ਚੰਡੀਗੜ੍ਹ : ਚਾਲੂ ਵਿੱਤੀ ਸਾਲ ’ਚ ਸਿਰਫ਼ 6,202 ਈਂਧਨ ਵਾਲੇ ਵਾਹਨਾਂ ਦੀ ਹੀ ਹੋਵੇਗੀ ਰਜਿਸਟ੍ਰੇਸ਼ਨ
ਤੇਲ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਬੰਦ
ਚੰਡੀਗੜ੍ਹ : ਕਰੀਬ ਇੱਕ ਮਹੀਨੇ ਤੋਂ ਈਂਧਨ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਹੋਣ ਕਾਰਨ ਹੁਣ ਰੋਜ਼ਾਨਾ ਔਸਤਨ 80 ਤੋਂ 100 ਅਜਿਹੇ ਵਾਹਨ ਆਰਐੱਲਏ ਕੋਲ ਰਜਿਸਟਰੇਸ਼ਨ ਲਈ ਆ ਰਹੇ ਹਨ। ਰੋਜ਼ਾਨਾ 90 ਤੋਂ 100 ਦੋ ਪਹੀਆ ਵਾਹਨ ਰਜਿਸਟਰਡ ਹੋ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਆਰਐੱਲਏ ਨੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਪਿਛਲੀ 10 ਫਰਵਰੀ ਤੋਂ ਈਂਧਨ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਪਾਬੰਦੀ ਲਗਾ ਦਿੱਤੀ ਸੀ। 3 ਅਪ੍ਰੈਲ ਤੋਂ ਆਰਐੱਲਏ ਨੇ ਦੁਆਰਾ ਈਂਧਨ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਸੀ ।
ਆਰਐੱਲਏ ਪ੍ਰਦਿਊਮਨ ਸਿੰਘ ਨੇ ਕਿਹਾ ਕਿ ਉਹ ਸ਼ਹਿਰ ਵਿਚ ਵੱਧ ਤੋਂ ਵੱਧ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਈਂਧਨ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਪ੍ਰਸ਼ਾਸਨਿਕ ਪੱਧਰ ’ਤੇ ਸੀਮਤ ਕਰ ਦਿੱਤੀ ਗਈ ਹੈ।
ਜੇਕਰ ਇਹ ਰਫ਼ਤਾਰ ਇਸੇ ਤਰ੍ਹਾਂ ਰਹੀ ਤਾਂ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ ਵਿੱਤੀ ਸਾਲ 2023-24 ਲਈ ਈਂਧਨ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਲਈ ਤੈਅ ਕੀਤੀ ਗਈ ਸੀਮਾ 6,202 ਵਾਹਨਾਂ ਦੀ ਰਜਿਸਟਰੇਸ਼ਨ ਸਿਰਫ਼ ਦੋ ਮਹੀਨਿਆਂ ਵਿਚ ਹੀ ਮੁਕੰਮਲ ਹੋ ਜਾਵੇਗੀ।
ਸਾਲ 2023 ਵਿਚ ਫਰਵਰੀ ਤੱਕ 1,698 ਈਂਧਨ ਨਾਲ ਚੱਲਣ ਵਾਲੇ ਦੋ ਪਹੀਆ ਵਾਹਨ ਅਤੇ 134 ਇਲੈਕਟ੍ਰਿਕ ਵਾਹਨ ਰਜਿਸਟਰ ਕੀਤੇ ਗਏ ਹਨ। ਆਰਐੱਲਏ ਦੇ ਅਨੁਸਾਰ 2023 ਵਿਚ ਇਲੈਕਟ੍ਰਿਕ ਦੋਪਹੀਆ ਤੇ ਤਿੰਨ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਦੇ ਟੀਚੇ ਦਾ 70 ਪ੍ਰਤੀਸ਼ਤ ਹੁਣ ਤੱਕ ਪੂਰਾ ਕਰ ਲਿਆ ਗਿਆ ਹੈ। ਨਿੱਜੀ ਵਰਤੋਂ ਵਿਚ ਚਾਰ ਪਹੀਆ ਵਾਹਨਾਂ ਦਾ ਟੀਚਾ 20 ਫੀਸਦੀ ਅਤੇ ਇਲੈਕਟ੍ਰਿਕ ਬੱਸਾਂ ਦਾ ਟੀਚਾ 50 ਫੀਸਦੀ ਹੋਰ ਵਧਾ ਦਿੱਤਾ ਗਿਆ ਹੈ।