ਵਿਆਹ ਤੋਂ ਬਾਅਦ ਪਤੀ ਦੇ ‘HIV+’ ਹੋਣ ਦਾ ਖ਼ੁਲਾਸਾ ਹੋਇਆ ਤਾਂ ਪਤਨੀ ਨੇ ਚੁੱਕਿਆ ਇਹ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤੀ-ਪਤਨੀ ਦਾ ਰਿਸ਼ਤਾ ਵਿਸਵਾਸ਼ ‘ਤੇ ਹੀ ਕਾਇਮ ਹੁੰਦਾ ਹੈ ਜਿਸ ਵਿਚ ਦੁਖ-ਸੁੱਖ ਵਿਚ ਇਕ ਦੂਜੇ...

Married

ਨਵਾਂ ਸ਼ਹਿਰ: ਪਤੀ-ਪਤਨੀ ਦਾ ਰਿਸ਼ਤਾ ਵਿਸਵਾਸ਼ ‘ਤੇ ਹੀ ਕਾਇਮ ਹੁੰਦਾ ਹੈ ਜਿਸ ਵਿਚ ਦੁਖ-ਸੁੱਖ ਵਿਚ ਇਕ ਦੂਜੇ ਦਾ ਸਾਥ ਨਿਭਾਉਣ ਦੀ ਕਸਮਾਂ ਖਾਈ ਜਾਂਦੀ ਹੈ, ਉਹ ਨਵਾਂ ਸ਼ਹਿਰ ਵਿਚ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਥੇ ਵਿਆਹ ਤੋਂ ਬਾਅਦ ਬਿਮਾਰ ਰਹਿਣ ਵਾਲਾ ਪਤੀ ਮੈਡੀਕਲ ਜਾਂਚ ਵਿਚ ਐਚਆਈਵੀ ਪਾਜੀਟਿਵ ਪਾਆ ਗਿਆ।

ਕਾਠਗੜ੍ਹ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਉਤੇ ਉਸ ਨੂੰ ਧੋਖੇ ਵਿਚ ਰੱਖ ਕੇ ਐਚਆਈਵੀ ਪੀੜਿਤ ਨਾਲ ਵਿਆਹ ਕਰਾਉਣ ਅਤੇ ਦਹੇਜ਼ ਦੇ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਪਤੀ ਸਮੇਤ 3 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕਾਠਗੜ੍ਹ ਅਧੀਨ ਪੈਂਦੇ ਇਕ ਪਿੰਡ ਦੀ ਨਿਵਾਸੀ ਮਹਿਲਾ ਨੇ ਦੱਸਿਆ ਕਿ ਉਸਦਾ ਵਿਆਹ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਇਕ ਪਿੰਡ ਦੇ ਨੌਜਵਾਨ ਦੇ ਨਾਲ ਨਵੰਬਰ 2017 ਵਿਚ ਹੋਇਆ ਸੀ। ਮਹਿਲਾ ਨੇ ਦੱਸਿਆ ਕਿ ਵਿਆਹ ਤੋ ਕੁਝ ਦਿਨ ਬਾਅਦ ਹੀ ਉਸਦਾ ਪਤੀ ਬੀਮਾਰ ਰਹਿਣ ਲੱਗ ਗਿਆ।

ਇਸ ਉਤੇ ਜਦੋਂ ਉਸਦੀ ਮੈਡੀਕਲ ਜਾਂਚ ਕਰਵਾਈ ਗਈ ਤਾਂ ਉਹ ਐਚਆਈਵੀ ਪਾਜੀਟਿਵ ਪਾਇਆ ਗਿਆ। ਉਸਨੇ ਦੱਸਿਆ ਕਿ ਸਹੁਰਾ ਪਰਵਾਰ ਤੋਂ ਪਤੀ ਇਸ ਬੀਮਾਰੀ ਨੂੰ ਲੁਕਾਉਣ ਦੇ ਲਈ ਇਸ ਉਤੇ ਹੀ ਐਚਆਈਵੀ ਪਾਜੀਟਿਵ ਹੋਣ ਦੇ ਆਰੋਪ ਲਗਾ ਕੇ ਅਤੇ ਉਸ ਤੋਂ ਦਹੇਜ ਮੰਗ ਨੂੰ ਲੈ ਕੇ ਪ੍ਰੇਸ਼ਾਨ ਕੀਤਾ ਜਾਣ ਲੱਗਾ। ਉਸਨੇ ਦੱਸਿਆ ਕਿ ਇਸ ਸੰਬੰਧੀ ਉਸਦੇ ਪੇਕੇ ਪਰਵਾਰ ਨੇ ਵਿਆਹ ਦੇ ਵਿਚੋਲਿਆਂ ਨਾਲ ਵੀ ਗੱਲ ਕੀਤੀ ਜਿਸ ਨੇ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣੀ। ਉਸਨੇ ਕਿਹਾ ਕਿ ਉਕਤ ਵਿਚੋਲਿਆਂ ਨੇ ਉਸਦਾ ਵਿਆਹ ਐਚਆਈਵੀ ਪਾਜੀਟਿਵ ਨਾਲ ਕਰਵਾ ਕੇ ਉਸਦੀ ਜਿੰਦਗੀ ਖਰਾਬ ਕਰ ਦਿਤੀ।

ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਆਰੋਪੀਆਂ ਦੇ ਵਿਰੁੱਧ ਕਾਨੂੰਨ ਤਹਿਤ ਕਾਰਵਾਈ ਕਰਕੇ ਇੰਸਾਫ਼ ਦੁਆਉਣ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀਐਸਪੀ ਬਲਾਚੌਰ ਰਾਜਪਾਲ ਸਿੰਘ ਹੁੰਦਲ ਵੱਲੋਂ ਕਰਨ ਉਪਰੰਤ ਦਿਤੀ ਗਈ ਰਿਪੋਰਟ ਦੇ ਆਧਾਰ ਉਤੇ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਵਿਆਹੁਤਾ ਦੇ ਪਤੀ, ਦਿਉਰ ਅਤੇ ਵਿਚੋਲਿਆਂ ਦੇ ਖਿਲਾਫ਼ ਧਾਰਾ 498-ਏ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ।