Khalistan ਮੰਗ ਨੂੰ ਲੈਕੇ Jathedar, Longowal ਤੇ ਬਾਦਲਾਂ ‘ਤੇ ਭੜਕੀ ਵਿਧਾਇਕਾ Baljinder Kaur

ਏਜੰਸੀ

ਖ਼ਬਰਾਂ, ਪੰਜਾਬ

ਸਿਰਫ ਇੰਨਾ ਹੀ ਨਹੀਂ ਬਲਜਿੰਦਰ ਕੌਰ ਨੇ ਇੱਥੋਂ ਤਕ ਆਖ ਦਿੱਤਾ ਕਿ ਜਥੇਦਾਰ...

Bathinda Shiromani Akali Dal Sukhbir Singh Badal Baljinder Kaur Aam Aadmi Party

ਬਠਿੰਡਾ: ਆਮ ਆਦਮੀ ਪਾਰਟੀ ਦੀ ਬਠਿੰਡਾ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਵੱਖ ਵੱਖ ਮਸਲਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਨਾਂ ਨਾਲ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਰੂਬੀ ਵੀ ਮੌਜੂਦ ਰਹੇ। ਇਸ ਸਮੇਂ ਖਾਲਿਸਤਾਨ ਦੀ ਮੰਗ ਸਮਰਥਨ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਤੇ ਸਵਾਲ ਚੁੱਕੇ ਹਨ।

ਸਿਰਫ ਇੰਨਾ ਹੀ ਨਹੀਂ ਬਲਜਿੰਦਰ ਕੌਰ ਨੇ ਇੱਥੋਂ ਤਕ ਆਖ ਦਿੱਤਾ ਕਿ ਜਥੇਦਾਰ ਨੇ ਬਾਦਲਾਂ ਦੇ ਕਹਿਣ ਤੇ ਖਾਲਿਸਤਾਨ ਦੀ ਮੰਗ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਜਿਹੜੀ ਪਾਰਟੀ ਸਿਰਫ ਇਸ ਗੱਲ ਤੇ ਖੜੀ ਸੀ ਕਿ ਉਹ ਧਾਰਮਿਕ ਚੋਣਾਂ ਤੇ ਵਿਸ਼ਵਾਸ ਕਰਦੇ ਹਨ ਤੇ ਉਹ ਸਿਆਸੀ ਚੋਣਾਂ ਨਹੀਂ ਲੜਨਗੇ। ਉਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਗੱਲ ਤੇ ਸਟੈਂਡ ਲਵੇ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ।

ਬੀਬਾ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਪਾਰਟੀ ਵੀ ਅਪਣਾ ਸਟੈਂਡ ਸਾਫ ਕਰ ਦੇਣ ਕਿ ਉਹ ਧਾਰਮਿਕ ਪਾਰਟੀ ਹੈ ਜਾਂ ਧਰਮ ਨਿਰਪੱਖ ਪਾਰਟੀ ਦੇ ਹੱਕ ਵਿਚ ਹਨ?  ਗੋਬਿੰਦ ਸਿੰਘ ਲੋਗੋਂਵਾਲ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਹਨ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਅਪਣੀ ਪ੍ਰਧਾਨਗੀ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਹਨ ਜਾਂ ਫਿਰ ਉਹ ਵੀ ਇਸ ਸਿਆਸਤ ਵਿਚ ਕੁੱਦਣਾ ਚਾਹੁੰਦੇ ਹਨ?

ਜਦੋਂ ਉਹ ਕਮੇਟੀ ਦੇ ਮੈਂਬਰ ਬਣ ਕੇ ਸਿਆਸਤ ਵਿਚ ਕੁੱਦਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਅਪਣੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਹਨਾਂ ਦਸਿਆ ਕਿ ਇਹ ਪੀਸੀ ਇਹਨਾਂ ਮੁੱਦਿਆਂ ਨੂੰ ਮੁੱਖ ਰੱਖਦਿਆਂ ਹੋਇਆ ਕੀਤੀ ਗਈ ਸੀ। ਐਸਜੀਪੀਸੀ ਜੋ ਕਿ ਇਕ ਆਜ਼ਾਦ ਹੋਂਦ ਵਜੋਂ ਜਾਣੀ ਚਾਹੀਦੀ ਹੈ ਤੇ ਲੋਕ ਇਸ ਤੇ ਵਿਸ਼ਵਾਸ ਵੀ ਕਰਦੀ ਹੈ ਪਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਧਰਮ ਦੀ ਆੜ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਅੱਜ ਇਸ ਪੜਾਅ ਤਕ ਪਹੁੰਚ ਗਈ ਹੈ।

ਨਵਜੋਤ ਸਿੱਧੂ ਨੂੰ ਲੈ ਕੇ ਉਹਨਾਂ ਕਿਹਾ ਅਜੇ ਇਸ ਬਾਰੇ ਉਹਨਾਂ ਵਿਚ ਕੋਈ ਵਿਚਾਰ-ਚਰਚਾ ਨਹੀਂ ਹੋਈ ਹੈ। ਧਰਨੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਧਰਨਾ ਵੀ ਮਜ਼ਬੂਰੀ ਕਰ ਕੇ ਲਗਾਇਆ ਸੀ ਤੇ ਉਹ ਵੀ ਸਰਕਾਰੀ ਨਿਯਮਾਂ ਮੁਤਾਬਕ। ਉਹਨਾਂ ਨੇ ਲੋਕਾਂ ਨੂੰ ਸਮਾਜਿਕ ਦੂਰੀ ਤੇ ਬਿਠਾਇਆ ਸੀ ਤੇ ਮਾਸਕ ਵੰਡੇ ਸਨ।

ਉਹਨਾਂ ਨੇ ਲੋਕਾਂ ਦੀ ਆਵਾਜ਼ ਸੁਣੀ ਸੀ ਕਿ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਤੇ ਉਹਨਾਂ ਦੇ ਰਾਸ਼ਨ ਕਾਰਡ ਵੀ ਕੱਟ ਦਿੱਤੇ ਗਏ ਹਨ। ਉੱਥੇ ਹੀ ਆਪ ਪਾਰਟੀ ਦੀ ਵਿਧਾਇਕਾ ਰੁਪਿੰਦਰ ਰੂਬੀ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਮੰਗ ਪੱਤਰ ਭੇਜਣਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਿਆਦ ਰੱਦ ਕਰ ਦਿੱਤੀ ਜਾਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।