ਪੁਲਿਸ ਵੱਲੋਂ ਰਾਵਣ ਨੂੰ ਚੁੱਕਣ ਦਾ ਅਸਲ ਸੱਚ !

ਏਜੰਸੀ

ਖ਼ਬਰਾਂ, ਪੰਜਾਬ

ਰੇਲਵੇ ਲਾਇਨਾਂ ‘ਤੇ ਦਹਿਨ ਕੀਤਾ ਜਾਣਾ ਸੀ ਰਾਵਣ

Ravan and Police

ਲੁਧਿਆਣਾ: ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਪੰਜਾਬ ਪੁਲਿਸ ਮੋਢਿਆਂ ਉੱਤੇ ਰਾਵਣ ਨੂੰ ਚੱਕ ਕੇ ਲਿਜਾ ਰਹੀ ਹੈ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਲੋਕ ਵਾਰ-ਵਾਰ ਇਹ ਸੋਚਣ ਨੂੰ ਮਜਬੂਰ ਹੋ ਗਏ ਕਿ ਪੁਲਿਸ ਇਸ ਰਾਵਣ ਨੂੰ ਚੁੱਕ ਕੇ ਕਿਉਂ ਲੈ ਗਈ। ਇਸ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਸੀ ਪਰ ਜਿਵੇਂ ਹੀ ਇਹ ਵੀਡੀਓ ਸਾਡੇ ਹੱਥ ਲੱਗੀ ਤਾਂ ਇਸ ਦਾ ਸੱਚ ਜਾਨਣ ਲਈ ਪੂਰੀ ਘੋਖ ਕੀਤੀ ਗਈ ਕਿ ਆਖਿਰ ਇਸ ਦਾ ਅਸਲ ਸੱਚ ਕੀ ਹੈ।

ਲੰਬੀ ਜਾਂਚ-ਪੜਤਾਲ ਤੋਂ ਬਾਅਦ ਸਾਮਹਣੇ ਆਇਆ ਕਿ ਇਹ ਵੀਡੀਓ ਲੁਧਿਆਣਾ ਦੀ ਹੈ ਜਿਥੇ ਇਹ ਰਾਵਣ ਦਾ ਦਹਿਨ ਧੂਰੀ ਲਾਈਨਾਂ ਨੇੜੇ ਕੀਤਾ ਜਾਣਾ ਸੀ। ਜਿਵੇਂ ਹੀ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਹਰਕਤ ਵਿਚ ਆਉਂਦੀਆਂ ਇਸ ਰਾਵਣ ਨੂੰ ਚੁੱਕ ਕੇ ਆਪਣੇ ਨਾਲ ਲੈ ਗਈ। ਇਸ ਦੀ ਇਕ ਵਿਅਕਤੀ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ।

ਸਿਰਫ ਇੰਨਾਂ ਹੀ ਨਹੀਂ ਵਿਅਕਤੀ ਵੱਲੋਂ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਗਿਆ, ਕਿ 'ਦੁਸਹਿਰੇ ਦੇ ਦਿਨ ਰਾਵਣ ਗ੍ਰਿਫਤਾਰ', ਜਿਸ ਤੋਂ ਬਾਅਦ ਲੋਕਾਂ ਨੇ ਕੁਝ ਹੀ ਸਮੇਂ ਵਿਚ ਵੀਡੀਓ ਉੱਤੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ ਜਿਸ ਤੋਂ ਬਾਅਦ ਇਹ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ।ਦੱਸ ਦਈਏ ਕਿ ਬੀਤੇ ਸਾਲ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੋੜਾ ਫਾਟਕ ਨੇੜੇ ਵਾਪਰੇ ਰੇਲ ਹਾਦਸੇ ਤੋਂ ਸਬਕ ਲੈਂਦਿਆਂ ਪ੍ਰਸ਼ਾਸਨ ਵਲੋਂ ਰੇਲਵੇ ਲਾਈਨਾਂ ਨੇੜੇ ਦੁਸਹਿਰਾ ਮਨਾਉਣ ਤੋਂ ਸਖਤ ਮਨ੍ਹਾ ਕੀਤਾ ਗਿਆ ਹੈ।

ਇਸ ਕਾਰਨ ਪੰਜਾਬ ਪੁਲਿਸ ਮੁਲਾਜ਼ਮ ਦੇ ਮੁਲਾਜ਼ਮ ਰਾਵਣ ਨੂੰ ਚੁੱਕ ਕੇ ਲੈ ਗਏ। ਦਸ ਦਈਏ ਕਿ ਦੇਸ਼ਭਰ ‘ਚ ਦੁਸਹਿਰਾ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਥਾਂ-ਥਾਂ ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਸਾੜ ਕੇ ਤਿਉਹਾਰ ਮਨਾਇਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।