Railway News: 10 ਸਾਲਾਂ 'ਚ ਹਰ ਰੋਜ਼ 7.41 ਕਿਲੋਮੀਟਰ ਰੇਲਵੇ ਟ੍ਰੈਕ ਬਣਾਏ ਗਏ: RTI 'ਚ ਹੋਇਆ ਖੁਲਾਸਾ
Published : May 9, 2024, 12:46 pm IST
Updated : May 9, 2024, 3:07 pm IST
SHARE ARTICLE
 7.41 km of railway track was built every day In 10 years news in punjabi
7.41 km of railway track was built every day In 10 years news in punjabi

Railway News: ਰੇਲ ਮੰਤਰੀ ਨੇ ਕਿਹਾ ਸੀ- 2014 'ਚ ਹਰ ਰੋਜ਼ 4 ਕਿਲੋਮੀਟਰ ਟ੍ਰੈਕ ਬਣਦੇ ਸਨ, ਹੁਣ 15 ਕਿਲੋਮੀਟਰ ਬਣ ਰਹੇ

 7.41 km of railway track was built every day In 10 years news in punjabi : ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਦਾਇਰ ਇੱਕ ਅਰਜ਼ੀ ਵਿੱਚ ਖੁਲਾਸਾ ਹੋਇਆ ਹੈ ਕਿ ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਵਿਚ ਹਰ ਰੋਜ਼ 7.41 ਕਿਲੋਮੀਟਰ ਰੇਲ ਪਟੜੀ ਬਣਾਈ ਗਈ। ਇਸ ਵਿਚ ਨਵੀਂ ਲਾਈਨ ਦੇ ਨਿਰਮਾਣ ਦੇ ਨਾਲ-ਨਾਲ ਮੌਜੂਦਾ ਲਾਈਨਾਂ ਨੂੰ ਦੁੱਗਣਾ, ਤਿੱਗਣਾ ਅਤੇ ਪਰਿਵਰਤਨ ਸ਼ਾਮਲ ਹੈ। ਆਰਟੀਆਈ ਤਹਿਤ ਇਹ ਅਰਜ਼ੀ ਮੱਧ ਪ੍ਰਦੇਸ਼ ਦੇ ਚੰਦਰਸ਼ੇਖਰ ਗੌਰ ਨੇ ਲਗਾਈ ਸੀ।

ਇਹ ਵੀ ਪੜ੍ਹੋ: Abohar Accident News: ਵਿਆਹ ਦੀਆਂ ਖੁਸ਼ੀਆਂ ਨੂੰ ਲੱਗੀ ਨਜ਼ਰ, ਲਾੜਾ-ਲਾੜੀ ਦੀ ਗੱਡੀ ਦਾ ਹੋਇਆ ਐਕਸੀਡੈਂਟ, ਘਰ ਦੀ ਥਾਂ ਪਹੁੰਚੇ ਹਸਪਤਾਲ  

ਇਸ ਦੇ ਨਾਲ ਹੀ 2 ਫਰਵਰੀ 2024 ਨੂੰ ਰੇਲ ਭਵਨ 'ਚ ਪ੍ਰੈੱਸ ਕਾਨਫਰੰਸ 'ਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਸੀ ਕਿ 2014 'ਚ ਹਰ ਰੋਜ਼ ਸਿਰਫ 4 ਕਿਲੋਮੀਟਰ ਦਾ ਰੇਲਵੇ ਟ੍ਰੈਕ ਬਣਦਾ ਸੀ, ਹੁਣ 15 ਕਿਲੋਮੀਟਰ ਦਾ ਬਣਾਇਆ ਜਾ ਰਿਹਾ ਹੈ।

ਰੇਲਵੇ ਨੇ- 10 ਸਾਲ ਵਿੱਚ 27 ਹਜ਼ਾਰ ਵਰਗ ਰੇਲਵੇ ਟ੍ਰੈਕ ਬਣਾਇਆ
ਰੇਲ ਮੰਤਰਾਲੇ ਦੁਆਰਾ ਦਿੱਤੇ ਡਾਟੇ ਮੁਤਾਬਿਕ, 2014-15 ਤੋਂ 2023-24 ਦੇ ਵਿਚਕਾਰ ਕੁਲ 27057.7 ਕਿਲੋਮੀਟਰ ਰੇਲਵੇ ਟ੍ਰੈਕ ਬਣਿਆ। ਇਸ ਵਿਚ ਨਵੀਂ ਲਾਈਨ ਦਾ ਨਿਰਮਾਣ, ਟ੍ਰੈਕ ਦਾ ਦੋਹਰੀਕਰਨ ਅਤੇ ਤਿਹਰੀਕਰਨ ਦੇ ਨਾਲ ਮੀਟਰ ਗੇਜ਼ ਦੇ ਬ੍ਰੌਡ ਗੇਜ ਵਿੱਚ ਬਦਲਣਾ ਵੀ ਸ਼ਾਮਲ ਹੈ। ਚੰਦਰਸ਼ੇਖਰ ਗੌਰ ਮੁਤਾਬਿਕ, ਜਦੋਂ ਮੈਂ ਇਹ ਕੈਕੁਲੇਟ ਕੀਤਾ ਤਾਂ 10 ਸਾਲ ਵਿੱਚ ਰੇਲ ਦੀ ਔਸਤ ਰੋਜ਼ਾਨਾ 7.41 ਵਰਗ ਟਰੈਕ ਵਿਛਾਇਆ ਗਿਆ। 

ਇਹ ਵੀ ਪੜ੍ਹੋ: Road Safety Force Punjab : ਪੰਜਾਬ ਵਿਚ ਵਰਦਾਨ ਸਾਬਤ ਹੋਈ 'SSF', ਮੁਢਲੀ ਸਹਾਇਤਾ ਦੇ ਕੇ 3078 ਲੋਕਾਂ ਨੂੰ ਬਚਾਇਆ

10 ਸਾਲਾਂ ਵਿੱਚ ਵਿਛਾਈ 4838.47 ਕਿਲੋਮੀਟਰ ਨਵੀਂ ਰੇਲਵੇ ਲਾਈਨ, ਇੱਕ ਦਿਨ ਵਿੱਚ ਵਿਛਾਈ 1.32 ਕਿਲੋਮੀਟਰ
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 2022-23 ਰੇਲਵੇ ਲਈ ਬੇਮਿਸਾਲ ਰਿਹਾ। ਇਸ ਸਮੇਂ ਦੌਰਾਨ, ਰੇਲਵੇ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਿਲੋਮੀਟਰ ਦੇ ਟਰੈਕ ਬਣਾਏ ਗਏ ਸਨ। ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਅਸ਼ਵਿਨੀ ਵੈਸ਼ਨਵ ਨੇ ਜੁਲਾਈ 2021 ਵਿੱਚ ਰੇਲ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਰੇਲਵੇ ਨੇ ਇੱਕ ਇਤਿਹਾਸਕ 3901 ਕਿਲੋਮੀਟਰ ਟ੍ਰੈਕ ਵਿਛਾਇਆ ਯਾਨੀ ਲਗਭਗ 10.68 ਕਿਲੋਮੀਟਰ ਰੇਲਵੇ ਟਰੈਕ ਹਰ ਰੋਜ਼ ਬਣਾਇਆ ਗਿਆ।

ਇਹ ਵੀ ਪੜ੍ਹੋ:  Jagdeep Cheema FIR News: ਫਤਿਹਗੜ੍ਹ ਸਾਹਿਬ ਤੋਂ ਅਕਾਲੀ ਲੀਡਰ ਜਗਦੀਪ ਚੀਮਾ 'ਤੇ ਮੁਕੱਦਮਾ ਦਰਜ

ਇਸ ਦੇ ਨਾਲ ਹੀ ਗੌਰ ਦਾ ਕਹਿਣਾ ਹੈ ਕਿ ਰੇਲਵੇ ਦੇ ਕੰਮ ਵਿਚ ਤਰੱਕੀ ਹੋਈ ਹੈ, ਫਿਰ ਵੀ ਵਿਭਾਗ ਇਸ ਗਤੀ ਨੂੰ ਬਰਕਰਾਰ ਰੱਖਣ ਵਿਚ ਅਸਫਲ ਰਿਹਾ ਹੈ। ਜਦੋਂ ਕਿ 2022-23 ਵਿਚ 3901 ਕਿਲੋਮੀਟਰ ਟ੍ਰੈਕ ਵਿਛਾਇਆ ਗਿਆ ਸੀ, 2966 ਕਿਲੋਮੀਟਰ ਯਾਨੀ 2023-24 ਵਿਚ ਰੋਜ਼ਾਨਾ 8.12 ਕਿਲੋਮੀਟਰ ਟ੍ਰੈਕ ਵਿਛਾਇਆ ਗਿਆ ਸੀ। ਗੌਰ ਅਨੁਸਾਰ ਨਵੀਂ ਰੇਲਵੇ ਲਾਈਨ ਦਾ ਕੰਮ ਪਿਛਲੇ 10 ਸਾਲਾਂ ਤੋਂ ਮੱਠਾ ਚੱਲ ਰਿਹਾ ਹੈ। 10 ਸਾਲਾਂ ਵਿੱਚ 4838.47 ਕਿਲੋਮੀਟਰ ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਗਈਆਂ। ਇਸ ਸਬੰਧੀ ਇਕ ਦਿਨ ਵਿਚ ਔਸਤਨ 1.32 ਕਿਲੋਮੀਟਰ ਰੇਲਵੇ ਟਰੈਕ ਵਿਛਾਇਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from  7.41 km of railway track was built every day In 10 years news in punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement