Pathankot School Bus: ਪਠਾਨਕੋਟ 'ਚ ਬੱਚਿਆਂ ਨੂੰ ਲਿਜਾ ਰਹੀ ਤੇਜ਼ ਰਫ਼ਤਾਰ ਸਕੂਲੀ ਬੱਸ ਪਲਟੀ, ਮਚ ਗਿਆ ਚੀਕ ਚਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Pathankot School Bus: ਰਾਹਤ ਦੀ ਗੱਲ ਬੱਚਿਆਂ ਦਾ ਰਿਹਾ ਬਚਾਅ

Pathankot School Bus

A high-speed school bus overturned in Pathankot: ਪਠਾਨਕੋਟ 'ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇਥੇ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਤੇਜ਼ ਰਫ਼ਤਾਰ ਬੱਸ ਪਲਟ ਗਈ। ਹਾਦਸੇ ਤੋਂ ਬਾਅਦ ਚੀਕ ਚਿਹਾੜਾ ਮੱਚ ਗਿਆ। ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਸੁਜਾਨਪੁਰ ਰੋਡ ’ਤੇ ਨੇੜੇ ਟੈਂਕ ਚੌਂਕ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਸੰਤੁਲਨ ਵਿਗੜਨ ਗੁਆ ਬੈਠੀ ਤੇ ਪਲਟ ਗਈ।

ਇਹ ਵੀ ਪੜ੍ਹੋ: World Records in Advocacy: ਵਕਾਲਤ 'ਚ ਵਿਸ਼ਵ ਰਿਕਾਰਡ: 97 ਸਾਲ ਦੀ ਉਮਰ 'ਚ 73 ਸਾਲ ਅਤੇ 60 ਦਿਨਾਂ ਤੋਂ ਵਕਾਲਤ 'ਚ ਸਰਗਰਮ

 ਜਿਸ ਕਾਰਨ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਬੱਸ ਪੂਰੀ ਤਰ੍ਹਾਂ ਬੱਚਿਆਂ ਨਾਲ ਭਰੀ ਹੋਈ ਸੀ। ਬੱਸ ਪਲਟਣ ਨਾਲ ਇਸ ਵਿਚ ਸਵਾਰ ਬੱਚਿਆਂ ਦੀਆਂ ਚੀਕਾਂ ਨਾਲ ਰਾਹਗੀਰ ਤੁਰੰਤ ਇਕੱਠੇ ਹੋਏ ਤੇ ਉਨ੍ਹਾਂ ਵਲੋਂ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ। ਬੱਸ ’ਤੇ ਨਾ ਤਾਂ ਸਕੂਲ ਦਾ ਨਾਂਅ ਸੀ ਅਤੇ ਨਾ ਹੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ ਸੀ ਤੇ ਦੇਖਣ ਵਿਚ ਵੀ ਬੱਸ  ਬਹੁਤ ਪੁਰਾਣੀ ਲੱਗ ਰਹੀ ਸੀ।

ਇਹ ਵੀ ਪੜ੍ਹੋ: Stubble Burning News : NGT ਦੀ ਪੰਜਾਬ ਸਰਕਾਰ ਨੂੰ ਫਟਕਾਰ, ''ਪਰਾਲੀ ਸਾੜਨ ਨਾਲ ਦਮ ਘੁੱਟ ਰਿਹਾ ਹੈ, ਸੂਬਾ ਪ੍ਰਬੰਧ ਪੂਰੀ ਤਰ੍ਹਾਂ ਹੋਇਆ ਫੇਲ'