Mohali News: ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਕੋਆਪ੍ਰੇਟਿਵ ਬੈਂਕ ਦਾ ਮੈਨੇਜਰ ਜਸਵੀਰ ਸਿੰਘ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News: ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਸ਼ੁਰੂ

The bank manager cheated the farmers of crores Mohali News

The bank manager cheated the farmers of crores Mohali News: ਲੋਕ ਆਪਣੀ ਸਾਰੀ ਪੂੰਜੀ ਬੈਂਕ ਵਿਚ ਜਮ੍ਹਾਂ ਕਰਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਬੈਂਕ 'ਤੇ ਵਿਸ਼ਵਾਸ਼ ਹੁੰਦਾ ਹੈ ਕਿ ਇਹੀ ਉਹ ਥਾਂ ਜਿਥੇ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ ਪਰ ਜੇ ਬੈਂਕਾਂ ਵਿਚ ਲੋਕਾਂ ਦੇ ਪੈਸੇ ਸੁਰੱਖਿਅਤ ਨਾ ਰਵੇ ਫਿਰ ਕੀ ਹੋਵੇਗਾ। ਜੀ ਹਾਂ, ਮੁਹਾਲੀ ਦੇ ਸਿਆਲਵਾ ਵਿਚ ਕਿਸਾਨਾਂ ਨੇ ਕੋਆਪ੍ਰੇਟਿਵ ਬੈਂਕ ਵਿਚ ਆਪਣੇ ਪੈਸੇ ਜਮ੍ਹਾ ਕਰਵਾਏ ਸਨ ਪਰ ਇਥੇ ਬੈਂਕ ਮੈਨੈਜਰ ਨੇ ਕਿਸਾਨਾਂ ਦੇ ਲੱਖਾਂ ਕਰੋੜਾਂ ਰੁਪਏ ਠੱਗ ਲਏ। ਬ੍ਰਾਂਚ ਮੈਨੇਜਰ ਨੇ ਤਿੰਨ ਕਰੋੜ ਰੁਪਏ ਦਾ ਗਬਨ ਕੀਤਾ ਹੈ।

ਇਹ ਵੀ ਪੜ੍ਹੋ: Railway News: 10 ਸਾਲਾਂ 'ਚ ਹਰ ਰੋਜ਼ 7.41 ਕਿਲੋਮੀਟਰ ਰੇਲਵੇ ਟ੍ਰੈਕ ਬਣਾਇਆ ਗਿਆ: RTI 'ਚ ਹੋਇਆ ਖੁਲਾਸਾ 

ਹਾਲਾਂਕਿ ਬੈਂਕ ਮੈਨੇਜਰ ਜਸਵੀਰ ਸਿੰਘ ਦੀ ਇਸ ਬਰਾਂਚ ਵਿੱਚੋਂ ਤਕਰੀਬਨ ਦੋ ਮਹੀਨੇ ਪਹਿਲਾਂ ਬਦਲੀ ਹੋ ਚੁੱਕੀ ਹੈ। ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਘਪਲੇ ਬਾਰੇ ਖਾਤਾ ਧਾਰਕਾਂ ਅਤੇ ਬੈਂਕ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਬੈਕ ਵੱਲੋਂ ਪਾਸਬੁੱਕ 'ਤੇ ਐਟਰੀਆਂ ਕੀਤੀ ਗਈਆਂ।

ਇਹ ਵੀ ਪੜ੍ਹੋ: Abohar Accident News: ਵਿਆਹ ਦੀਆਂ ਖੁਸ਼ੀਆਂ ਨੂੰ ਲੱਗੀ ਨਜ਼ਰ, ਲਾੜਾ-ਲਾੜੀ ਦੀ ਗੱਡੀ ਦਾ ਹੋਇਆ ਐਕਸੀਡੈਂਟ, ਘਰ ਦੀ ਥਾਂ ਪਹੁੰਚੇ ਹਸਪਤਾਲ

ਖਾਤਾ ਧਰਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਆਪਣੇ ਪਾਸਬੁੱਕ ਦੀਆਂ ਐਂਟਰੀਆਂ ਕਰਵਾਈਆਂ ਤਾਂ ਉਨ੍ਹਾਂ ਨੂੰ ਮਾਮਲੇ ਬਾਰੇ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਵਿੱਚ ਜੋ ਵੀ ਰਾਸ਼ੀ ਜਮ੍ਹਾਂ ਸੀ, ਉਹ ਬੈਂਕ ਮੈਨੇਜਰ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਕਢਵਾ ਲਈ ਗਈ ਹੈ। ਕਿਸਾਨਾਂ ਨਾਲ ਠੱਗੀ ਕਰਨ ਤੋਂ ਬਾਅਦ ਬੈਂਕ ਮੈਨੇਜਰ ਫਰਾਰ ਚੱਲ ਰਿਹਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਸਬੰਧੀ ਸ਼ਿਕਾਇਤ ਮੌਜੂਦਾ ਮੈਨੇਜਰ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਮੁੱਢਲੀ ਜਾਂਚ ਵਿੱਚ ਪਤਾ ਚੱਲਿਆ ਕਿ ਤਕਰੀਬਨ 21 ਖਾਤਿਆਂ ਦੇ ਵਿੱਚੋਂ ਸਾਢੇ ਤਿੰਨ ਕਰੋੜ ਰੁਪਏ ਪੁਰਾਣੇ ਮੈਨੇਜਰ ਜਸਬੀਰ ਸਿੰਘ ਵੱਲੋਂ ਕਢਵਾ ਲਏ ਗਏ ਹਨ ਹਨ। ਜਿਸ ਸਬੰਧੀ ਬੈਂਕ ਦੇ ਆਲਾ ਅਧਿਕਾਰੀਆਂ ਵੱਲੋਂ ਅੱਜ ਐਸਐਸਪੀ ਮੋਹਾਲੀ ਨੂੰ ਲਿਖਿਤ ਸ਼ਿਕਾਇਤ ਸੌਂਪੀ ਗਈ।

(For more Punjabi news apart from The bank manager cheated the farmers of crores Mohali News, stay tuned to Rozana Spokesman)