15 ਜੂਨ ਤੋਂ ਇਜ਼ਰਾਈਲ ਬਣ ਜਾਵੇਗਾ ਦੁਨੀਆ ਦਾ ਪਹਿਲਾਂ ਮਾਸਕ ਫ੍ਰੀ ਦੇਸ਼ 

ਏਜੰਸੀ

ਖ਼ਬਰਾਂ, ਪੰਜਾਬ

ਇਸ ਦਾ ਐਲਾਨ ਇਜ਼ਰਾਈਲ ਦੇ ਸਿਹਤ ਮੰਤਰੀ ਯੂਲੀ ਐਡਲਸਟੀਨ ਨੇ ਕੀਤਾ

Mask Free

ਯੇਰੂਸ਼ੇਲਮ-ਪੂਰੀ ਦੁਨੀਆ 'ਚ ਕੋਰੋਨਾ ਦੀ ਰਫਤਾਰ 'ਚ ਆਈ ਕਮੀ ਕਾਰਨ ਕੁਝ ਦੇਸ਼ਾਂ ਨੇ ਹੁਣ ਅਗੇ ਕਦਮ ਵਧਾ ਲਿਆ ਹੈ। ਪਹਿਲਾਂ ਅਮਰੀਕਾ ਨੇ ਉਨ੍ਹਾਂ ਲੋਕਾਂ ਨੂੰ ਮਾਸਕ ਲਾਉਣ ਤੋਂ ਛੋਟ ਦੇਣ ਦਾ ਐਲਾਨ ਕੀਤਾ ਸੀ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਵਾ ਲਈਆਂ ਸਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਇਸ ਨੂੰ ਇਤਿਹਾਸਕ ਪੱਲ ਦੱਸਿਆ ਸੀ।

ਇਹ ਵੀ ਪੜ੍ਹੋ-ਵੱਡੀ ਖਬਰ : ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਦਾ ਕੋਲਕਾਤਾ 'ਚ ਹੋਇਆ ਐਨਕਾਊਂਟਰ

ਹੁਣ ਇਸ ਤੋਂ ਵੀ ਇਕ ਕਦਮ ਅਗੇ ਵਧਾਉਂਦੇ ਹੋਏ ਇਜ਼ਰਾਈਲ ਨੇ ਖੁਦ ਨੂੰ ਪੂਰੀ ਤਰ੍ਹਾਂ ਨਾਲ ਮਾਸਕ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ। ਹਾਲਾਂਕਿ ਇਹ ਪ੍ਰਕਿਰਿਆ ਅਗਲੇ ਹਫਤੇ ਤੋਂ ਲਾਗੂ ਹੋਵੇਗੀ। 15 ਜੂਨ ਤੋਂ ਬਾਅਦ ਇਜ਼ਰਾਈਲ ਵਿਸ਼ਵ ਦਾ ਪਹਿਲਾਂ ਦੇਸ਼ ਬਣ ਜਾਵੇਗਾ ਜਿਥੇ ਕਿਸੇ ਨੂੰ ਵੀ ਮਾਸਕ ਲਾਉਣ ਦੀ ਲੋੜ ਨਹੀਂ ਹੋਵੇਗੀ।
ਇਸ ਦਾ ਐਲਾਨ ਇਜ਼ਰਾਈਲ ਦੇ ਸਿਹਤ ਮੰਤਰੀ ਯੂਲੀ ਐਡਲਸਟੀਨ ਨੇ ਕੀਤਾ। ਦੇਸ਼ 'ਚ ਪਹਿਲਾਂ ਵੀ ਬਾਹਰ ਮਾਸਕ ਲਾਉਣ ਦਾ ਨਿਯਮ ਖਤਮ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਅਗੇ ਇਨਫੈਕਸ਼ਨ ਜ਼ਿਆਦਾ ਨਹੀਂ ਵਧੀ ਤਾਂ ਪਾਬੰਦੀਆਂ ਪੂਰੀਆਂ ਤਰ੍ਹਾਂ ਹਟਾ ਲਈਆਂ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ ਇਜ਼ਰਾਈਲ ਨੇ ਭੀੜ 'ਤੇ ਰੋਕ ਅਤੇ ਆਪਸੀ ਦੂਰੀ ਵਰਗੀਆਂ ਜ਼ਿਆਦਾਤਰ ਪਾਬੰਦੀਆਂ ਇਕ ਜੂਨ ਤੋਂ ਹਟਾ ਦਿੱਤੀਆਂ ਸਨ। ਉਥੇ ਇਜ਼ਰਾਈਲ 'ਚ ਐਤਵਾਰ ਤੋਂ 12 ਤੋਂ 15 ਸਾਲ ਦੇ ਬੱਚਿਆਂ ਦਾ ਟੀਕਾਕਰਨ ਵੀ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ-ਕੋਰੋਨਾ ਤੋਂ ਬਚਾਅ ਲਈ NGO ਨੇ ਦਾਨ ਕੀਤੇ ਮਾਸਕ, ਕਿੱਟਾਂ ਤੇ ਹੋਰ ਸਾਮਾਨ