ਬਰਨਾਲਾ ਦੇ ਪਿੰਡ ਮਾਂਗੇਵਾਲ ’ਚ ਇਕਾਂਤਵਾਸ ਦੌਰਾਨ ਇਕ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਮਾਂਗੇਵਾਲ (ਬਰਨਾਲਾ) ਵਿਖੇ ਇਕਾਂਤਵਾਸ ਦੌਰਾਨ ਇਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ।

Photo

ਬਰਨਾਲਾ, 9 ਮਈ -ਪਿੰਡ ਮਾਂਗੇਵਾਲ (ਬਰਨਾਲਾ) ਵਿਖੇ ਇਕਾਂਤਵਾਸ ਦੌਰਾਨ ਇਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਂਗੇਵਾਲ ਦੇ ਇਕ ਪਰਿਵਾਰ ਨਾਲ ਸਬੰਧਤ ਪੱਪੂ ਸਿੰਘ (38) ਪੁੱਤਰ ਤੇਜਾ ਸਿੰਘ ਬੀਤੀ 30 ਅਪ੍ਰੈਲ ਨੂੰ ਹਰਿਆਣਾ ਤੋਂ ਕਣਕ ਦਾ ਸੀਜ਼ਨ ਲਗਾ ਕੇ ਪਿੰਡ ਆਇਆ ਸੀ ਜਿਸ ਕਾਰਨ ਸਿਹਤ ਵਿਭਾਗ ਧਨੌਲਾ ਦੀ ਟੀਮ ਵਲੋਂ ਉਸ ਨੇ ਘਰ ’ਚ ਹੀ 21 ਦਿਨਾਂ ਲਈ ਇਕਾਂਤਵਾਸ ਕੀਤਾ ਹੋਇਆ ਸੀ। ਇਹ ਇਕਾਂਤਵਾਸ ਅਜੇ 20 ਮਈ ਨੂੰ ਪੂਰਾ ਹੋਣਾ ਸੀ, ਕਿ ਅੱਜ ਦੁਪਹਿਰ 2 ਵਜੇ ਦੇ ਕਰੀਬ ਉਸ ਨੇ ਆਪਣੇ ਘਰ ਦੇ ਇਕ ਕਮਰੇ ਅੰਦਰ ਹੀ ਛੱਤ ਵਾਲੇ ਪੱਖੇ ਨਾਲ ਪਰਨਾ ਪਾ ਕੇ ਫਾਹਾ ਲੈ ਲਿਆ। ਠੁੱਲੀਵਾਲ ਪੁਲਿਸ ਨੇ ਮਿ੍ਰਤਕ ਦੀ ਮਾਂ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਤਹਿਤ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਖਮਾਣੋਂ 'ਚੋ 2 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ

ਖਮਾਣੋਂ : ਖਮਾਣੋਂ ਦੇ ਵਾਰਡ ਨੰਬਰ 4 ਅਤੇ ਬਲਾਕ ਖਮਾਣੋਂ ਦੇ ਪਿੰਡ ਲਖਣਪੁਰ ਤੋਂ ਇੱਕ ਕੰਬਾਈਨ 'ਤੇ ਕੰਮ ਕਰਨ ਵਾਲੇ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਸਿਹਤ ਵਿਭਾਗ ਦੇ ਹੱਥ ਪੈਰ ਫੁਲ ਗਏ ਹਨ। ਖਮਾਣੋਂ ਤਹਿਸੀਲ ਦੇ ਹੁਣ 3 ਪਾਜ਼ੀਟਿਵ ਕੇਸ ਜੇਰੇ ਇਲਾਜ ਹਨ ਜਿਨ੍ਹਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਭੇਜ ਦਿੱਤਾ ਗਿਆ । ਸਰਕਾਰੀ ਹਸਪਤਾਲ ਖਮਾਣੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਹਰਭਜਨ ਰਾਮ ਨੇ ਦੱਸਿਆ ਕਿ ਵਾਰਡ ਨੰਬਰ 4 ਤੋਂ, ਜੋ ਕੱਲ੍ਹ ਪਹਿਲਾ ਮਾਮਲਾ ਪਾਜ਼ੀਟਿਵ ਮਾਮਲਾ ਆਇਆ ਸੀ ਉਕਤ ਵਿਅਕਤੀ ਦੀ ਭੈਣ ਵੀ ਟੈੱਸਟ ਉਪਰੰਤ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਜਦਕਿ ਇੱਥੋਂ ਨੇੜਲੇ ਪਿੰਡ ਲਖਣ ਪੁਰ ਦੇ ਇੱਕ ਕੰਬਾਈਨ 'ਤੇ ਕੰਮ ਕਰਨ ਵਾਲੇ ਵਿਅਕਤੀ ਵੀ ਟੈੱਸਟ ਦੌਰਾਨ ਕੋਰੋਨਾ ਪਾਜ਼ੀਟਿਵ ਨਿਕਲਿਆ ਹੈ।

ਫ਼ਤਿਹਗੜ੍ਹ ਸਾਹਿਬ 'ਚ 5 ਹੋਰ ਨਵੇਂ ਮਾਮਲੇ ਆਏ ਸਾਹਮਣੇ , ਕੁੱਲ ਗਿਣਤੀ ਹੋਈ 28

ਫ਼ਤਿਹਗੜ੍ਹ ਸਾਹਿਬ : ਸਿਵਲ ਸਰਜਨ ਡਾ. ਐਨ ਕੇ ਅਗਰਵਾਲ ਨੇ ਕਿਹਾ ਹੈ ਕਿ ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਦੇ ਨਵੇਂ 5 ਮਾਮਲੇ ਸਾਹਮਣੇ ਆਏ ਹਨ । ਕੁੱਲ ਗਿਣਤੀ 28 ਹੋਈ ਹੈ।

ਚੰਡੀਗੜ੍ਹ 'ਚ 18 ਮਹੀਨੇ ਦੀ ਬੱਚੀ ਨੇ ਜਿੱਤੀ ਕੋਰੋਨਾ ਦੀ ਜੰਗ

ਚੰਡੀਗੜ੍ਹ : 30 ਸੈਕਟਰ ਦੀ ਰਹਿਣ ਵਾਲੀ 18 ਮਹੀਨਿਆਂ ਦੀ ਬੱਚੀ ਦੇ ਨਾਲ ਇਸ ਦੀ ਮਾਂ ਨੂੰ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਜਿੱਥੇ ਉਹ ਲਗਾਤਾਰ ਪੀ.ਜੀ.ਆਈ. ਵਿਚ ਦਾਖਲ ਸਨ ਤੇ ਅੱਜ ਠੀਕ ਹੋ ਕੇ ਡਿਸਚਾਰਜ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।