੱਕੜਾਂ ਵਾਲਾ ਪੁਲਿਸ ਚੌਂਕੀ ਦੇ ਇੰਚਾਰਜ ਆਗਿਆਪਾਲ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 25 ਸਾਲਾ ਨੌਜਵਾਨ ਦੀ ਇਲਾਕੇ ਦੇ ਪਟਰੋਲ ਪੰਪ ਨਜਦੀਕ ਖੂਨ ਨਾਲ ਲੀਬੜੇ ਸੜਕ ਦੇ ਕੰਡੇ ਬੇਸ਼ੋਸ਼ ਪਏ ਹੋਣ ਦੀ ਸੂਚਨਾ ਮਿਲੀ ਸੀ।

ਜਦੋਂ ਮੌਕੇ ਉੱਤੇ ਪੁੱਜੇ ਤਾਂ ਪਾਇਆ ਕਿ ਉਸਦੀ ਮੌਤ ਹੋ ਚੁੱਕੀ ਹੈ।  ਪੁਲਿਸ ਨੇ ਲਾਸ਼ ਨੂੰ ਚੌਂਕੀ ਲੈ ਆਈ ਅਤੇ ਨਾਲ ਹੀ ਸ਼ਨਾਖਤ ਲਈ ਉਸਦੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗਈ। ਉਸ ਨਾਲ ਹੀ ਉਸਦੀ ਪਹਿਚਾਣ ਹੋ ਸਕੀ। ਮ੍ਰਿਤਕ ਬਿਕਰਮਜੀਤ ਸਿੰਘ ਦੇ ਭਰਾ   ਹਰਜੀਤ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਭਰਾ ਦੀ ਤਸਵੀਰ ਮਿਲੀ, ਜਿਸਦੇ ਜ਼ਰੀਏ ਉਹ ਪੁਲਿਸ ਚੌਂਕੀ ਕੁੱਕੜਾਂ ਵਾਲਾ ਪੁੱਜੇ।

ਉੱਥੇ ਲਾਸ਼ ਨੂੰ ਵੇਖਕੇ ਉਸਦੀ ਮੌਤ ਦਾ ਪਤਾ ਚੱਲਿਆ।  ਉਸਦਾ ਕਹਿਣਾ ਹੈ ਕਿ ਕਿਸੇ ਨੇ ਉਸਦੇ ਭਰਾ ਦੀ ਹੱਤਿਆ ਕੀਤੀ ਹੈ, ਉਥੇ ਹੀ ਪੁਲਿਸ ਚੌਂਕੀ ਮੁਖੀ ਆਗਿਆਪਾਲ ਸਿੰਘ  ਨੇ ਵੀ ਹਰ ਪਹਿਲੂ ਤੋਂ ਜਾਂਚ ਦੀ ਗੱਲ ਕਹੀ ਹੈ। ਫਿਲਹਾਲ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬਿਕਰਮਜੀਤ ਦੀ ਲਾਸ਼ ਪਰਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ।