ਪ੍ਰੋਫੈਸਰ ਦੀ ਨੌਕਰੀ ਛੱਡ ਸ਼ੁਰੂ ਕੀਤੀ ਹਲਦੀ ਦੀ ਖੇਤੀ, ਅੱਜ ਵਿਦੇਸ਼ਾਂ ਤੱਕ ਹੋ ਗਏ ਚਰਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਅਤਿੰਦਰਪਾਲ ਨੇ ਪੰਜਾਬ 8 ਮਹੀਨੇ ਪ੍ਰੋਫੈਸਰ ਵਜੋਂ ਨੌਕਰੀ ਵੀ ਕੀਤੀ। ਪਰ ਧਿਆਨ ਖੇਤੀ ਵੱਲ ਹੋਣ ਕਾਰਨ ਉਨ੍ਹਾਂ ਨੌਕਰੀ ਛੱਡ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ।

Farmer Atinderpal Singh started Turmeric Cultivation

ਬਰਨਾਲਾ: ਪੰਜਾਬ ਦੀ ਕਿਸਾਨੀ (farmer) ਘਾਟੇ ਵੱਲ ਵੱਧਦੀ ਜਾ ਰਹੀ ਹੈ। ਅਜਿਹੇ 'ਚ ਕੇਂਦਰ ਵਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾ ਦਾ ਵੀ ਲਗਾਤਾਰ ਕਿਸਾਨਾਂ ਵਲੋਂ ਵਿਰੋਧ ਜਾਰੀ ਹੈ। ਪੰਜਾਬ ਦੇ ਨੌਜਵਾਨ ਵੀ ਇਸ ਗੱਲੋਂ ਬਾਹਰਲੇ ਦੇਸ਼ਾਂ ਵੱਲ ਭੱਜਦੇ ਜਾ ਰਹੇ ਹਨ। ਪਰ ਕੁਝ ਕਿਸਾਨ ਉਹ ਵੀ ਹਨ, ਜਿਹੜੇ ਖੇਤੀ ਕਰ ਕੇ ਪੈਰਾਂ 'ਤੇ ਖੜ੍ਹੇ ਹੋ ਰਹੇ ਹਨ ਅਤੇ ਬਾਕੀਆਂ ਲਈ ਵੀ ਮਿਸਾਲ ਬਣ ਰਹੇ ਹਨ। ਅਜਿਹੇ ਹੀ ਇਕ ਬਰਨਾਲਾ ਦੇ ਪਿੰਡ ਕੱਟੂ ਦੇ ਕਿਸਾਨ ਅਤਿੰਦਰਪਾਲ ਸਿੰਘ ਨਾਲ ਸਪੋਕਸਮੈਨ ਨੇ ਗੱਲਬਾਤ ਕੀਤੀ, ਜੋ ਕਿ ਹਲਦੀ ਦੀ ਖੇਤੀ (Turmeric Cultivation)ਕਰਦੇ ਹਨ। ਕਿਸਾਨ ਅਤਿੰਦਰਪਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਐਮਐਸਸੀ ਕੀਤੀ ਅਤੇ 8 ਮਹੀਨੇ ਪ੍ਰੋਫੈਸਰ ਵਜੋਂ ਨੌਕਰੀ ਵੀ ਕੀਤੀ। ਪਰ ਧਿਆਨ ਖੇਤੀ ਵੱਲ ਹੋਣ ਕਾਰਨ ਉਨ੍ਹਾਂ ਨੌਕਰੀ ਛੱਡ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ: ਪੀਐਮ ਮੋਦੀ ਦਾ ਨਿਰਦੇਸ਼- ਆਕਸੀਜਨ ਪਲਾਂਟ ਲਗਵਾਉਣ ਲਈ ਸੂਬਿਆਂ ਨਾਲ ਸੰਪਰਕ ਤੇ ਤਾਲਮੇਲ ਵਧਾਉਣ ਅਧਿਕਾਰੀ

ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਨੂੰ ਲੈ ਕੇ ਨਾਂਹ ਪੱਖੀ ਪ੍ਰਚਾਰ ਵੱਲ ਧਿਆਨ ਨਾ ਦੇਵੇ। ਖੇਤੀ ਇਮਾਨਦਾਰੀ ਦਾ ਕਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਜ਼ਮਾਨੇ 'ਚ ਪੈਦਾਵਰਾਂ ਘੱਟ ਸੀ, ਖਪਤ ਜ਼ਿਆਦਾ ਸੀ ਅਤੇ ਤਾਕਤ ਵੀ ਪੈਦਾ ਕਰਨ ਵਾਲੇ ਦੇ ਹੱਥ 'ਚ ਹੁੰਦੀ ਸੀ। ਬਾਅਦ ਵਿਚ ਟੈਕਨਾਲੋਜੀ (Technology) ਆਉਣ ਕਾਰਨ ਕਹਾਣੀ ਬਦਲ ਦੀ ਗਈ। ਪੈਦਾਵਰ ਜ਼ਿਆਦਾ ਹੈ ਅਤੇ ਖਪਤ ਘੱਟ ਗਈ ਹੈ, ਜਿਸ ਕਾਰਨ ਤਾਕਤ ਵੇਚਣ ਵਾਲੇ ਦੇ ਹੱਥ 'ਚ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਆਪ ਖੇਤੀ ਕਰ ਕੇ ਉਹਦੀ ਮਾਰਕਿਟਿੰਗ (Marketing) ਵੀ ਆਪ ਕਰੀਏ ਅਤੇ ਵੱਧ ਤੋਂ ਵੱਧ ਗਾਹਕਾਂ ਤੱਕ ਪਹੁੰਚ ਕਰੀਏ ਤਾਂ ਹੀ ਅਸੀਂ ਘਾਟੇ ਤੋਂ ਫਾਈਦੇ ਦੀ ਖੇਤੀ ਬਣਾ ਸਕਦੇ ਹਾਂ।

ਹੋਰ ਪੜ੍ਹੋ: ਮੀਂਹ ਪਵਾਉਣ ਲਈ ਗੁੱਡੀ ਫੂਕਣ ਦੀ ਰੀਤ ਨੂੰ ਸ਼ਿੱਦਤ ਨਾਲ ਨਿਭਾ ਰਹੀਆਂ ਹਨ ਬੀਬੀਆਂ

ਗੱਲ ਕਰਦਿਆਂ ਉਨ੍ਹਾਂ ਅਗੇ ਕਿਹਾ ਕਿ ਇਸ ਦੌਰਾਨ ਮੇਰੇ ਇਕ ਦੌਸਤ ਡਾ. ਗੁਰਸਿਮਰਨ ਸਿੰਘ ਜੋ ਖਾਲਸਾ ਕਾਲਜ 'ਚ ਸਹਾਇਕ ਪ੍ਰੋਫੈਸਰ ਹਨ, ਉਹਨਾਂ ਦੀ ਪੀਐਚਡੀ ਦੀ ਰਿਸਰਚ ਹਲਦੀ ਦੀ ਯੂਨਿਟ ਡਵੈਲਪ ਕਰਨ ਦੀ ਸੀ। ਇਸ ਬਾਰੇ ਉਨ੍ਹਾਂ ਦੀ ਮੇਰੇ ਨਾਲ ਵੀ ਗੱਲ ਹੋਈ। ਫਿਰ ਅਸੀਂ ਮਸ਼ੀਨਰੀ ਡਵੈਲਪ (Machinery Develop) ਕੀਤੀ ਅਤੇ ਉਸ ਦਾ ਸਕੇਲ ਵਧਾ ਕੇ ਉਸ ਨੂੰ ਆਪਣੇ ਖੇਤ 'ਚ ਲਾਇਆ। ਇਸ ਦੇ ਨਾਲ ਹੀ ਅਸੀ ਹਲਦੀ ਦੀ ਖੇਤੀ ਕਰਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ, 2019 ਤੋਂ ਅਸੀਂ ਖੇਤੀ ਸ਼ੁਰੂ ਕੀਤੀ, ਜਲਦੀ ਲਗਾਈ ਅਤੇ ਸਾਰੀ ਮਸ਼ਨਿਰੀ ਡਵੈਲਪ ਕੀਤੀ। ਇਸ ਤੋਂ ਬਾਅਦ ਹਲਦੀ ਦੇ ਤਿਆਰ ਹੋਣ 'ਤੇ ਖੁਦ ਹੀ ਉਸ ਦੀ ਮਾਰਕਿਟਿੰਗ ਕਰਨੀ ਸ਼ੁਰੂ ਕੀਤੀ। ਪਹਿਲਾਂ ਤਾਂ ਬਹੁਤ ਮੁਸ਼ਕਲਾਂ ਵੀ ਆਈਆਂ ਪਰ ਮਿਹਨਤ ਵੀ ਬਹੁਤ ਕੀਤੀ। ਅੱਜ ਲੋਕ ਉਨ੍ਹਾਂ ਦੇ ਘਰ ਆ ਕੇ ਹੀ ਤਿਆਰ ਕੀਤੀ ਹਲਦੀ ਲੈ ਜਾਂਦੇ ਹਨ। ਕੁਝ ਸਾਲਾਂ 'ਚ ਹੀ ਵਿਦੇਸ਼ਾਂ ਤੱਕ ਵੀ ਉਨ੍ਹਾਂ ਦੀ ਹਲਦੀ ਦੇ ਚਰਚੇ ਹੋ ਗਏ। ਅੱਜ ਕੈਨੇਡਾ ਤੱਕ ਹਲਦੀ ਦੀ ਸਪਲਾਈ ਕੀਤੀ ਜਾਂਦੀ ਹੈ।

ਅਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਫਸਲ ਜਿਹੜੀ ਮਰਜ਼ੀ ਲਾਓ ਪਰ ਉਸਦੀ ਮਾਰਕਿਟਿੰਗ ਵੀ ਖੁਦ ਕਰੋ। ਆਪਣੀ ਫਸਲ ਪੈਦਾ ਕਰ ਕੇ ਉਸ ਨੂੰ ਅਸੀਂ ਖੁਦ ਵੇਚ ਸਕਦੇ ਹਾਂ ਅਤੇ ਮੁਨਾਫ਼ੇ ਦਾ ਸੌਦਾ ਕਰ ਸਕਦੇ ਹਾਂ। ਖੇਤੀ ਪ੍ਰਤੀ ਨਾਂਹ ਪੱਖੀ ਵਤੀਰਾ ਸਹੀ ਨਹੀਂ ਹੈ, ਇਨ੍ਹਾਂ ਸਾਰੀਆਂ ਮੁਸ਼ਕਲਾਂ ਨਾਲ ਲੜਨ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੌਲੀ-ਹੌਲੀ ਮੁੰਗੀ ਦੀ ਵੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮਸ਼ਨਿਰੀ ਲਿਆਉਣੀ ਬਾਕੀ ਹੈ।

ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਹਲਦੀ ਦੀ ਖੇਤੀ 2 ਏਕੜ ਤੋਂ ਸ਼ੁਰੂ ਕੀਤੀ ਸੀ ਅਤੁ ਹੁਣ 9 ਏਕੜ ਹਲਦੀ ਦੀ ਖੇਤੀ ਕੀਤੀ ਜਾਂਦੀ ਹੈ। ਇਸ ਵਿਚ ਹੋਰ ਵੀ ਫਸਲਾਂ ਅੇਡਜਸਟ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਦ ਹੋਰ ਉਤਪਾਦ ਵੀ ਮੌਜੂਦ ਹੋਣਗੇ ਤਾਂ ਬਾਕੀ ਕਿਸਾਨ ਭਰਾਵਾਂ ਨੂੰ ਨਾਲ ਜੋੜ ਕੇ ਵੱਧ ਤੋਂ ਵੱਧ ਗਾਹਕ ਤੱਕ ਪਹੁੰਚ ਕੀਤੀ ਜਾਵੇਗੀ। ਗੱਲਬਾਤ ਦੌਰਾਨ ਉਨ੍ਹਾਂ ਫਸਲ ਦੀ ਪ੍ਰੋਸੈਸਿੰਗ ਬਾਰੇ ਵੀ ਦੱਸਿਆ, ਉਨ੍ਹਾਂ ਕਿਹਾ ਕਿ ਸਾਡੀ ਫਸਲ ਪੈਸਟੀਸਾਈਡ ਤੋਂ ਮੁਕਤ ਹੁੰਦੀ ਹੈ ਅਤੇ ਪ੍ਰੋਸੈਸ ਕਰਦ ਸਮੇਂ ਕਿਸੇ ਕਿਸਮ ਦੀ ਮਿਲਾਵਟ ਨਹੀਂ ਕੀਤੀ ਜਾਂਦੀ। ਨਾਲ ਹੀ ਉਨ੍ਹਾਂ ਕਿਹਾ ਕਿ ਫਸਲ ਨੂੰ ਮੰਡੀ ਵਿਚ ਵੇਚੀਏ ਤਾਂ 50 ਰੁਪਏ 'ਚ ਵਿਕਦੀ ਹੈ, ਤੇ ਬਜ਼ਾਰ ਚ ਪੈਕ ਹੋਣ ਤੋਂ ਬਾਅਦ 130 ਰੁਪਏ ਵਿਕਦੀ ਹੈ। ਜੇਕਰ ਅਸੀ ਆਪ ਖੇਤੀ ਕਰ ਕੇ ਆਪ ਵੇਚੀਏ ਤਾਂ ਆਮਦਨ ਨੂੰ ਦੁਗਣਾ ਕੀਤਾ ਜਾ ਸਕਦਾ ਹੈ। 

ਹੋਰ ਪੜ੍ਹੋ: ਪਿੰਡ ਆਲੋਅਰਖ ਦੇ ਖੇਤਾਂ ਦਾ ਪਾਣੀ ਬਣਿਆ ਕੈਮੀਕਲ, ਕਿਸਨਾਂ ਦੀ ਫਸਲ ਹੋਈ ਬਰਬਾਦ, ਮੁਆਵਜ਼ੇ ਦੀ ਮੰਗ 

ਸਪੋਕਸਮੈਨ ਨੂੰ ਉਨ੍ਹਾਂ ਦੱਸਿਆ ਕਿ ਪੜ੍ਹਾਈ ਕਰ ਕੇ ਹੀ ਖੇਤੀ ਕਰਨ 'ਚ ਹੋਰ ਵੀ ਮਦਦ ਮਿਲ ਰਹi ਹੈ।ਜੋ ਸਿਖਿਆ ਉਸ ਨੂੰ ਹੁਣ ਅਸੀ ਪ੍ਰੈਕਟੀਕਲ ਤੌਰ 'ਤੇ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਹੋਰ ਜ਼ਿਮੀਦਾਰ ਭਰਾਵਾਂ ਨੂੰ ਨਾਲ ਜੋੜਾਂਗੇ ਤਾਂ ਕਿ ਖੇਤੀ ਨੂੰ ਘਾਟੇ ਤੋਂ ਵਾਧੇ ਤੱਕ ਲਿਜਾ ਸਕੀਏ ਅਤੇ ਨਾਂਹ ਪੱਖੀ ਵਤੀਰੇ ਨੂੰ ਬਦਲ ਸਕੀਏ।