ਸੰਵਤਸਰੀ 'ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨ ਵਾਲਾ ਦੇਸ਼ ਦਾ ਇਕਲੌਤਾ ਸੂਬਾ ਬਣਿਆ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੈਨ ਭਾਈਚਾਰੇ ਦੇ ਤਿਉਹਾਰ ‘ਸੰਵਤਸਰੀ’ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 19 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

Punjab became the only state to declare a public holiday on Samvatsari

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਜੈਨ ਭਾਈਚਾਰੇ ਦੇ ਮਹਾਨ ਤਿਉਹਾਰ ‘ਸੰਵਤਸਰੀ’ ਦੇ ਮੱਦੇਨਜ਼ਰ 19 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਇਸ ਦਿਨ ਸਰਕਾਰੀ ਦਫ਼ਤਰ, ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਨੂੰ ਹਰ ਕਰਮਚਾਰੀ ਲਈ ਉਪਲਬਧ ਰਾਖਵੀਆਂ ਛੁੱਟੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ : ਮੰਦਰ ’ਚ ਹੰਗਾਮਾ ਮਚਾਉਣ ਲਈ ਮਹਾਰਾਣੀ ਜੀਤੇਸ਼ਵਰੀ ਦੇਵੀ ਗ੍ਰਿਫ਼ਤਾਰ

ਜੈਨ ਧਰਮ ਦੀ ਪੂਜਾ ਅਤੇ ਅਭਿਆਸ ਦੇ ਮੁੱਖ ਤਿਉਹਾਰ "ਸੰਵਤਸਰੀ" 'ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨ ਵਾਲਾ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਬਣ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਜੈਨ ਧਰਮ ਨਾਲ ਸਬੰਧਤ ਇਕ ਛੁੱਟੀ ਸੀ ਜੋ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਦੇ ਜਨਮ ਦਿਨ 'ਤੇ ਸੀ ਪਰ ਹੁਣ ਪੰਜਾਬ ਵਿਚ ਦੋ ਛੁੱਟੀਆਂ ਹੋਣਗੀਆਂ।