ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਣ ਵਾਲੀਆਂ ਨੇ, ਕੁਝ ਸਮੇਂ ਤੱਕ ਬਾਹਰ ਆਵੇਗਾ ਫਤਿਹਵੀਰ

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ 5 ਦਿਨਾਂ ਤੋਂ 140 ਫੁੱਟ ਡੂੰਘੇ ਬੋਰਵੇਲ ਵਿੱਚ ਫਸੇ 2 ਸਾਲ ਦੇ ਬੱਚੇ ਫਤਿਹਵੀਰ ਨੂੰ ਬਾਹਰ ਆਉਣ ਵਿੱਚ ਹੁਣ...

Fatehveer singh

ਸੰਗਰੂਰ: ਪਿਛਲੇ 5 ਦਿਨਾਂ ਤੋਂ 140 ਫੁੱਟ ਡੂੰਘੇ ਬੋਰਵੇਲ ਵਿੱਚ ਫਸੇ 2 ਸਾਲ ਦੇ ਬੱਚੇ ਫਤਿਹਵੀਰ ਨੂੰ ਬਾਹਰ ਆਉਣ ਵਿੱਚ ਹੁਣ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਬਚਾਅ ਕਾਰਜ ਮੈਂਬਰ ਪਿਛਲੇ 5 ਦਿਨਾਂ ਤੋਂ ਦੂਜਾ ਬੋਰਵੇਲ ਪੁੱਟ ਕੇ ਫਤਿਹਵੀਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਹੁਣ ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਨੂੰ ਬਾਹਰ ਕੱਢਣ ਵਿੱਚ ਕੁਝ ਹੋਰ ਸਮਾਂ ਲੱਗੇਗਾ। ਜਿਸ ਤੋਂ ਬਾਅਦ ਉਹ ਆਪਣੇ ਪਰਵਾਰ ਦੇ ਕੋਲ ਹੋਵੇਗਾ।

ਦੱਸ ਦਈਏ ਕਿ ਅੱਜ ਫਤਿਹਵੀਰ ਦਾ ਜਨਮਦਿਨ ਹੈ।  ਇਸ ਲਈ ਉਸਦੀ ਤੰਦਰੁਸਤੀ ਲਈ ਲੱਖਾਂ ਹੱਥ ਦੁਆਵਾਂ ਵਿੱਚ ਉੱਠੇ ਹੋਏ ਹਨ। ਦੁਨੀਆ ਭਰ ਦੇ ਲੋਕ ਫਤਿਹਵੀਰ ਨੂੰ ਬੋਰਵੇਲ ‘ਚੋਂ ਠੀਕ ਸਲਾਮਤ ਬਾਹਰ ਨਿਕਲਦਾ ਵੇਖਣਾ ਚਾਹੁੰਦੇ ਹਨ। ਧਿਆਨ ਯੋਗ ਹੈ ਕਿ 4 ਜੂਨ ਨੂੰ ਫਤਿਹਵੀਰ ਆਪਣੇ ਘਰ ਦੇ ਕੋਲ ਬਣੇ ਇੱਕ ਬੋਰਵੇਲ ਵਿੱਚ ਜਾ ਡਿਗਿਆ ਸੀ, 2 ਸਾਲ ਦਾ ਮਾਸੂਮ ਬੋਰਵੇਲ ਵਿੱਚ ਜਿੰਦਗੀ ਅਤੇ ਮੌਤ ਦੇ ਵਿੱਚ ਜੰਗ ਲੜ ਰਿਹਾ ਹੈ।

ਕੀ ਹੈ ਇੰਤਜਾਮ

ਪਿਛਲੇ 5 ਦਿਨਾਂ ਤੋਂ ਬਚਾਅ ਕਰਮਚਾਰੀਆਂ ਵੱਲੋਂ ਆਕਸੀਜਨ ਦਾ ਪਾਈਪ ਫਤਿਹਵੀਰ ਤੱਕ ਪਹੁੰਚਾਇਆ ਜਾ ਚੁੱਕਿਆ ਹੈ, ਤਾਂਕਿ ਫਤਿਹ ਨੂੰ ਸਾਹ ਲੈਣ ‘ਚ ਕੋਈ ਮੁਸ਼ਕਿਲ ਨਾ ਹੋਵੇ। ਇਸ ਤੋਂ ਇਲਾਵਾ ਜਿਸ ਬੋਰਵੇਲ ਵਿੱਚ ਫਤਿਹ ਡਿਗਿਆ ਹੈ, ਉਸ ਦੇ ਕੋਲ ਦੂਜਾ ਬੋਰਵੇਲ ਪੁੱਟ ਕੇ ਉੱਥੇ ਸੁਰੰਗ ਕੱਢ ਕੇ ਫਤੇਹਵੀਰ ਨੂੰ ਬਾਹਰ ਕੱਢਿਆ ਜਾਣਾ ਹੈ। ਫਤਿਹਵੀਰ ਨੂੰ ਬਚਾਉਣ ਲਈ ਸੁਰੰਗ ਇਸ ਲਈ ਕੱਢੀ ਜਾ ਰਹੀ ਹੈ ਤਾਂਕਿ ਬੱਚੇ ਨੂੰ ਜੇਕਰ ਉੱਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਬੱਚਾ ਹੋਰ ਜ਼ਿਆਦਾ ਗਹਿਰਾਈ ਵਿੱਚ ਜਾ ਸਕਦਾ ਹੈ।

ਲੋਕਾਂ ਦੀ ਲੱਗੀ ਭੀੜ

ਸੰਗਰੂਰ ਦੇ ਭਗਵਾਨਪੁਰ ਪਿੰਡ ਵਿੱਚ ਦੂਰੋਂ-ਦੂਰੋਂ ਲੋਕ ਆਪਣੇ ਕੰਮ-ਕਾਰ ਛੱਡਕੇ ਫਤਿਹਵੀਰ ਲਈ ਇੱਕਜੁਟ ਹੋਏ ਹਨ। ਹਾਦਸੇ ਵਾਲੀ ਜਗ੍ਹਾ ਉੱਤੇ ਹਜਾਰਾਂ ਲੋਕਾਂ ਦੀ ਭੀੜ ਲੱਗੀ ਹੋਈ ਹੈ। ਜੋ ਦਿਨ ਰਾਤ ਫਤਿਹਵੀਰ ਦੇ ਬੋਰਵੇਲ ‘ਚੋਂ ਸੁਰੱਖਿਅਤ ਬਾਹਰ ਆਉਣ ਦੀ ਕਾਮਨਾ ਕਰ ਰਹੇ ਹਨ। ਇੱਥੇ ਤੱਕ ਕਿ ਆਮ ਜਨਤਾ ਵੀ ਜਾ ਕੇ ਬੋਰਵੇਲ ‘ਚੋਂ ਮਿੱਟੀ ਬਾਹਰ ਕੱਢਣ ਦਾ ਕੰਮ ਕਰ ਰਹੀ ਹੈ।