ਅੰਮ੍ਰਿਤਸਰ 'ਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾਂ ਕਰਨ 'ਤੇ ਘਰ ਪਹੁੰਚੇਗਾ ਚਲਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਦੇ ਮੁੱਖ ਚੌਕਾਂ 'ਤੇ ਲਗਾਏ ਗਏ 1100 ਤੋਂ ਵੱਧ ਹਾਈ ਕੁਆਲਟੀ ਕੈਮਰੇ

Punjab News

DCP ਪਰਮਿੰਦਰ ਸਿੰਘ ਭੰਡਾਲ ਵਲੋਂ ਸ਼ਹਿਰ ਵਾਸੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ  
ਅੰਮ੍ਰਿਤਸਰ :
ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸ਼ਹਿਰ ਵਿਚ ਸਖ਼ਤੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਵਿਚ ਸ਼ਹਿਰ ਦੇ ਮੁੱਖ ਚੌਕਾਂ 'ਤੇ 1100 ਤੋਂ ਵੱਧ ਹੈ ਕੁਆਲਟੀ ਕੈਮਰੇ ਲਗਾਏ ਗਏ ਹਨ। ਜੇਕਰ ਕੋਈ ਵੀ ਲਾਲ ਬੱਤੀ ਲੰਘੇਗਾ ਜਾਂ ਕਿਸੇ ਵੀ ਆਵਾਜਾਈ ਨਿਯਮ ਦੀ ਉਲੰਘਣਾ ਕਰੇਗਾ ਤਾਂ ਉਸ ਦਾ ਚਲਾਨ ਉਸ ਦੇ ਘਰ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ: ਕਿਸਾਨਾਂ ਨੇ ਘੇਰਿਆ ਪਾਵਰਕਾਮ ਦਾ ਦਫ਼ਤਰ, 30 ਮੁਲਾਜ਼ਮ ਦਫ਼ਤਰ 'ਚ ਕੀਤੇ ਬੰਦ 

ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਦਸਿਆ ਕਿ ਨਿਯਮਾਂ ਦਾ ਉਲੰਘਣ ਕਰਨ 'ਤੇ ਚਲਾਨ ਹੁਣ ਲੋਕਾਂ ਦੇ ਘਰ ਭੇਜੇ ਜਾਣਗੇ। ਉਨ੍ਹਾਂ ਦਸਿਆ ਕਿ ਟ੍ਰੈਫ਼ਿਕ ਲਾਈਟਾਂ ਉਪਰ ਲੱਗੇ ਸੈਂਸਰ ਲਾਲ ਬੱਤੀ ਪਾਰ ਕਰਨ ਵਾਲੀ ਗੱਡੀ ਬਾਰੇ ਪੂਰੀ ਜਾਣਕਾਰੀ ਦੇਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿਚ ਲੱਗੇ ਇਨ੍ਹਾਂ ਸੀ.ਸੀ.ਟੀ.ਵੀ. ਕੈਮਰਿਆਂ ਦਾ ਹੈਡ ਆਫ਼ਿਸ ਅੰਮ੍ਰਿਤਸਰ ਕਾਰਪੋਰੇਸ਼ਨ ਦਫ਼ਤਰ ਉਪਰ ਬਣਾਇਆ ਗਿਆ ਹੈ। ਅੰਮ੍ਰਿਤਸਰ ਲਾਅ ਐਂਡ ਆਰਡਰ ਦੇ ਇੰਚਾਰਜ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।