
ਕੋਰੋਨਾ ਕਾਲ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ 6 ਕਰੋੜ ਦੇ ਕਰੀਬ ਪੀਐਫ ਖਾਤਾਧਾਰਕਾਂ ਨੂੰ ਨਵੀਂ ਸਹੂਲਤ ਦਿੱਤੀ ਹੈ।
ਨਵੀਂ ਦਿੱਲੀ: ਕੋਰੋਨਾ ਕਾਲ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ 6 ਕਰੋੜ ਦੇ ਕਰੀਬ ਪੀਐਫ ਖਾਤਾਧਾਰਕਾਂ ਨੂੰ ਨਵੀਂ ਸਹੂਲਤ ਦਿੱਤੀ ਹੈ। ਇਸ ਦੇ ਤਹਿਤ ਮੈਡੀਕਲ ਐਮਰਜੈਂਸੀ ਹੋਣ ’ਤੇ ਖਾਤਾਧਾਰਕ ਇਕ ਘੰਟੇ ਵਿਚ ਹੀ ਇਕ ਲੱਖ ਰੁਪਏ ਅਪਣੇ ਖਾਤੇ ਵਿਚੋਂ ਕਢਵਾ ਸਕਦੇ ਹਨ। ਹਸਪਤਾਲ ਵਿਚ ਭਰਤੀ ਹੋਣ ’ਤੇ ਉਹਨਾਂ ਨੂੰ ਤੁਰੰਤ ਹੀ ਮੈਡੀਕਲ ਐਡਵਾਂਸ (Get Rs 1 lakh in just one hour ) ਦੇ ਤੌਰ ’ਤੇ ਇਹ ਰਕਮ ਦਿੱਤੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਰਕਮ ਲਈ ਹਿੱਸੇਦਾਰਾਂ ਨੂੰ ਕੋਈ ਵਿਆਜ ਨਹੀਂ ਦੇਣਾ ਹੋਵੇਗਾ।
EPFO
ਹੋਰ ਪੜ੍ਹੋ: ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ,ਕਿਹਾ- ਮਹਿੰਗਾਈ ਦਾ ਵਿਕਾਸ ਜਾਰੀ......
ਈਪੀਐਫਓ (EPFO Medical Advance) ਦਾ ਇਹ ਨਿਯਮ 1 ਜੂਨ ਤੋਂ ਹੀ ਲਾਗੂ ਹੋ ਗਿਆ ਹੈ। ਇਹ ਕੋਰੋਨਾ ਵਾਇਰਸ ਸਮੇਤ ਹਰੇਕ ਤਰ੍ਹਾਂ ਦੀ ਬਿਮਾਰੀ ਲਈ ਉਪਲਬਧ ਹੋਵੇਗਾ। ਈਪੀਐਫਓ ਪਹਿਲਾਂ ਵੀ ਅਪਣੇ ਖਾਤਾਧਾਰਕਾਂ ਨੂੰ ਇਲਾਜ ਲਈ ਇਹ ਕਰਮ ਮੁਹੱਈਆ ਕਰਵਾਉਂਦਾ ਪਰ ਪਹਿਲਾਂ ਇਲਾਜ ’ਤੇ ਹੋਏ ਖਰਚੇ ਦੇ ਬਿਲ ਅਤੇ ਕਈ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਾਫੀ ਸਮਾਂ ਲੱਗ ਜਾਂਦਾ ਸੀ ਪਰ ਹੁਣ ਮੈਡੀਕਲ ਖਰਚੇ ਲਈ ਕਿਸੇ ਬਿਲ ਜਾਂ ਦਸਤਾਵੇਜ਼ ਦੀ ਲੋੜ ਨਹੀਂ ਹੋਵੇਗੀ। ਤੁਸੀਂ ਸਿੱਧਾ ਅਪਲਾਈ ਕਰਕੇ ਇਹ ਰਕਮ ਹਾਸਲ ਕਰ ਸਕਦੇ ਹੋ।
Provident Fund
ਹੋਰ ਪੜ੍ਹੋ: 105 ਸਾਲਾ ਐਥਲੀਟ ਮਾਨ ਕੌਰ ਦੀ ਵਿਗੜੀ ਸਿਹਤ, ਡੇਰਾਬੱਸੀ ਦੇ ਹਸਪਤਾਲ ਵਿਚ ਦਾਖਲ
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਪ੍ਰੋਵੀਡੈਂਟ ਫੰਡ (PF medical emergency) ਖਾਤਾਧਾਰਕਾਂ ਲਈ ਬਹੁਤ ਸਾਰੀਆਂ ਸਹੂਲਤਾਂ ਸ਼ੁਰੂ ਕੀਤੀਆਂ ਹਨ। ਸਰਕਾਰ ਨੇ ਈਪੀਐਫਓ (Employees Provident Fund Organization) ਅਧੀਨ ਜੀਵਨ ਬੀਮੇ ਦੀ ਰਕਮ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਹੈ। ਇਸ ਦੇ ਲਈ ਪੀਐਫ ਖਾਤਾਧਾਰਕਾਂ 'ਤੇ ਕੋਈ ਵਾਧੂ ਬੋਝ ਨਹੀਂ ਪਾਇਆ ਜਾਵੇਗਾ। ਇਸ ਦੇ ਨਾਲ ਹੀ, ਸਰਕਾਰ ਨੇ ਸਾਰੇ ਹਿੱਸੇਦਾਰਾਂ ਨੂੰ UAN ਨੂੰ ਅਧਾਰ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਹੈ। ਇਸ ਦੇ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
Provident Fund
ਹੋਰ ਪੜ੍ਹੋ: ਮਾਂ ਦਾ ਕਤਲ ਕਰ ਕਲਯੁਗੀ ਪੁੱਤ ਨੇ ਪਕਾ ਕੇ ਖਾਧੇ ਲਾਸ਼ ਦੇ ਟੁਕੜੇ! ਅਦਾਲਤ ਨੇ ਦਿੱਤੀ ਮੌਤ ਦੀ ਸਜ਼ਾ
ਜੇਕਰ ਪੀਐਫ ਗਾਹਕ ਤੈਅ ਮਿਆਦ ਅੰਦਰ ਯੂਏਐੱਨ ਨੂੰ ਆਧਾਰ ਨਾਲ ਨਹੀਂ ਲਿੰਕ ਕਰਨਗੇ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ। ਸਰਕਾਰ ਨੇ ਨਵੇਂ ਕਿਰਤ ਕਾਨੂੰਨ ਸੁਧਾਰਾਂ ਤਹਿਤ ਪੀਐਫ ਯੋਗਦਾਨ ਲਈ ਨਿਯਮਾਂ ਵਿਚ ਵੀ ਬਦਲਾਅ ਕੀਤਾ ਹੈ। ਇਸ ਦੇ ਤਹਿਤ ਟੇਕ ਹੋਮ ਸੈਲਰੀ ਘਟ ਜਾਵੇਗੀ ਪਰ ਪੀਐਫ ਵਿਚ ਤੁਹਾਡੀ ਬੱਚਤ ਵਧ ਜਾਵੇਗੀ। ਨਵੇਂ ਕਿਰਤ ਸੁਧਾਰਾਂ ਤਹਿਤ ਸਰਕਾਰ ਨੇ ਸੰਗਠਿਤ ਅਤੇ ਅਸੰਗਠਿਤ ਖੇਤਰ ਵਿਚ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਦੇ ਘੇਰੇ ਵਿਚ ਵੀ ਵਾਧਾ ਕੀਤਾ ਹੈ।