ਸਵਾ ਦੋ ਲੱਖ ਰੁਪਏ ਦੀ ਚਰਸ ਸਮੇਤ 4 ਤਸਕਰ ਕਾਬੂ
ਪੁਲਿਸ ਨੇ ਨਾਕਾਬੰਦੀ ਦੇ ਅਧੀਨ ਇਕ ਇਨੋਵਾ ਗੱਡੀ ਵਿਚ ਸਵਾਰ ਚਾਰ ਵਿਅਕਤੀਆਂ ਨੂੰ 1 ਕਿਲੋ 400 ਗ੍ਰਾਮ ਚਰਚ ਸਮੇਤ ਕਾਬੂ....
ਸ਼ਾਹਕੋਟ (ਪੀਟੀਆਈ) : ਪੁਲਿਸ ਨੇ ਨਾਕਾਬੰਦੀ ਦੇ ਅਧੀਨ ਇਕ ਇਨੋਵਾ ਗੱਡੀ ਵਿਚ ਸਵਾਰ ਚਾਰ ਵਿਅਕਤੀਆਂ ਨੂੰ 1 ਕਿਲੋ 400 ਗ੍ਰਾਮ ਚਰਚ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਮਾਡਲ ਪੁਲਿਸ ਸਟੇਸ਼ਨ ਸ਼ਾਹਕੋਟ ਵਿਚ ਪ੍ਰੈਸ ਕਾਂਨਫਰੰਸ ਅਧੀਨ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਦਵਿੰਦਰ ਸਿੰਘ ਘੁੰਮਣ ਥਾਣਾ ਪ੍ਰਮੁੱਖ ਸ਼ਾਹਕੋਟ ਨੇ ਦੱਸਿਆ ਕਿ ਏ.ਐਸ.ਆਈ ਬਲਕਾਰ ਸਿੰਘ ਨੇ ਪੁਲਿਸ ਟੀਮ ਸਮੇਤ ਸਤਲੁਜ ਦਰਿਆ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ।
ਇਸ ਅਧੀਨ ਸ਼ਾਹਕੋਟ ਵੱਲੋਂ ਆ ਰਹੀ ਇਕ ਸਫ਼ੇਦ ਰੰਗੀ ਦੀ ਇਨੋਵਾ ਗੱਡੀ (ਨੰਬਰ ਪੀ.ਬੀ- 29 ਐਕਸ 0947) ਨੂੰ ਰੋਕਿਆ ਗਿਆ। ਜਿਸ ਵਿਚ 4 ਨੌਜਵਾਨ ਬਲਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਖ ਨਿਵਾਸੀ ਗੁਰੂ ਸ਼੍ਰੀ ਚੰਦਰ ਨਗਰ ਗਲੀ ਨੰਬਰ 1 ਬੋਨਾ ਚੌਂਕ ਮੋਗਾ ਥਾਣਾ ਸਿਟੀ ਸਾਊਥ ਮੋਗਾ, ਤਰਸੇਮ ਸਿੰਘ ਉਰਫ਼ ਸੇਮਾ ਪੁੱਤਰ ਨਛੱਤਰ ਸਿੰਘ ਨਿਵਾਸੀ ਵਿਸ਼ਕਰਮਾ ਨਗਰ ਮੋਗਾ ਧਾਣਾ ਸਿਟੀ ਸਾਊਥ ਮੋਗਾ, ਰਾਜਾ ਪੁੱਤਰ ਮਹੇਂਦਰ ਸਿੰਘ ਵਾਸੀ ਵਿਸ਼ਕਰਮਾ ਨਗਰ ਮੋਗਾ ਥਾਣਾ ਸਿਟੀ ਸਾਊਥ ਮੋਗਾ ਅਤੇ ਪਾਲਾ ਸਿੰਘ ਉਰਫ਼ ਵੀਰੂ ਪੁੱਤਰ ਸੁਖਦੇਵ ਸਿੰਘ ਨਿਵਾਸੀ ਵਿਸਕਰਮਾ ਨਗਰ ਮੋਗਾ ਥਾਣਾ ਸਿਟੀ ਸਾਊਥ ਮੋਗਾ ਸਵਾਰ ਸੀ।
ਉਹਨਾਂ ਨੇ ਦੱਸਿਆ ਕਿ ਗੱਡੀ ਦੀ ਤਲਾਸ਼ੀ ਲੈਣ ‘ਤੇ ਉਸ ਵਿਚੋਂ ਇਕ ਪਲਾਸਟਿਕ ਦੇ ਬੈਗ ਵਿਚ ਰੱਖੀ 1 ਕਿਲੋਂ 400 ਗਰਾਮ ਚਰਸ ਬਰਾਮਦ ਕੀਤੀ ਗਈ। ਦੋਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 208 ਜੁਰਮ 20/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸ਼ਾਹਕੋਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਨੇ ਦੱਸਿਆ ਕਿ ਉਹ ਇਹ ਚਰਸ ਕੁਲੂ ਦੇ ਨੇੜੇ ਮਨੀਕਰਨ ਸਾਹਿਬ ਰੋਡ ਸਟੇਟ ਹਿਮਾਚਲ ਪ੍ਰਦੇਸ਼ ਤੋਂ ਇਕ ਵਿਅਕਤੀ ਦੇ ਕੋਲੋਂ ਲੈ ਕੇ ਆਈ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਚਰਸ ਦੀ ਮਾਰਕਿਟ ਵਿਚ ਕੀਮਤ ਸਵਾ 2 ਲੱਖ ਰੁਪਏ ਬਣਦੀ ਹੈ।