ਗ਼ਰੀਬ ਬੱਚਿਆਂ ਲਈ ਲਗਾਇਆ ਸਮਰ ਕੈਂਪ
ਮੋਗਾ ਦੇ ਮਿਸਿਜ਼ ਪੰਜਾਬਣ ਫੈਸ਼ਨ ਬੁਟੀਕ ਮੋਗਾ ਵਲੋਂ ਉਨ੍ਹਾਂ ਦੇ ਮੁੱਖ ਦਫ਼ਤਰ ਵਾਰਡ ਨੰਬਰ 6 ਕਰਤਾਰ ਨਗਰ ਵਿੱਚ 3 ਦਿਨਾਂ ਸਮਰ ਕੈਂਪ ਲਗਾਇਆ ਗਿਆ.....
ਮੋਗਾ, (ਕੁਲਵਿੰਦਰ ਸਿੰਘ) : ਮੋਗਾ ਦੇ ਮਿਸਿਜ਼ ਪੰਜਾਬਣ ਫੈਸ਼ਨ ਬੁਟੀਕ ਮੋਗਾ ਵਲੋਂ ਉਨ੍ਹਾਂ ਦੇ ਮੁੱਖ ਦਫ਼ਤਰ ਵਾਰਡ ਨੰਬਰ 6 ਕਰਤਾਰ ਨਗਰ ਵਿੱਚ 3 ਦਿਨਾਂ ਸਮਰ ਕੈਂਪ ਲਗਾਇਆ ਗਿਆ। ਇਸ ਸਮਰ ਕੈਂਪ ਵਿੱਚ ਡਾ. ਰਜਿੰਦਰ ਕਮਲ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ।
ਬੁਟੀਕ ਦੇ ਸੰਚਾਲਕ ਮੈਡਮ ਜਸਪ੍ਰੀਤ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਗਰੀਬ ਬੱਚੇ ਜੋ ਸਮਰ ਕੈਂਪ ਦੀਆਂ ਫੀਸਾਂ ਭਰਨ ਤੋਂ ਅਸਮਰੱਥ ਹਨ, ਉਨ੍ਹਾਂ ਦੀ ਸਹੂਲਤ ਲਈ ਇਹ ਕੈਂਪ ਲਗਾਇਆ ਗਿਆ, ਜਿਸ ਵਿੱਚ 70 ਤੋਂ 80 ਬੱਚਿਆਂ ਨੇ ਹਿੱਸਾ ਲਿਆ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਐਕਟਰੈਸ ਪੂਨਮ ਸੂਦ, ਗਾਇਕ ਹਰਜੀਤ ਸਿੱਧੂ, ਡਾ. ਰਜਿੰਦਰ ਕਮਲ, ਭਾਵਦੀਪ ਕੋਹਲੀ, ਮਿਸਿਜ਼ ਪੰਜਾਬਣ 2017 ਗੁਰਲੀਨ ਪੁਰੀ ਧਾਲੀਵਾਲ ਹਾਜ਼ਰ ਹੋਏ
ਅਤੇ ਉਨ੍ਹਾਂ ਨੇ ਬੱਚਿਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਫੋਕਟ ਵਸਤੂਆਂ ਦੀ ਵਰਤੋਂ ਨਾਲ ਰਚਨਾਤਮਕ ਚੀਜ਼ਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਦਿੱਤਾ ਗਿਆ, ਸਨੈਕਸ ਦਿੱਤੇ ਅਤੇ ਛਬੀਲ ਵੀ ਲਗਾਈ ਗਈ। ਮੈਡਮ ਜਸਪ੍ਰੀਤ ਢਿੱਲੋਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਗੁਰਪ੍ਰੀਤ ਗੁੰਬਰ, ਹਰਜੀਤ ਸਿੰਘ, ਮਨਜੀਤ ਸੈਣੀ, ਅਮਨ ਸੈਣੀ, ਰੁਪਿੰਦਰ ਰੱਖੜਾ, ਕਿਰਨ ਗਿੱਲ, ਕਮਲ ਕੰਡਾ, ਰਾਣਾ ਆਦਿ ਵੀ ਹਾਜ਼ਰ ਸਨ।