ਲੁਧਿਆਣਾ 'ਚ ਲੜਕੀ ਦੇ ਜਨਮ ਦਿਨ 'ਤੇ ਹੰਗਾਮਾ, ਨੌਜਵਾਨਾਂ ਨੇ ਪਰਿਵਾਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਔਰਤ ਦੇ ਬੁੱਲ੍ਹ ਵੀ ਵੱਢੇ, ਗੰਭੀਰ ਹਾਲਤ ਵਿਚ ਹਸਪਤਾਲ ਭਰਤੀ
ਲੁਧਿਆਣਾ: ਲੁਧਿਆਣਾ ਵਿਚ ਇਕ ਲੜਕੀ ਦੇ ਜਨਮ ਦਿਨ ਨੂੰ ਲੈ ਕੇ ਦੇਰ ਰਾਤ ਹੰਗਾਮਾ ਹੋ ਗਿਆ। ਗਲੀ ਵਿੱਚ ਬੱਚਿਆਂ ਦੀ ਲੜਾਈ ਕਾਰਨ ਦੋ ਪਰਿਵਾਰਾਂ ਵਿਚ ਟਕਰਾਅ ਹੋ ਗਿਆ। ਲੜਾਈ ਵਿਚ ਇੱਕ ਹੀ ਪਰਿਵਾਰ ਦੇ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ। ਹਮਲਾਵਰਾਂ ਨੇ ਔਰਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਬੁੱਲ੍ਹ ਵੱਢ ਦਿਤਾ।
ਇਹ ਵੀ ਪੜ੍ਹੋ: ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦਾ ਜਵਾਬ? Fact Check ਰਿਪੋਰਟ
ਬਾਬਾ ਨਾਮ ਦੇਵ ਕਲੋਨੀ ਨੇੜੇ ਟਿੱਬਾ ਰੋਡ ਦੇ ਰਹਿਣ ਵਾਲੇ ਅਜੈ ਨੇ ਦਸਿਆ ਕਿ ਅੱਜ ਉਸ ਦੀ ਬੇਟੀ ਨੈਨਾ ਦਾ ਜਨਮ ਦਿਨ ਸੀ। ਉਸ ਦਾ ਸਾਲਾ ਸਾਜਨ ਵੀ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਬੇਟਾ ਗਲੀ 'ਚ ਖੇਡ ਰਿਹਾ ਸੀ ਕਿ ਅਚਾਨਕ ਉਸ ਨੇ ਰੋਣਾ ਸ਼ੁਰੂ ਕਰ ਦਿਤਾ। ਉਸ ਨੇ ਦੱਸਿਆ ਕਿ ਗੁਆਂਢੀ ਦੇ ਬੱਚੇ ਨੇ ਉਸ ਦੇ ਪੇਟ ਵਿੱਚ ਮੁੱਕਾ ਮਾਰਿਆ ਸੀ। ਉਹ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੱਚੇ ਦੀ ਸ਼ਿਕਾਇਤ ਕਰਕੇ ਘਰ ਪਰਤਿਆ ਹੀ ਸੀ ਕਿ 5 ਤੋਂ 7 ਵਿਅਕਤੀਆਂ ਨੇ ਉਸ ਦੇ ਘਰ 'ਤੇ ਹਮਲਾ ਕਰ ਦਿਤਾ।
ਇਹ ਵੀ ਪੜ੍ਹੋ: ਕਾਰ ਦੀ ਲਪੇਟ ਵਿਚ ਆਉਣ ਨਾਲ 3 ਨੌਜਵਾਨਾਂ ਦੀ ਹੋਈ ਮੌਤ
ਹਮਲਾਵਰਾਂ ਦਾ ਨਸ਼ਾ ਕੀਤਾ ਹੋਇਆ ਸੀ। ਹਮਲਾਵਰਾਂ ਨੇ ਪਰਿਵਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਲੜਾਈ ਛਡਵਾਉਣ ਆਈ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ ਅਤੇ ਉਸ ਦਾ ਬੁੱਲ੍ਹ ਵੱਢ ਦਿੱਤਾ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਜੇ ਨੇ ਦੱਸਿਆ ਕਿ ਤਿੰਨ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ ਉਸ ਦਾ ਸਾਲਾ ਸਾਜਨ ਅਤੇ ਪਤਨੀ ਅਨੀਤਾ ਸ਼ਾਮਲ ਹਨ।
ਜ਼ਖ਼ਮੀ ਸਾਜਨ ਨੇ ਦੱਸਿਆ ਕਿ ਹਮਲਾਵਰ ਇਲਾਕੇ 'ਚ ਹੀ ਚਿੱਟੇ ਦਾ ਸੇਵਨ ਕਰਦੇ ਹਨ। ਦੇਰ ਰਾਤ ਵੀ ਉਨ੍ਹਾਂ ਨੇ ਗੁੰਡਾਗਰਦੀ ਕੀਤੀ। ਲੋਕਾਂ ਨੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ। ਉਸ ਨੇ ਇਸ ਘਟਨਾ ਸਬੰਧੀ ਟਿੱਬਾ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ।