ਪਿੰਡ ਆਲੋਅਰਖ ਦੇ ਖੇਤਾਂ ਦਾ ਪਾਣੀ ਬਣਿਆ ਕੈਮੀਕਲ, ਕਿਸਨਾਂ ਦੀ ਫਸਲ ਹੋਈ ਬਰਬਾਦ, ਮੁਆਵਜ਼ੇ ਦੀ ਮੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਪ੍ਰਸਾਸ਼ਨ ਤੋਂ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਪੀੜਤ ਕਿਸਨਾਂ ਨੂੰ ਵੀ ਬਣਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ।

File Photo

ਸੰਗਰੂਰ (ਐੱਸ ਕੇ ਸ਼ਰਮਾ) - ਪਿੰਡ ਆਲੋਅਰਖ ਵਿਚ ਇਕ ਕੈਮੀਕਲ ਫੈਕਟਰੀ ਵੱਲੋਂ ਜ਼ਮੀਨ 'ਚ ਪਾਏ ਗਏ ਕੈਮੀਕਲ ਤਰਲ ਪਦਾਰਥ ਕਾਰਨ ਕਿਸਾਨਾਂ ਦੀਆਂ ਮੋਟਰਾਂ 'ਚੋਂ ਲਹੂ ਰੰਗਾ ਪਾਣੀ ਆ ਰਿਹਾ ਹੈ ਜਿਸ ਕਰ ਕੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਹਿਰੀਲੇ ਪਾਣੀ ਨਾਲ ਉਹਨਾਂ ਦੀਆਂ ਫਸਲਾਂ ਖ਼ਰਾਬ ਹੋ ਰਹੀਆਂ ਹਨ ਤੇ ਕਿਸਾਨਾਂ ਨੂੰ ਚਮੜੀ ਰੋਗ ਲੱਗ ਰਹੇ ਹਨ।

ਸਪੋਕਸਮੈਨ ਨੇ ਗੱਲ ਕਰਦੇ ਇਕ ਵਿਅਕਤੀ ਨੇ ਦੱਸਿਆ ਕਿ ਉਹਨਾਂ ਦੇ ਖੇਤ ਦੇ ਨਜ਼ਦੀਕ ਹੀ ਇਕ ਫੈਕਟਰੀ ਹੈ ਜਿਥੋਂ ਫੈਕਟਰੀ ਦੇ ਮਾਲਕ ਵਾਧੂ ਤਰਲ ਪਦਾਰਥ 300 ਫੁੱਟ ਡੂੰਘੇ ਜ਼ਮੀਨ ਵਿਚ ਸੁੱਟ ਦਿੰਦੇ ਹਨ ਜਿਸ ਨਾਲ ਮੋਟਰਾਂ 'ਚ ਪਾਣੀ ਦੂਸ਼ਿਤ ਹੋ ਜਾਂਦਾ ਹੈ ਤੇ ਉਹ ਫਸਲਾਂ ਨੂੰ ਦੇਣਯੋਗ ਨਹੀਂ ਰਹਿੰਦਾ। ਇਹ ਫੈਕਟਰੀ 2006 ਵਿਚ ਬੰਦ ਹੋ ਗਈ ਸੀ ਤੇ ਇਸ ਦੇ ਮਾਲਕ ਪ੍ਰਾਪਰਟੀ ਵੇਟ ਕੇ ਕਿਸੇ ਦੂਜੇ ਸੂਬੇ ਵਿਚ ਚਲੇ ਗਏ ਸਨ।

ਵਿਅਕਤੀ ਨੇ ਦੱਸਿਆ ਕਿ ਜਿਸ ਵੇਲੇ ਇਹ ਫੈਕਟਰੀ ਚੱਲਦੀ ਸੀ ਉਸ ਵੇਲੇ ਇਸ ਦਾ ਧੂੰਆਂ ਵੀ ਫਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ ਤੇ ਹੁਣ ਜਦੋਂ ਧਰਤੀ ਹੇਠਲੇ ਪਾਣੀ ਦਾ  ਪੱਧਰ ਹੇਠਾਂ ਚਲਾ ਗਿਆ ਹੈ ਤਾਣ ਖੇਤੀ ਮੋਟਰਾਂ ਦੇ ਬੋਰ ਵੀ 300 ਫੁੱਟ ਤੱਕ ਚਲੇ ਗਏ ਹਨ। ਇਸੇ ਕਾਰਨ ਹੀ ਮੋਟਰਾਂ ਦਾ ਪਾਣੀ ਵੀ ਲਾਲ ਸੁਰਖ ਆ ਰਿਹਾ ਹੈ। ਇਸ ਕੈਮੀਕਲ ਪਾਣੀ ਨਾਲ ਫਸਲਾਂ ਦਾ ਝਾੜ ਵੀ ਬਹੁਤ ਘਟ ਗਿਆ ਹੈ ਤੇ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਨੂੰ ਵੀ ਚਮੜੀ ਰੋਗ ਲੱਗ ਗਿਆ ਹੈ। ਇਸ ਗੰਦੇ ਪਾਣੀ ਕਰ ਕੇ ਕਿਸਾਨਾਂ ਨੇ ਪ੍ਰਸਾਸ਼ਨ ਤੋਂ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਪੀੜਤ ਕਿਸਨਾਂ ਨੂੰ ਵੀ ਬਣਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ - ਰਾਹਤ! ਹੁਣ ਇਕ ਘੰਟੇ ਵਿਚ PF ਖਾਤੇ 'ਚੋਂ ਕਢਵਾ ਸਕਦੇ ਹੋ ਇਕ ਲੱਖ ਰੁਪਏ, ਜਾਣੋ ਕਿਵੇਂ

ਇਸ ਦੇ ਨਾਲ ਹੀ ਐੱਸ.ਡੀ.ਐੱਮ. ਡਾ.ਕਰਮਜੀਤ ਸਿੰਘ ਨੇ ਕਿਹਾ ਕਿ ਉਹ ਮੋਟਰਾਂ ਦੇ ਪਾਣੀ ਦੀ ਜਾਂਚ ਕਰਵਾ ਰਹੇ ਹਨ ਤੇ ਫੈਕਟਰੀ ਦੇ ਮੁਲਜ਼ਮਾਂ ਕਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਨੇ ਦੱਸਿਆ ਕਿ ਫੈਕਟਰੀ ਕਈ ਸਾਲਾਂ ਤੋਂ ਬੰਦ ਪਈ ਹੈ ਅਤੇ ਫੈਕਟਰੀ ਨੂੰ ਉਸ ਸਮੇਂ 2 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ ਜੋ ਕਿ ਅਜੇ ਤੱਕ ਵਸੂਲ ਨਹੀਂ ਹੋਇਆ। ਜੁਰਮਾਨਾ ਵਸੂਲੀ ਲਈ ਅਗਲੀ ਪੇਸੀ 13 ਅਗਸਤ ਨੂੰ ਹੈ। ਮੈਂਬਰ ਨੇ ਕਿਹਾ ਕਿ ਪ੍ਰਸਾਸ਼ਨ ਦਾ ਸਹਿਯੋਗ ਨਾ ਮਿਲਣ ਕਰ ਕੇ ਉਹ ਪਾਣੀ ਦੀ ਸਫਾਈ ਨਹੀਂ ਕਰਵਾ ਸਕੇ। ਮਹਿਕਮੇ ਮੁਤਾਬਿਕ ਫੈਕਟਰੀ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਤੱਕ ਦਾ ਪਾਣੀ ਲਾਲ ਆਉਂਦਾ ਹੈ ਅਤੇ ਲੋਕਾਂ ਨੂੰ ਮੋਟਰ ਦੇ ਪਾਣੀ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ।