ਮਸ਼ਹੂਰ ਪੰਜਾਬੀ ਗਾਇਕ ਦਾ ਰਿਸ਼ਤੇਦਾਰ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇ 3 ਮੋਟਰਸਾਈਕਲ,ਪੁਲਿਸ ਨੇ ਮੁਲਜ਼ਮ ਕੋਲੋਂ 4 ਮਹਿੰਗੇ ਸਾਈਕਲ, ਚੱਪਲਾਂ ਦੇ 35 ਡੱਬੇ, 2 ਐਲ.ਈ.ਡੀ. ਟੀ.ਵੀ., ਰੇਹੜੀ ਕੀਤੀ ਬਰਾਮਦ

photo

 

ਮੁਹਾਲੀ : ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦਾ ਰਿਸ਼ਤੇਦਾਰ ਚੋਰ ਨਿਕਲਿਆ। ਸਲੀਮ ਦੇ ਇਸ ਰਿਸ਼ਤੇਦਾਰ ਨੂੰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਇਹ ਰਿਸ਼ਤੇਦਾਰ ਗਾਇਕ ਮਾਸਟਰ ਸਲੀਮ ਦਾ ਜੀਜਾ ਹੈ, ਜੋ ਕਿ ਚੋਰਾਂ ਦੇ ਗਿਰੋਹ ਦਾ ਮੁਖੀਆ ਨਿਕਲਿਆ। ਗਾਇਕ ਦਾ ਰਿਸ਼ਤੇਦਾਰ ਮੋਟਰਸਾਈਕਲ ਚੋਰੀ ਦੇ ਨਾਲ-ਨਾਲ ਕਈ ਹੋਰ ਤਰ੍ਹਾਂ ਦੀਆਂ ਚੋਰੀਆਂ ਵੀ ਕਰਦਾ ਸੀ।

ਇਹ ਵੀ ਪੜ੍ਹੋ: ਸਿੰਧੀਆ ਨੇ MP ਅਰੋੜਾ ਨੂੰ ਦਿਤਾ ਜਵਾਬ, ਦੁਨੀਆ ਦੇ ਕਿਸੇ ਵੀ ਹਿੱਸੇ 'ਚ ਉਡਾਣ ਭਰਨ ਵਾਸਤੇ ਅੱਡੇ ਲਈ ਸਾਰੀਆਂ ਮਨਜ਼ੂਰੀਆਂ

ਦਰਅਸਲ ਥਾਣਾ ਡਵੀਜ਼ਨ ਨੰ. 3 ਦੀ ਪੁਲਿਸ ਨੇ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਚੋਰਾਂ ਵਿਚ ਇਕ ਚੋਰ ਗਾਇਕ ਮਾਸਟਰ ਸਲੀਮ ਦਾ ਜੀਜਾ ਵੀ ਸ਼ਾਮਲ ਦਸਿਆ ਜਾਂਦਾ ਹੈ। ਪੁਲਿਸ ਨੇ ਚੋਰੀ ਦੇ 3 ਮੋਟਰਸਾਈਕਲ, 4 ਮਹਿੰਗੇ ਸਾਈਕਲ, ਚੱਪਲਾਂ ਦੇ 35 ਡੱਬੇ, 2 ਐਲ.ਈ.ਡੀ. ਟੀ.ਵੀ., ਰੇਹੜੀ, ਜ਼ਿੰਦੇ ਤੋੜਨ ਵਾਲੇ ਔਜ਼ਾਰ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਜ਼ਿੰਦਗੀ ਦੀ ਜੰਗ ਹਾਰੀ ਬੋਰਵੈੱਲ 'ਚ ਡਿੱਗੀ 3 ਸਾਲਾ ਮਾਸੂਮ, ਕਰੀਬ 52 ਘੰਟਿਆਂ ਬਾਅਦ ਬੱਚੀ ਨੂੰ ਕੱਢਿਆ ਬਾਹਰ

ਜ਼ਿਕਰਯੋਗ ਹੈ ਕਿ ਪੰਜਾਬ ਗਾਇਕ ਮਾਸਟਰ ਸਲੀਮ ਦੇ ਚਾਚੇ ਦੀ ਲੜਕੀ ਦਾ ਵਿਆਹ ਅਮਨਦੀਪ ਸਿੰਘ ਨਾਲ ਹੋਇਆ ਸੀ। ਅਮਨਦੀਪ ਲੰਬੇ ਸਮੇਂ ਤੋਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ ਸੀ। ਉਸ ਖ਼ਿਲਾਫ਼ ਪਹਿਲਾਂ ਵੀ ਜਲੰਧਰ ਅਤੇ ਲੁਧਿਆਣਾ ਵਿੱਚ ਚੋਰੀ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ।
ਥਾਣਾ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਦਸਿਆ ਕਿ ਪਿਛਲੇ ਦਿਨੀਂ ਰੇਲਵੇ ਰੋਡ ‘ਤੇ ਸਥਿਤ ਚਮਨਲਾਲ ਐਂਡ ਸੰਨਜ਼ ਨਾਂ ਦੇ ਸਾਈਕਲ ਸ਼ੋਅਰੂਮ ਦੇ ਮਾਲਕ ਸੁਸ਼ੀਲ ਸਹਿਗਲ ਵਾਸੀ ਹੈਮਿਲਟਨ ਮੇਅ ਫੇਅਰ ਰੈਜ਼ੀਡੈਂਸੀ ਨੇ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤੇ ਵਿਅਕਤੀ ਉਸ ਦੀ ਦੁਕਾਨ ‘ਚੋਂ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ|