ਦੇਸ਼ 'ਚ ਕੋਰੋਨਾ ਦੇ ਮਾਮਲੇ 67 ਲੱਖ ਤੋਂ ਪਾਰ, 24 ਘੰਟਿਆਂ ਦੌਰਾਨ ਮਿਲੇ 72049 ਨਵੇਂ ਮਰੀਜ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 24 ਘੰਟਿਆਂ 'ਚ 986 ਲੋਕਾਂ ਦੀ ਮੌਤ

Coronavirus Cases in India

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਪੀੜਤਾਂ ਦਾ ਅੰਕੜਾ 67 ਲੱਖ ਤੋਂ ਪਾਰ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 72 ਹਜ਼ਾਰ 49 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 67 ਲੱਖ 57 ਹਜ਼ਾਰ 132 ਹੋ ਗਈ ਹੈ। ਇਸ ਤੋਂ ਇਲਾਵਾ ਬੀਤੇ ਦਿਨ ਕੋਰੋਨਾ ਵਾਇਰਸ ਨਾਲ ਕੁੱਲ 986 ਮੌਤਾਂ ਹੋਈਆਂ ਹਨ।

ਇਸ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਹੋਈਆਂ ਕੁੱਲ ਮੌਤਾਂ ਦੀ ਗਿਣਤੀ 1 ਲੱਖ 4 ਹਜ਼ਾਰ 55 ਹੋ ਗਈ ਹੈ। ਇਸ ਦੌਰਾਨ ਰਾਹਤ ਦੀ ਖ਼ਬਰ ਇਹ ਹੈ ਕਿ ਕੋਰੋਨਾ ਵਾਇਰਸ ਨਾਲ ਹੁਣ ਤੱਕ 57 ਲੱਖ 44 ਹਜ਼ਾਰ 694 ਮਰੀਜ਼ ਠੀਕ ਹੋ ਚੁੱਕੇ ਹਨ। ਬੀਤੇ ਦਿਨ ਕੁੱਲ 81 ਹਜ਼ਾਰ 945 ਲੋਕ ਠੀਕ ਹੋ ਕੇ ਘਰ ਪਰਤੇ। ਦੇਸ਼ ਵਿਚ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 9 ਲੱਖ 7 ਹਜ਼ਾਰ 883 ਹੈ।

ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 48 ਫੀਸਦ ਮਰੀਜ਼ਾਂ ਦੀ ਮੌਤ 8 ਸੂਬਿਆਂ ਦੇ 25 ਜ਼ਿਲ੍ਹਿਆਂ ਵਿਚ ਹੋਈ ਹੈ। ਇਹਨਾਂ ਵਿਚੋਂ 15 ਜ਼ਿਲ੍ਹੇ ਮਹਾਰਾਸ਼ਟਰ ਦੇ ਹਨ। 2 ਜ਼ਿਲ੍ਹੇ ਕਰਨਾਟਕ, 2 ਪੱਛਮੀ ਬੰਗਾਲ, 2 ਗੁਜਰਾਤ ਅਤੇ 1-1 ਜ਼ਿਲੇ ਪੰਜਾਬ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਦੇ ਹਨ।

ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਮੌਤ ਦਰ ਨੂੰ 1 ਫੀਸਦ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ। ਦੱਸ ਦਈਏ ਕਿ ਦੇਸ਼ ਦੇ 35 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ 27 ਸੂਬੇ ਅਜਿਹੇ ਹਨ, ਜਿੱਥੇ ਸੋਮਵਾਰ ਨੂੰ ਨਵੇਂ ਮਰੀਜ਼ਾਂ ਦੀ ਤੁਲਨਾ ਵਿਚ ਠੀਕ ਹੋਏ ਲੋਕਾਂ ਦੀ ਗਿਣਤੀ ਜ਼ਿਆਦਾ ਰਹੀ ਹੈ।