ਬਠਿੰਡਾ ਪਲਾਟ ਖਰੀਦ ਮਾਮਲਾ: ਮਨਪ੍ਰੀਤ ਬਾਦਲ ਤੋਂ ਬਾਅਦ ਏ.ਡੀ.ਸੀ. ਬਿਕਰਮਜੀਤ ਸ਼ੇਰਗਿੱਲ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਅਕਤੂਬਰ ਨੂੰ ਹੋਵੇਗੀ ਸੁਣਵਾਈ

ADC Bikramjit Shergill

 

ਬਠਿੰਡਾ: ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਵਿਚ ਇਕ ਪਲਾਟ ਖਰੀਦ ਕੇ ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮੇਤ ਨਾਮਜ਼ਦ ਕੀਤੇ ਗਏ ਏ.ਡੀ.ਸੀ. ਬਿਕਰਮਜੀਤ ਸ਼ੇਰਗਿੱਲ ਨੇ ਅਦਾਲਤ ਵਿਚ ਅਪਣੀ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ।

ਇਹ ਵੀ ਪੜ੍ਹੋ: ਅਦਾਕਾਰ ਸ਼ਾਹਰੁਖ ਖਾਨ ਨੂੰ ਮਿਲੀ Y+ ਸੁਰੱਖਿਆ; ਫ਼ਿਲਮ 'ਜਵਾਨ' ਅਤੇ 'ਪਠਾਨ' ਦੀ ਸਫਲਤਾ ਤੋਂ ਬਾਅਦ ਜਾਨ ਨੂੰ ਖਤਰਾ! 

 ਅਦਾਲਤ ਇਸ 'ਤੇ ਮੰਗਲਵਾਰ ਯਾਨੀ 10 ਅਕਤੂਬਰ ਨੂੰ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਇਸੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਅਮਨਦੀਪ ਸਿੰਘ ਨੇ ਵੀ ਅਦਾਲਤ ਵਿਚ ਅਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੀ ਸੁਣਵਾਈ ਵੀ ਅਦਾਲਤ ਵਲੋਂ 13 ਅਕਤੂਬਰ ਨੂੰ ਕੀਤੀ ਜਾਵੇਗੀ। ਉਧਰ ਵਿਜੀਲੈਂਸ ਦੀ ਸਖਤੀ ਤੋਂ ਬਾਅਦ ਮਨਪ੍ਰੀਤ ਬਾਦਲ ਜਲਦ ਹੀ ਹਾਈ ਕੋਰਟ ਦਾ ਰੁਖ ਕਰ ਸਕਦੇ ਹਨ।

ਇਹ ਵੀ ਪੜ੍ਹੋ: 100 ਮੀਟਰ ਡੂੰਘੀ ਖੱਡ 'ਚ ਡਿੱਗੀ ਸਕੂਲੀ ਬੱਸ; 7 ਲੋਕਾਂ ਦੀ ਮੌਤ, 24 ਜ਼ਖਮੀ

ਦੂਜੇ ਪਾਸੇ ਵਿਜੀਲੈਂਸ ਟੀਮ ਵਲੋਂ ਪੀ.ਸੀ.ਐਸ. ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਬੀ.ਡੀ.ਏ. ਅਸਟੇਟ ਅਫ਼ਸਰ ਪੰਕਜ ਕਾਲੀਆ ਦੇ ਨਾਲ ਮਨਪ੍ਰੀਤ ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਬਕਾ ਮੰਤਰੀ ਦੇ ਕਰੀਬੀਆਂ 'ਤੇ ਵੀ ਵਿਜੀਲੈਂਸ ਨਜ਼ਰ ਰੱਖ ਰਹੀ ਹੈ। ਮਨਪ੍ਰੀਤ ਬਾਦਲ ਦੇ ਗੰਨਮੈਨ ਗੁਰਤੇਜ ਸਿੰਘ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਫ੍ਰਿਜ ਦਾ ਕੰਪ੍ਰੈਸ਼ਰ ਫਟਣ ਕਾਰਨ ਲੱਗੀ ਅੱਗ; 3 ਬੱਚਿਆਂ ਸਮੇਤ ਪ੍ਰਵਾਰ ਦੇ 5 ਜੀਆਂ ਦੀ ਮੌਤ 

ਬਠਿੰਡਾ ਦੀ ਸੱਭ ਤੋਂ ਮਹਿੰਗੀ ਕਲੋਨੀ ਗਰੀਨ ਸਿਟੀ ਵਿਚ 3 ਕਰੋੜ ਦੀ ਲਾਗਤ ਨਾਲ ਬਣੇ ਗੁਰਤੇਜ ਸਿੰਘ ਦੇ ਘਰ ਉਤੇ ਵੀ ਛਾਪਾ ਮਾਰਿਆ ਗਿਆ ਪਰ ਉਹ ਪਹਿਲਾਂ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਕੁੱਝ ਕਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਤੋਂ ਪੁਛਗਿਛ ਕਰ ਰਹੀ ਹੈ ਜੋ ਮਨਪ੍ਰੀਤ ਬਾਦਲ ਦੇ ਬਹੁਤ ਕਰੀਬੀ ਹਨ।