ਪੰਜਾਬੀਆਂ ਲਈ ਰਾਹਤ- ਕੋਰੋਨਾ ਦੇ ਮਰੀਜ਼ 10 ਦਿਨਾਂ ਤੋਂ ਘਟੇ, ਡਿੱਗਿਆ ਗ੍ਰਾਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਜ਼ਾਨਾ ਰਿਪੋਰਟ ਦੇ ਮੁਤਾਬਿਕ 2000 ਤੋਂ ਵੱਧ ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਉਂਦੇ ਸਨ। ਪਰ ਹੁਣ ਰੋਜ਼ਾਨਾ ਦੀ ਗਿਣਤੀ 1000 ਤੋਂ ਵੀ ਹੇਠਾਂ ਚਲੇ ਗਈ ਹੈ।

COVID-19

ਬੀਤੇ ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਵਾਇਰਸ ਦੇ 930 ਨਵੇਂ ਮਰੀਜ਼ ਸਾਹਮਣੇ ਆਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 121716  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 107200 ਮਰੀਜ਼ ਠੀਕ ਹੋ ਚੁੱਕੇ, ਬਾਕੀ 10775 ਮਰੀਜ ਇਲਾਜ਼ ਅਧੀਨ ਹਨ। ਅੱਜ 1615 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 228 ਮਰੀਜ਼ ਆਕਸੀਜਨ ਅਤੇ 42 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।