ਜਨ ਚੇਤਨਾ ਰੈਲੀ 'ਚ ਲੋਕਾਂ ਨੇ ਸੁਖਬੀਰ ਬਾਦਲ ਨੂੰ ਵਿਖਾਏ ਕਾਲੇ ਝੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਰਕਸ਼ੇਤਰ : ਬੇਅਦਬੀ ਅਤੇ ਗੋਲੀਕਾਂਡ ਦੀ ਘਟਨਾਵਾਂ ਮਗਰੋਂ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਕਾਫ਼ੀ ਨੁਕਸਾਨ ਝਲਣਾ ਪੈ ਰਿਹਾ ਹੈ, ਜਿਸ ਦਾ ਨਤੀਜਾ ਪਿਛਲੇ ਕਈ...

Sukhbir Singh Badal

ਚੰਡੀਗੜ੍ਹ : ਪਿਹੋਵਾ ਦੀ ਅਨਾਜ ਮੰਡੀ 'ਚ ਸ਼੍ਰੋਮਣੀ ਅਕਾਲ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਯੋਜਤ ਜਨ ਚੇਤਨਾ ਰੈਲੀ ਮੌਕੇ ਜਿਵੇਂ ਹੀ ਸੁਖਬੀਰ ਸਿੰਘ ਬਾਦਲ  ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਪੰਡਾਲ 'ਚ ਪਿਛੇ ਖੜੇ ਕੁੱਝ ਲੋਕਾਂ ਨੇ ਕਾਲੇ ਝੰਡੇ ਵਿਖਾਣੇ ਸ਼ੁਰੂ ਕਰ ਦਿਤੇ। ਹੱਥਾਂ 'ਚ ਕਾਲੇ ਝੰਡੇ ਫੜੀ 50 ਦੇ ਕਰੀਬ ਨੌਜਵਾਨਾਂ ਨੇ ਨਾਹਰੇ ਲਾਉਂਦਿਆਂ ਆਖਿਆ ਕਿ ਪੰਜਾਬ 'ਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇ-ਅਦਬੀ ਮਾਮਲੇ 'ਚ ਸ਼ਾਮਲ ਅਕਾਲੀ ਨੇਤਾ ਵਾਪਸ ਜਾਉ ਵਾਪਸ ਜਾਉ। ਲੋਕਾਂ ਵਿਚ ਸ਼ੋਰ ਸ਼ਰਾਬਾ ਹੋਣ 'ਤੇ ਸਥਾਨਕ ਪੁਲਿਸ ਨੂੰ ਹਾਲਾਤ 'ਤੇ ਕਾਬੂ ਪਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ ਅਤੇ ਮੌਕੇ 'ਤੇ ਸਥਿਤੀ 'ਤੇ ਕਾਬੂ ਕਰਦਿਆਂ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ। 

ਪੁਲਿਸ ਬੁਲਾਰੇ Ñਨੇ ਦਸਿਆ ਕਿ ਇਸ ਕਾਰਵਾਈ ਦੌਰਾਨ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਨਾਲ ਸਬੰਧਤ ਰੇਸ਼ਮ ਸਿੰਘ ਕਿਲ੍ਹਾ ਫ਼ਾਰਮ, ਹਰਜੀਤ ਸਿੰਘ ਵਿਰਕ ਅੱਛਣਪੁਰ, ਲਵਪ੍ਰੀਤ ਸਿੰਘ ਸਤੌੜਾ, ਜ਼ਸਨਦੀਪ ਸਿੰਘ ਭੱਟਮਾਜਰਾ, ਅਮਰੀਕ ਸਿੰਘ ਅੱਛਣਪੁਰ ਸਮੇਤ 5 ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਅਤੇ ਬਾਕੀ ਮੌਕੇ ਤੋਂ ਅਕਾਲੀ ਦਲ ਵਿਰੁਧ ਨਾਹਰੇਬਾਜ਼ੀ ਕਰਦੇ ਹੋਏ ਚਲੇ ਗਏ। 

ਇਸ ਤੋਂ ਪਹਿਲਾਂ ਰੈਲੀ ਸੰਬੋਧਨ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਕੌਮ ਦਾ ਲੀਡਰ ਇਕ ਹੋਵੇ ਅਤੇ ਸਾਰੀ ਕੌਮ ਇਕ ਝੰਡੇ ਥੱਲੇ ਹੋਵੇ ਉਨ੍ਹਾਂ ਨੂੰ ਕਦੀ ਕੋਈ ਹਰਾ ਨਹੀਂ ਸਕਦਾ ਅਤੇ ਜੋ ਕੌਮਾਂ ਸੰਗਠਤ ਨਹੀਂ ਹੁੰਦੀਆਂ ਉਹ ਕਦੀ ਅਪਣੇ ਮਿਸ਼ਨ 'ਚ ਕਾਮਯਾਬ ਨਹੀਂ ਹੁੰਦੀਆਂ। ਇਸ Ñਲਈ ਤੁਹਾਡੇ ਕੋਲ ਮੌਕਾ ਹੈ ਹੁਣ ਹਰਿਆਣਾ 'ਚ ਆਪਸੀ ਗਿਲ੍ਹੇ ਸ਼ਿਕਵਿਆਂ ਨੂੰ ਭੁੱਲ ਕੇ ਸਾਨੂੰ ਸਾਰਿਆਂ ਨੂੰ ਸੰਗਠਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋ ਕੇ ਆਉਣ ਵਾਲੀਆਂ ਚੋਣਾਂ ਮੌਕੇ ਅਪਣੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਦੇ ਫ਼ਰਕ ਨਾਲ ਜਿੱਤ ਹਾਸਲ ਕਰਵਾਈਏ, ਜਿਸ ਨਾਲ ਹਰਿਆਣਾ 'ਚ ਸਰਕਾਰ ਵਿਚ ਤੁਹਾਡੇ ਅਪਣੇ ਨੁਮਾਇੰਦੇ ਹੋਣਗੇ, ਜਦੋਂ ਨੁਮਾਇੰਦੇ ਤੁਹਾਡੇ ਹੋਣਗੇ ਤਾਂ ਗੱਲ ਵੀ ਤੁਹਾਡੀ ਸੁਣੀ ਜਾਵੇਗੀ।

ਉਨ੍ਹਾਂ ਆਖਿਆ ਕਿ ਪੰਜਾਬ 'ਚ ਅੱਜ ਲੋਕ ਆਪਣੇ ਆਪ ਨੂੰ ਲੁਟਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਵੋਟਾਂ ਦੌਰਾਨ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਲਈ ਘਰ ਘਰ ਰੁਜ਼ਗਾਰ, ਕਿਸਾਨਾਂ ਦੇ ਕਰਜ਼ੇ ਮਾਫ਼, ਚਾਰ ਹਫ਼ਤਿਆਂ 'ਚ ਚਿੱਟੇ ਦਾ ਖ਼ਾਤਮਾ ਆਦਿ ਵਰਗੇ ਵਾਅਦੇ ਕਰ ਕੇ ਲੋਕਾਂ ਨੂੰ ਭਰਮਾ ਕੇ ਸਰਕਾਰ ਤਾਂ ਬਣਾ ਲਈ ਪਰ ਅੱਜ ਹਾਲਾਤ ਪਹਿਲਾਂ ਨਾਲੋ ਬਦਤਰ ਹਨ। ਕਿਸਾਨਾਂ ਦੇ 90 ਹਜ਼ਾਰ ਕੋਰੜ ਰੁਪਏ ਦੇ ਕਰਜ਼ੇ 'ਚੋਂ ਸਿਰਫ਼ 16 ਸੌ ਕਰੋੜ ਰੁਪਏ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਹੈ। ਮੁਲਾਜ਼ਮਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ ਬਲਕਿ ਉਨ੍ਹਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਿਆਂ ਮੌਕੇ ਉਨ੍ਹਾਂ 'ਤੇ ਤਸ਼ਦੱਦ ਕੀਤਾ ਜਾਂਦਾ ਹੈ। 

ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦ ਸਿੰਘ ਭੂੰਦੜ, ਮਨਜਿੰਦਰ ਸਿੰਘ ਸਿਰਸਾ ਵਿਧਾਇਕ, ਰਘੁਜੀਤ ਸਿੰਘ ਵਿਰਕ, ਚਰਨਜੀਤ ਸਿੰਘ ਸੋਥਾ, ਬੀਬੀ ਰਵਿੰਦਰ ਕੌਰ, ਬੀਬੀ ਕਰਤਾਰ ਕੌਰ, ਸੰਤ ਸਿੰਘ ਕੰਧਾਰੀ, ਭੁਪਿੰਦਰ ਸਿੰਘ ਅਸੰਧ, ਕੰਵਲਜੀਤ ਸਿੰਘ ਅਜਰਾਨਾ, ਜਗਤਾਰ ਸਿੰਘ ਭਿੰਡਰ, ਸੁਖਪਾਲ ਸਿੰਘ ਬੁੱਟਰ, ਤੇਜਿੰਦਰ ਪਾਲ ਸਿੰਘ ਢਿੱਲੋਂ, ਜਰਨੈਲ ਸਿੰਘ ਬੋਢੀ,  ਸੁਖਬੀਰ ਸਿੰਘ ਮਾਂਡੀ ਆਦਿ ਨੇ ਰੈਲੀ ਨੂੰ ਸੰਬੋਧਤ ਕੀਤਾ।