ਫਾਜ਼ਿਲਕਾ 'ਚ ਸਰਕਾਰ ਦੇ ਨਿਯਮਾਂ ਦੀ ਸ਼ਰੇਆਮ ਹੋ ਰਹੀ ਹੈ ਉਲੰਘਣਾ
ਠੇਕੇਦਾਰ ਆਪਣੀ ਮਰਜ਼ੀ ਨਾਲ ਬੰਦ ਕਰ ਰਹੇ ਨੇ ਠੇਕੇ
ਫਾਜ਼ਿਲਕਾ: ਕੋਰੋਨਾ ਵਿਰਿਸ ਦੇ ਚਲਦਿਆਂ ਸਰਕਾਰ ਵਲੋਂ ਤਾਂ ਨਵੇਂ ਨਿਯਮ ਬਣਾਏ ਗਏ ਨੇ ਪਰ ਲੋਕਾਂ ਦੁਆਰਾ ਇਹਨਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਫਾਜ਼ਿਲਕਾ ਤੋਂ ਜਿਥੇ ਸਰਕਾਰ ਵਲੋਂ ਦੁਕਾਨਦਾਰਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ ਤਕ ਦੁਕਾਨਾਂ ਖੋਲਣ ਦਾ ਸਮਾਂ ਦਿੱਤਾ ਹੈ।
ਪਰ ਇਹ ਦੁਕਾਨਦਾਰ ਸਰਕਾਰ ਦੇ ਨਿਯਮਾਂ ਦੀਆ ਸ਼ਰੇਆਮ ਧੱਜੀਆਂ ਉੱਡਾ ਕੇ ਦੁਕਾਨਦਾਰ ਆਪਣੀਆਂ ਦੁਕਾਨਾਂ 9 ਵਜੇ ਤਕ ਖੋਲ੍ਹੀ ਰੱਖਦੇ ਨੇ। ਏਥੇ ਹੀ ਗੱਲ ਖ਼ਤਮ ਨਹੀਂ ਸ਼ਰਾਬ ਦੇ ਠੇਕੇਦਾਰ ਵੀ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉੱਡਾਉਣ ਵਿੱਚ ਕੋਈ ਕਮੀ ਨਹੀਂ ਛਡ ਰਹੇ।
ਸਰਕਾਰ ਵਲੋਂ ਠੇਕੇ ਖੁਲ੍ਹਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤਕ ਦਾ ਹੈ ਪਰ ਇਹ ਠੇਕੇਦਾਰ ਆਪਣੇ ਠੇਕਿਆਂ ਨੂੰ ਰਾਤ 11 ਵਜੇ ਤਕ ਖੋਲ੍ਹੀ ਰੱਖਦੇ ਹਨ। ਇਸ ਸਬੰਧੀ ਸਬ ਡਵੀਜ਼ਨ ਫਾਜ਼ਿਲਕਾ ਦੇ ਐਸਡੀਐਮ ਸ੍ਰੀ ਕੇਸ਼ਵ ਗੋਇਲ ਨੇ ਕਿਹਾ ਕੇ ਸਰਕਾਰ ਦੇ ਨਿਯਮਾਂ ਦੀ ਉਲੰਗਣਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਅੱਗੇ ਕਿਹਾ ਕਿ ਡੀਸੀ ਵੱਲੋਂ ਦੁਕਾਨਾਂ ਨੂੰ ਲੈ ਕੇ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਜਿਵੇਂ ਹੀ ਉਹਨਾਂ ਦੇ ਧਿਆਨ ਵਿਚ ਆਇਆ ਤਾਂ ਇਸ ਦੀ ਪੁਲਿਸ ਪ੍ਰਸ਼ਾਸ਼ਨ ਨਾਲ ਗੱਲਬਾਤ ਕਰ ਕੇ ਇਸ ਦੀ ਚੈਕਿੰਗ ਕੀਤੀ ਜਾਵੇਗੀ ਕਿ ਆਰਡਰਾਂ ਦੇ ਖਿਲਾਫ ਤਾਂ ਨਹੀਂ ਕੰਮ ਚਲ ਰਿਹਾ।
ਉਹਨਾਂ ਕੋਲ ਅਜੇ ਤਕ ਉਲੰਘਣਾ ਦਾ ਕੋਈ ਕੇਸ ਨਹੀਂ ਆਇਆ ਹੈ। ਉਹਨਾਂ ਦਸਿਆ ਕਿ ਕਾਰਵਾਈ ਵਿਚ ਉਲੰਘਣਾ ਕਰਨ ਵਾਲੇ ਦਾ ਚਲਾਨ ਵੀ ਕੱਟਿਆ ਜਾਵੇਗਾ ਤੇ 188 ਧਾਰਾ ਤਹਿਤ ਕੇਸ ਦਰਜ ਕੀਤਾ ਜਾਵੇਗਾ।
ਇਹ ਮਾਮਲਾ ਸਿਰਫ ਫਾਜ਼ਿਲਕਾ ਤੋਂ ਨਹੀਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੋਰੋਨਾ ਨਾਲ ਲੜਨ ਲਈ ਸਰਕਾਰ ਨੇ ਜੋ ਨਿਯਮ ਲਾਗੂ ਕੀਤੇ ਹਨ ਲੋਕਾਂ ਨੂੰ ਓਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।