ਮੋਗਾ 'ਚ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਫਾਇਰਿੰਗ, ਇਕ ਪੁਲਿਸ ਵਾਲੇ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਦੇ ਪਿੰਡ ਖੋਸਾ ਪੰਡੋ ਵਿਚ ਰਾਤ ਸਮੇਂ ਗੁਰਵਿੰਦਰ ਨਾਮ ਦੇ ਵਿਅਕਤੀ ਵੱਲੋਂ ਪੁਲਿਸ ਦੀ ਟੀਮ ਤੇ ਫਾਇਰਿੰਗ ਕਰ ਦਿੱਤੀ ਗਈ।

Photo

ਮੋਗਾ ਦੇ ਪਿੰਡ ਖੋਸਾ ਪੰਡੋ ਵਿਚ ਰਾਤ ਸਮੇਂ ਗੁਰਵਿੰਦਰ ਨਾਮ ਦੇ ਵਿਅਕਤੀ ਵੱਲੋਂ ਪੁਲਿਸ ਦੀ ਟੀਮ ਤੇ ਫਾਇਰਿੰਗ ਕਰ ਦਿੱਤੀ ਗਈ। ਜਿਸ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇਸ ਫਾਇਰੰਗ ਦੌਰਾਨ ਆਈ ਏ ਇੰਚਾਰਜ ਤਰਲੋਚਨ ਸਿੰਘ ਅਤੇ ਇਕ ਮੁਲਾਜ਼ਮ ਕਾਂਸਟੇਬਲ ਜ਼ਖਮੀ ਹੋ ਗਏ। ਇਸ ਫਾਇਰਿੰਗ ਵਿਚ ਪੁਲਿਸ ਵੱਲੋਂ ਵੀ ਆਪਣੇ ਬਚਾ ਵਿਚ ਫਾਇਰਿੰਗ ਕੀਤੀ ਗਈ

, ਪਰ ਮੁਲਜ਼ਮ ਮੌਕੇ ਤੇ ਆਪਣੀ ਬਜ਼ੁਰਗ ਮਾਂ ਨੂੰ ਢਾਲ ਬਣਾ ਉੱਥੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਜਿਕਰਯੋਗ ਹੈ ਕਿ ਗੁਰਵਿੰਦਰ ਦਾ ਆਪਣੇ ਚਾਚੇ ਨਾਲ ਝਗੜਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਉਸਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੋਈ ਸੀ।

ਉਧਰ ਮੁਲਜ਼ਮ ਦੇ ਚਾਚੇ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਨੇ ਰਾਤ ਆਪਣੇ ਪਿਤਾ ਨੂੰ ਕੁੱਟਿਆ ਅਤੇ ਰਾਇਫਲ ਖੋਹ ਲਿਆ। ਜਿਸ ਤੋਂ ਬਾਅਦ ਇਸ ਮੁਲਜ਼ਮ ਵੱਲੋਂ ਦੇਰ ਰਾਤ ਨੂੰ ਪੁਲਿਸ ਮੁਲਾਜ਼ਮਾਂ ਤੇ ਫਾਇਰਿੰਗ ਕੀਤੀ ਗਈ ਜਿਸ ਵਿਚ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।