ਡੀਜੀਪੀ ਗੁਪਤਾ ਦੱਸਣ ਖੰਨਾ ਪੁਲਿਸ ਵੱਲੋਂ ਫੜੀ ਰਕਮ 'ਚੋਂ 7 ਕਰੋੜ ਕਿੱਥੇ ਗਏ : ਸੁਖਪਾਲ ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਨੂੰ ਵਰਦੀਧਾਰੀ ਗੁੰਡਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਹੁਣ ਇਨ੍ਹਾਂ ਦਾ ਹੀ ਰਾਜ ਚੱਲ ਰਿਹਾ ਹੈ

Sukhpal Khaira

ਬਠਿੰਡਾ : ਪ੍ਰੈਸ ਕਾਂਨਫਰੰਸ ‘ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਕ ਵੱਡੀ ਰੈਲੀ ਕੀਤੀ ਜਾਵੇਗੀ ਜਿਸ ਵਿਚ ਮਾਇਆਵਤੀ ਸਮੇਤ ਕਈ ਕੇਂਦਰੀ ਆਗੂ ਪਹੁੰਚਣਗੇ। ਕੇਜਰੀਵਾਲ ‘ਤੇ ਗਰਜ਼ਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਅਪਣੀ ਵਿਚਾਰਧਾਰਾ ਤੋਂ ਹਟ ਗਏ ਹਨ। ਉਸਦੇ ਅਸੂਲ ਵੀ ਨਹੀਂ ਰਹੇ, ਜਿਸ ਲਈ ਅੰਨਾ ਹਜ਼ਾਰੇ ਨੇ ਸੰਘਰਸ਼ ਕੀਤੀ ਸੀ। ਅੰਨਾ ਹਜ਼ਾਰੇ ਮੂਵਮੈਂਟ ਭ੍ਰਿਸ਼ਟਾਚਾਰ ਵਿਰੁੱਧ ਸੀ, ਵਿਸ਼ੇਸ਼ ਤੌਰ ਪਰ ਉਨ੍ਹਾਂ ਦਾ ਕਾਂਗਰਸ ਉਤੇ ਨਿਸ਼ਾਨਾ ਸੀ। ਹੁਣ ਉਥੋਂ ਦੇ ਕੇਜਰੀਵਾਲ ਦਿੱਲੀ ਵਿਚ ਕਾਂਗਰਸ ਨਾਲ ਹੱਥ ਮਿਲਾਉਣ ਜਾ ਰਹੇ ਹਨ।

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪਾਰਦੀ ਐਂਥਨੀ ਤੋਂ 16 ਕਰੋੜ 66 ਲੱਖ ਰੁਪਏ ਬਰਾਮਦ ਕੀਤੀ ਸੀ, ਜਦਕਿ ਪੁਲਿਸ ਨੇ 9 ਕਰੋੜ 66 ਲੱਖ ਹੀ ਦਿਖਾਏ ਬਾਕੀ ਦੇ 7 ਕਰੋੜ ਰੁਪਏ ਕਿਥੇ ਗਏ ਇਸਦਾ ਕੋਈ ਖੁਲਾਸਾ ਨਹੀਂ ਹੋ ਸਕਿਆ। ਜਲੰਧਰ ਦੀ ਪੁਲਿਸ 3 ਜ਼ਿਲ੍ਹਿਆਂ ਨੂੰ ਪਾਰ ਕਰਕੇ ਐਂਥਨੀ ਦੇ ਘਰ ਛਾਪਾ ਮਾਰਨ ਗਈ, ਜਦਕਿ ਛਾਪੇ ਵਿਚ 4 ਲੋਕ ਉਹ ਵੀ ਸ਼ਾਮਲ ਸਨ, ਜਿਨ੍ਹਾਂ ਨੇ ਦਿਨਕਰ ਗੁਪਤਾ ਨੂੰ ਖੰਨਾ ਵਿਚ ਤਾਇਨਾਤ ਕੀਤਾ ਸੀ।

ਉਨ੍ਹਾਂ ਨੇ ਕਿ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਸੋਮਵਾਰ ਸ਼ਾਮ ਤੱਕ ਉਸ 7 ਕਰੋੜ ਰੁਪਏ ਬਾਰੇ ਦੱਸਿਆ ਨਾ ਤਾਂ ਮੰਗਲਵਾਰ ਨੂੰ ਡੈਮੋਕ੍ਰੇਟਿਕ ਅਲਾਇੰਸ ਚੋਣ ਕਮਿਸ਼ਨ ਕੋਲ ਉਨ੍ਹਾਂ ਦੀ ਸ਼ਿਕਾਇਤ ਕਰੇਗਾ ਅਤੇ ਉਸਨੂੰ ਪੰਜਾਬ ਤੋਂ ਬਾਹਰ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਵਿਚ ਚੁੱਪੀ ਵੱਟੀ ਬੈਠੇ ਹਨ, ਜਦਿਕ ਪਾਦਰੀ ਐਂਥਨੀ ਵਾਰ-ਵਾਰ ਕਹਿ ਰਹੇ ਹਨ ਉਨ੍ਹਾਂ ਦੇ 7 ਕਰੋੜ ਕਿਥੇ ਗਏ।

ਖਹਿਰਾ ਨੇ ਕਿਹਾ ਕਿ ਪੁਲਿਸ ਨੇ ਆਮਦਨ ਵਿਭਾਗ ਅਤੇ ਈ.ਡੀ ਤੱਕ  ਵੀ ਇਸ ਦੀ ਭਿਣਕ ਨਹੀਂ ਲੱਗਣ ਦਿੱਤੀ, ਜਦਕਿ ਕੈਸ਼ ਬਰਾਮਦ ਕਰਨਾ ਪੁਲਿਸ ਦੇ ਦਾਇਰੇ ਵਿਚ ਨਹੀਂ ਆਉਂਦਾ। ਉਨ੍ਹਾਂ ਨੇ ਪੁਲਿਸ ਨੂੰ ਵਰਦੀਧਾਰੀ ਗੁੰਡਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਹੁਣ ਇਨ੍ਹਾਂ ਦਾ ਹੀ ਰਾਜ ਚੱਲ ਰਿਹਾ ਹੈ।