Double murder in Amritsar; ਨੌਜਵਾਨ ਵਲੋਂ ਲੋਹੇ ਦੀ ਰਾਡ ਮਾਰ ਕੇ ਮਾਤਾ-ਪਿਤਾ ਦੀ ਹਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਰਾਬ ਦੇ ਨਸ਼ੇ ਵਿਚ ਜਾਗੋ ’ਚ ਜਾਣ ਤੋਂ ਰੋਕਣ ’ਤੇ ਕੀਤਾ ਕਤਲ

Double murder in Amritsar: Murder of parents by youth

Double murder in Amritsar: ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਦੋਹਰੇ ਕਤਲ ਕਾਰਨ ਇਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ। ਪਿੰਡ ਪੰਧੇਰ ਕਲਾ ਵਿਚ ਇਕ ਨੌਜਵਾਨ ਨੇ ਹੀ ਮਾਤਾ-ਪਿਤਾ ਦੀ ਜਾਨ ਲੈ ਲਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਨੂੰ ਉਸ ਦੇ ਮਾਪਿਆਂ ਨੇ ਸ਼ਰਾਬ ਪੀ ਕੇ ਵਿਆਹ ਵਿਚ ਜਾਣ ਤੋਂ ਰੋਕਿਆ ਸੀ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਉਮਰ ਕਰੀਬ 70 ਸਾਲ ਵਜੋਂ ਹੋਈ ਹੈ। ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ 'ਚ ਪੈਂਦੇ ਪਿੰਡ ਪੰਧੇਰ ਕਲਾਂ ਦੀ ਹੈ। ਮਿਲੀ ਜਾਣਕਾਰੀ ਅਸਾਰ ਪਿੰਡ ਵਿਚ ਹੀ ਇਕ ਨੌਜਵਾਨ ਦਾ ਵਿਆਹ ਸੀ। ਦੇਰ ਰਾਤ ਪਿੰਡ ਵਿਚ ਜਾਗੋ ਕੱਢੀ ਜਾ ਰਹੀ ਸੀ।

ਇਸੇ ਦੌਰਾਨ ਪ੍ਰਿਤਪਾਲ ਸਿੰਘ ਨਾਂਅ ਦਾ ਨੌਜਵਾਨ ਸ਼ਰਾਬ ਪੀ ਕੇ ਘਰ ਆਇਆ। ਨੌਜਵਾਨ ਨੂੰ ਨਸ਼ੇ ਵਿਚ ਦੇਖ ਕੇ ਉਸ ਦੇ ਮਾਪਿਆਂ ਨੇ ਉਸ ਨੂੰ ਵਿਆਹ ਵਿਚ ਜਾਣ ਤੋਂ ਰੋਕਿਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਗੁੱਸੇ ਵਿਚ ਨੌਜਵਾਨ ਨੇ ਲੋਹੇ ਦੀ ਰਾਡ ਮਾਰ ਕੇ ਮਾਤਾ-ਪਿਤਾ ਉਤੇ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

 (For more news apart from Double murder in Amritsar, stay tuned to Rozana Spokesman)