ਕੈਪਟਨ ਖਿਲਾਫ਼ ਬੋਲਣ ਵਾਲੇ ਵਿਧਾਇਕ ਹੁਣ ਕਿਉਂ ਚੁੱਪ ਹਨ?- ਨਵਜੋਤ ਕੌਰ ਸਿੱਧੂ
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੇ ਮੁੱਦਿਆਂ 'ਤੇ ਕਾਇਮ ਹਨ। ਸਾਡਾ ਏਜੀ ਨਾਲ ਕੋਈ ਨਿੱਜੀ ਵਿਵਾਦ ਨਹੀਂ ਹੈ ਤੇ ਨਾ ਹੀ ਕੈਪਟਨ ਨਾਲ ਕੋਈ ਨਿੱਜੀ ਵਿਵਾਦ ਸੀ
ਅੰਮ੍ਰਿਤਸਰ: ਨਵਜੋਤ ਕੌਰ ਸਿੱਧੂ ਨੇ ਏਜੀ ਦੇ ਮੁੱਦੇ ’ਤੇ ਆਪਣੀ ਹੀ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਨਵਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਮਸਲੇ ਹੱਲ ਹੋਏ ਹਨ? ਉਹਨਾਂ ਕਿਹਾ ਕਿ ਕੈਪਟਨ ਖਿਲਾਫ਼ ਬੋਲਣ ਵਾਲੇ ਵਿਧਾਇਕ ਹੁਣ ਕਿਉਂ ਚੁੱਪ ਹਨ? ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅੱਜ ਵੀ ਆਪਣੇ ਮੁੱਦਿਆਂ 'ਤੇ ਕਾਇਮ ਹਨ। ਸਾਡਾ ਏ.ਜੀ. ਨਾਲ ਕੋਈ ਨਿੱਜੀ ਵਿਵਾਦ ਨਹੀਂ ਹੈ ਤੇ ਨਾ ਹੀ ਸਾਡਾ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਨਿੱਜੀ ਵਿਵਾਦ ਸੀ।
ਹੋਰ ਪੜ੍ਹੋ: Covid-19 : ਨਗਰ ਨਿਗਮ ਦਾ ਅਨੋਖਾ ਫ਼ੈਸਲਾ, ਟੀਕਾਕਰਨ ਨਹੀਂ ਤਾਂ ਤਨਖ਼ਾਹ ਵੀ ਨਹੀਂ
ਉਹਨਾਂ ਕਿਹਾ ਕਿ ਅਸੀਂ ਮੁੱਦਿਆਂ ਨੂੰ ਲੈ ਕੇ ਚੋਣ ਲੜੀ ਸੀ, ਉਹ ਮੁੱਦੇ ਹੱਲ ਨਹੀਂ ਹੋਏ, ਇਸ ਕਰਕੇ ਹੀ ਉਹਨਾਂ ਨੂੰ ਹਟਾਇਆ ਗਿਆ ਸੀ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੇ ਸੁਮੇਧ ਸੈਣੀ ਨੂੰ ਬਲੈਂਕਟ ਬੇਲ ਦਿਵਾਈ ਸੀ ਤਾਂ ਉਹ ਉਸ ਖਿਲਾਫ ਕੇਸ ਕਿਵੇਂ ਲੜ ਸਕਦਾ ਹੈ। ਬਿਕਰਮ ਮਜੀਠੀਆ 'ਤੇ ਪਲਟਵਾਰ ਕਰਦਿਆਂ ਉਹਨਾਂ ਕਿਹਾ ਕਿ ਡਰੱਗ ਰਿਪੋਰਟ ਖੁੱਲ੍ਹਣੀ ਚਾਹੀਦੀ ਹੈ ਕਿਉਂਕਿ ਉਸ ਰਿਪੋਰਟ ਦੇ ਪਹਿਲੇ ਪੰਨੇ 'ਤੇ ਬਿਕਰਮ ਮਜੀਠੀਆ ਦਾ ਨਾਮ ਲਿਖਿਆ ਹੈ।
ਹੋਰ ਪੜ੍ਹੋ: ਲਾਵਾਰਿਸ ਲਾਸ਼ਾਂ ਦਾ 'ਮਸੀਹਾ' ਕਹੇ ਜਾਣ ਵਾਲੇ ਸ਼ਰੀਫ ਚਾਚਾ ਨੂੰ ਪਦਮ ਸ਼੍ਰੀ ਨਾਲ ਕੀਤਾ ਗਿਆ ਸਨਮਾਨਿਤ
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਇਹ ਰਿਪੋਰਟ ਖੁਦ ਪੜ੍ਹੀ ਹੈ, ਜਿਸ 'ਚ ਜਗਦੀਸ਼ ਭੋਲਾ ਨੇ ਮਜੀਠੀਆ ਦਾ ਜ਼ਿਕਰ ਕੀਤਾ ਹੈ। ਸਿੱਧੂ ਦੇ ਆਪ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਬਾਰੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ।
ਹੋਰ ਪੜ੍ਹੋ: ਇਤਿਹਾਸਕ ਹੋਵੇਗੀ 22 ਨਵੰਬਰ ਨੂੰ ਲਖਨਊ 'ਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ - ਰਾਕੇਸ਼ ਟਿਕੈਤ
ਸੁਖਜਿੰਦਰ ਰੰਧਾਵਾ ਦੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਗਾਉਣ ਦੇ ਮਾਮਲੇ ’ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਬੇਟੇ ਕਰਨ ਸਿੱਧੂ ਨੂੰ ਵੀ ਇਹ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੇਰੇ ਬੇਟੇ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ ਸੀ। ਉਸ ਨੇ ਨਾ ਸਿਫਾਰਿਸ਼ ਲਵਾ ਕੇ ਦਾਖਲਾ ਲਿਆ ਤੇ ਨਾ ਹੀ ਕੋਈ ਨੌਕਰੀ ਲਈ। ਉਹਨਾਂ ਕਿਹਾ ਜੇ ਮੈਰਿਟ ਦੇ ਹਿਸਾਬ ਨਾਲ ਤੁਹਾਡਾ ਨੰਬਰ ਬਣਦਾ ਹੈ ਤਾਂ ਇਹ ਗਲਤ ਗੱਲ ਨਹੀਂ ਹੈ। ਜੋ ਹੱਕਦਾਰ ਹੈ ਅਤੇ ਜਿਸ ਦੀ ਮੈਰਿਟ ਬਣਦੀ ਹੈ ਉਸ ਨੂੰ ਹੀ ਅਹੁਦਾ ਮਿਲਣਾ ਚਾਹੀਦਾ ਹੈ।