ਲੁਧਿਆਣਾ 'ਚ ਗੰਦੇ ਨਾਲੇ 'ਚ ਡਿੱਗਿਆ ਬੱਚਾ, ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ, ਭਾਲ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਕੇ ਦੇ ਲੋਕਾਂ ਨੇ ਮਾਂ 'ਤੇ ਬੱਚੇ ਨੂੰ ਨਾਲੇ 'ਚ ਸੁੱਟਣ ਦੇ ਲਗਾਏ ਦੋਸ਼

photo

 

ਲੁਧਿਆਣਾ:  ਲੁਧਿਆਣਾ ਦੇ ਹੈਬੋਵਾਲ ਕਾਲੀ ਮਾਤਾ ਮੰਦਿਰ ਕੋਲ ਇੱਕ ਸਾਲ ਦਾ ਬੱਚਾ ਅਚਾਨਕ ਆਪਣੀ ਮਾਂ ਦੇ ਹੱਥੋਂ  ਨਿਕਲ ਗਿਆ ਅਤੇ ਗੰਦੇ ਨਾਲੇ ਵਿੱਚ ਡਿੱਗ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਅਤੇ ਨਿਗਮ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਕਰੇਨ ਦੀ ਮਦਦ ਨਾਲ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਦੇਰ ਰਾਤ ਤੱਕ ਕੁਝ ਪਤਾ ਨਹੀਂ ਲੱਗਾ। ਟੀਮ ਲਗਾਤਾਰ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 ਇਹ ਵੀ ਪੜ੍ਹੋ: ਲੁਧਿਆਣਾ 'ਚ ਡਲਿਵਰੀ ਬੁਆਏ ਦੀ ਕੁੱਟਮਾਰ ਕਰ ਖੋਹੀ ਨਕਦੀ

ਇਸ ਦੇ ਨਾਲ ਹੀ ਇਲਾਕੇ ਦੇ ਲੋਕਾਂ ਨੇ ਬੱਚੇ ਦੀ ਮਾਂ 'ਤੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਆਪਣੇ ਬੱਚੇ ਦੀ ਗਲੀ ਵਿੱਚ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਨਾਲੇ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਈ।

 ਇਹ ਵੀ ਪੜ੍ਹੋ: ਕਦੋਂ ਹਰ ਸਿੱਖ ਇਹ ਕਹਿ ਸਕੇਗਾ ਕਿ ‘ਅਕਾਲ ਤਖ਼ਤ ’ਤੇ ਬੈਠਾ ਸਾਡਾ ਜਥੇਦਾਰ ਪੂਰੀ ਤਰ੍ਹਾਂ ਆਜ਼ਾਦ ਤੇ ਨਿਰਪੱਖ ਹੈ’? 

ਔਰਤ ਹੈਬੋਵਾਲ ਵਿੱਚ ਹੀ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਉਸ 'ਤੇ ਝੂਠੇ ਦੋਸ਼ ਲਾਏ ਗਏ ਹਨ। ਉਹ ਬੱਚੇ ਨੂੰ ਲੈ ਕੇ ਨਾਲੇ ਕੋਲ ਜਾ ਰਹੀ ਸੀ। ਇਸੇ ਦੌਰਾਨ ਇੱਕ ਬਾਈਕ ਉਸ ਦੇ ਸਾਹਮਣੇ ਆ ਗਈ। ਬੱਚਾ ਹੱਥੋਂ ਤਿਲਕ ਕੇ ਨਾਲੇ ਵਿੱਚ ਡਿੱਗ ਗਿਆ।

ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਹੁਣ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਟੀਮ ਜਲਦੀ ਹੀ ਉਸ ਨੂੰ ਬਚਾ ਲਵੇਗੀ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਗੱਲ ਦਾ ਪਤਾ ਲੱਗ ਸਕੇ।