ਪੰਜਾਬ ‘ਚ ਨਸ਼ੇ ਨੂੰ ਜਲਦ ਕਰਾਗੇ ਖ਼ਤਮ – ਅਮਰਿੰਦਰ ਸਿੰਘ
ਬਟਾਲੇ ਦੇ ਲੋਕਾਂ ਨੇ ਨਸ਼ੇ ਦੇ ਵਿਰੁਧ ਸੰਸਾਰ ਦੀ ਸਭ ਤੋਂ ਵੱਡੀ ਟ੍ਰੈਕਟਰ ਰੈਲੀ ਕੱਢ ਕੇ ਸ਼ਨਿਚਰਵਾਰ...
ਬਟਾਲਾ : ਬਟਾਲੇ ਦੇ ਲੋਕਾਂ ਨੇ ਨਸ਼ੇ ਦੇ ਵਿਰੁਧ ਸੰਸਾਰ ਦੀ ਸਭ ਤੋਂ ਵੱਡੀ ਟ੍ਰੈਕਟਰ ਰੈਲੀ ਕੱਢ ਕੇ ਸ਼ਨਿਚਰਵਾਰ ਨੂੰ ਵਿਸਵ ਰਿਕਾਰਡ ਬਣਾਇਆ ਹੈ। ਸ਼ਨਿਚਰਵਾਰ ਨੂੰ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਬਟਾਲੇ ਦੇ ਸੀਨੀਅਰ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਦੀ ਅਗਵਾਈ ਵਿਚ ਵੀਐਮਐਸ ਕਾਲਜ ਤੋਂ 2000 ਹਜਾਰ ਟ੍ਰੈਕਟਰਾਂ ਉਤੇ ਨਸ਼ੇ ਦੇ ਵਿਰੁਧ ਰੈਲੀ ਕੱਢ ਕੇ ਪੰਜਾਬ ਸਮੇਤ ਪੂਰੀ ਦੁਨੀਆ ਵਿਚ ਨਸ਼ੇ ਤੋਂ ਬਚਣ ਦਾ ਸੁਨੇਹਾ ਦਿਤਾ ਗਿਆ।
ਵਿਸਵ ਦੀ ਸਭ ਤੋਂ ਵੱਡੀ ਟ੍ਰੈਕਟਰ ਰੈਲੀ ਵਿਚ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਨਸ਼ਾ ਅਜ਼ਾਦ ਪੰਜਾਬ ਦਾ ਸੰਕਲਪ ਲਿਆ ਅਤੇ ਨਸ਼ੇ ਨੂੰ ਸਮਾਜ ਤੋਂ ਖਤਮ ਕਰਨ ਦਾ ਅਹਦ ਲਿਆ। ਟ੍ਰੈਕਟਰ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਸੁਨੇਹੇ ਦੇ ਜਰੀਏ ਟ੍ਰੈਕਟਰ ਰੈਲੀ ਵਿਚ ਭਾਗ ਲੈ ਰਹੇ ਨੌਜਵਾਨਾਂ ਸਮੇਤ ਸਮੂਹ ਪੰਜਾਬੀਆਂ ਨੂੰ ਨਸ਼ੇ ਦੇ ਵਿਰੁਧ ਲੜਾਈ ਵਿਚ ਭਾਗ ਲੈਣ ਦਾ ਐਲਾਨ ਕੀਤਾ।
ਵੀਡੀਓ ਵਿਚ ਸੀਐਮ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਵਚਨਬਧ ਹੈ। ਸੀਐਮ ਨੇ ਟ੍ਰੈਕਟਰ ਰੈਲੀ ਲਈ ਸਾਰਿਆਂ ਨੂੰ ਵਧਾਈ ਦਿਤੀ। ਇਸ ਤੋਂ ਬਾਅਦ ਅਸ਼ਵਨੀ ਸੇਖੜੀ ਅਤੇ ਅਭਿਨਵ ਸੇਖੜੀ ਦੀ ਅਗਵਾਈ ਵਿਚ 2000 ਟ੍ਰੈਕਟਰਾਂ ਉਤੇ ਰੈਲੀ ਕੱਢੀ ਗਈ। ਰੈਲੀ ਨੂੰ ਸੰਬੋਧਿਤ ਕਰਦੇ ਹੋਏ ਅਸ਼ਵਨੀ ਸੇਖੜੀ ਨੇ ਕਿਹਾ ਕਿ ਅੱਜ ਦੀ ਇਸ ਰੈਲੀ ਦਾ ਸੰਕਲਪ ਨਸ਼ਾ ਅਜ਼ਾਦ ਪੰਜਾਬ ਹੈ।