ਵਿਆਹੁਤਾ ਨੇ ਫ਼ਾਹਾ ਲਗਾ ਕੇ ਦਿੱਤੀ ਜਾਨ, ਪਤੀ 'ਤੇ ਲੱਗਿਆ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ
ਪਤੀ ਨੇ ਦੋਸ਼ ਨਕਾਰਦਿਆਂ ਕਿਹਾ- ਮਾਨਸਿਕ ਤੌਰ 'ਤੇ ਬਿਮਾਰ ਸੀ ਪਤਨੀ, ਚੱਲ ਰਿਹਾ ਸੀ ਇਲਾਜ
Navjot Kaur (file photo)
ਅੰਮ੍ਰਿਤਸਰ (ਜੰਡਿਆਲਾ ਗੁਰੂ) (ਰਾਜੇਸ਼ ਕੁਮਾਰ ਸੰਧੂ) : ਇਥੇ ਜੰਡਿਆਲਾ ਗੁਰੂ ਤੋਂ ਇੱਕ ਵਿਆਹੁਤਾ ਵਲੋਂ ਕੁਢਕੁਸ਼ੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਤੋਂ ਦੁਖੀ ਹੋ ਕੇ ਡੇਢ ਸਾਲਾ ਲੜਕੇ ਦੀ ਮਾਂ ਵਲੋਂ ਅੱਜ ਆਪਣੇ ਪੇਕੇ ਘਰ ਜੰਡਿਆਲਾ ਗੁਰੂ ਵਿਖੇ ਪੱਖੇ ਨਾਲ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਇਹ ਵੀ ਪੜ੍ਹੋ: 9 ਹਜ਼ਾਰ ਤੋਂ ਵੱਧ ਦਾ ਕੱਟਿਆ ਚਲਾਨ ਤਾਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਬਰਾਮਦ
ਮ੍ਰਿਤਕ ਲੜਕੀ ਦੀ ਮਾਤਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੀ ਲੜਕੀ ਦੇ ਵਿਆਹ ਨੂੰ ਤਿੰਨ ਸਾਲ ਹੋ ਗਏ ਸਨ ਅਤੇ ਉਸ ਦਾ ਪਤੀ ਹਰਪ੍ਰੀਤ ਸਿੰਘ ਵਾਸੀ ਪਿੰਡ ਤਾਰਾਗੜ੍ਹ ਉਨ੍ਹਾਂ ਦੀ ਬੇਟੀ ਨੂੰ ਬਹੁਤ ਪ੍ਰੇਸ਼ਾਨ ਕਰਦਾ ਸੀ।
ਉਧਰ ਮ੍ਰਿਤਕਾ ਦੇ ਪਤੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨਵਜੋਤ ਕੌਰ ਮਾਨਸਿਕ ਤੌਰ ’ਤੇ ਬੀਮਾਰ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਪੁਲਿਸ ਚੌਕੀ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਬਿਆਨਾਂ ਉਪਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।