ਇੰਸਪੈਕਟਰ ਦਾ ਪੁੱਤਰ ਜੈਪਾਲ ਭੁੱਲਰ ਜਾਣੋਂ ਕਿਉਂ ਹੋਇਆ ਜ਼ੁਰਮ ਦੀ ਦੁਨੀਆ 'ਚ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਉਹ ਬਦਨਾਮ ਵਿੱਕੀ ਗੌਂਡਰ ਦਾ ਸਾਥੀ ਰਿਹਾ ਅਤੇ ਸੁੱਖਾ ਕਾਹਲਵਾਂ ਕਤਲਕਾਂਡ 'ਚ ਵੀ ਸ਼ਾਮਲ ਸੀ

Jaipal bhullar

ਮੋਹਾਲੀ-ਪੰਜਾਬ ਪੁਲਸ ਨੇ ਜਗਰਾਓ ਦੇ 2 ਏ.ਐੱਸ.ਆਈ. ਦੇ ਕਤਲ ਮਾਮਲੇ 'ਚ ਫਰਾਰ ਚੱਲ ਰਹੇ ਗੈਂਗਸਟਰਾਂ ਦਾ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਐਨਕਾਊਂਟਰ ਕਰ ਦਿੱਤਾ ਹੈ। ਐਨਕਾਊਂਟਰ 'ਚ ਪੰਜਾਬ ਪੁਲਸ ਅਤੇ ਕੋਲਕਾਤਾ ਦੀ ਲੋਕਲ ਐੱਸ.ਟੀ.ਐੱਫ. ਵੀ ਸ਼ਾਮਲ ਸੀ। ਮਾਰੇ ਗਏ ਗੈਂਗਸਟਰਾਂ ਦੇ ਨਾਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਹੈ।

ਇਹ ਵੀ ਪੜ੍ਹੋ-ਵੱਡੀ ਖਬਰ : ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਦਾ ਕੋਲਕਾਤਾ 'ਚ ਹੋਇਆ ਐਨਕਾਊਂਟਰ

ਏ.ਐੱਸ.ਆਈ. ਦੇ ਕਤਲ ਕਰਨ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਗੈਂਗਸਟਰ ਜੈਪਾਲ ਭੁੱਲਰ 'ਤੇ 10 ਲੱਖ ਰੁਪਏ ਅਤੇ ਜਸਪ੍ਰੀਤ ਜੱਸੀ 'ਤੇ 5 ਲੱਖ ਰੁਪਏ ਦਾ ਈਨਾਮ ਦਾ ਈਨਾਮ ਵੀ ਰੱਖਿਆ ਹੋਇਆ ਸੀ। ਫਿਰੋਜ਼ਪੁਰ ਦੇ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਜੈਪਾਲ ਭੁੱਲਰ ਉਰਫ ਮਨਜੀਤ ਇਕ ਪੁਲਸ ਵਾਲੇ ਦਾ ਬੇਟਾ ਹੈ। ਉਸ ਦੇ ਪਿਤਾ ਪੁਲਸ 'ਚ ਇੰਸਪੈਕਟਰ ਸਨ। ਸਮੇਂ ਨੇ ਅਜਿਹਾ ਪਾਸਾ ਪਲਟਿਆ ਕਿ ਕਾਨੂੰਨ ਦਾ ਰੱਖਵਾਲਾ ਕਰਨ ਵਾਲਾ ਹੀ ਕਾਨੂੰਨ ਦਾ ਦੋਸ਼ੀ ਬਣ ਗਿਆ।

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

ਉਹ ਬਦਨਾਮ ਵਿੱਕੀ ਗੌਂਡਰ ਦਾ ਸਾਥੀ ਰਿਹਾ ਅਤੇ ਸੁੱਖਾ ਕਾਹਲਵਾਂ ਕਤਲਕਾਂਡ 'ਚ ਵੀ ਸ਼ਾਮਲ ਸੀ। ਦੱਸ ਦਈਏ ਕਿ ਜੈਪਾਲ ਭੁੱਲਰ ਦਾ ਨਾਂ ਪਿਛਲੇ ਦਿਨੀਂ ਜਗਰਾਓਂ 'ਚ ਸੀ.ਆਈ.ਏ. ਸਟਾਫ ਦੇ ਦੋ ਏ.ਐੱਸ.ਆਈ. ਦੇ ਕਤਲ 'ਚ ਸਾਹਮਣੇ ਆਇਆ ਸੀ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਸ ਆਗਰਨਾਈਜਡ ਕ੍ਰਾਈਮ ਕੰਟਰੋਲ ਯੂਨਿਟ ਉਸ ਦੀ ਭਾਲ 'ਚ ਜੁੱਟੀ ਹੋਈ ਸੀ।

ਇਹ ਵੀ ਪੜ੍ਹੋ-ਕੋਰੋਨਾ ਤੋਂ ਬਚਾਅ ਲਈ NGO ਨੇ ਦਾਨ ਕੀਤੇ ਮਾਸਕ, ਕਿੱਟਾਂ ਤੇ ਹੋਰ ਸਾਮਾਨ

ਜੈਪਾਲ ਭੁੱਲਰ ਉਸ ਸਮੇਂ ਚਰਚਾ 'ਚ ਆਇਆ ਸੀ ਜਦ ਉਸ ਨੇ ਫਾਜ਼ਿਲਕਾ ਦੇ ਸਿਆਸੀ ਨੇਤਾ ਅਤੇ ਗੈਂਗਸਟਰ ਰਾਕੀ ਦੀ ਹਿਮਾਚਲ ਦੇ ਪਰਵਾਣੂ ਟਿੰਬਰ ਟ੍ਰੇਲ ਨੇੜੇ ਕਤਲ ਕਰ ਦਿੱਤਾ ਸੀ। ਉਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਸ ਨੇ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਵਾਰਦਾਤ ਵਾਲੀ ਫੋਟੋ ਵੀ ਸ਼ੇਅਰ ਕੀਤੀ ਸੀ।  ਦੱਸ ਦਈਏ ਕਿ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੋਰੀਆ ਦੀ ਮੌਤ ਤੋਂ ਬਾਅਦ ਗੈਂਗ ਨੇ ਜੈਪਾਲ ਭੁੱਲਰ ਨੂੰ ਮੁਖੀ ਮੰਨਦੇ ਹੋਏ ਉਸ ਦੇ ਹੁਕਮਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਸੀ ਅਤੇ ਦੇਸ਼ ਭਰ 'ਚ ਉਸ ਦੇ ਵਿਰੁੱਧ ਕਰੀਬ 50 ਅਪਰਾਧਿਕ ਮਾਮਲੇ ਵੀ ਦਰਜ ਹਨ।