ਗੁਰਦੁਆਰਾ ਨਾਢਾ ਸਾਹਿਬ ਅਤੇ ਮਾਤਾ ਮਨਸਾ ਦੇਵੀ ਮੰਦਰ 'ਚ ਸ਼ਰਧਾਲੂ ਆਉਣੇ ਸ਼ੁਰੂ
ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਵਿਚ ਬੀਤੇ ਦੋ ਦਿਨਾਂ ਤੋਂ ਸੰਗਤ ਆਉਣੀ ਸ਼ੁਰੂ ਹੋ ਗਈ ਹੈ।
ਪੰਚਕੂਲਾ : ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਵਿਚ ਬੀਤੇ ਦੋ ਦਿਨਾਂ ਤੋਂ ਸੰਗਤ ਆਉਣੀ ਸ਼ੁਰੂ ਹੋ ਗਈ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗੀਰ ਸਿੰਘ ਨੇ ਦਸਿਆ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚ ਦੋ ਆਟੋਮੈਟਿਕ ਮਸ਼ੀਨਾਂ ਸੈਨੀਟਾਈਜ਼ ਕਰਨ ਲਈ ਲਗਵਾਈਆਂ ਗਈਆਂ।
ਅਤੇ ਹਫ਼ਤੇ ਵਿਚ ਦੋ ਵਾਰ ਸਪਰੇ ਕਰਨ ਵਾਲੇ ਪੰਪਾਂ ਨਾਲ ਗੁਰਦੁਆਰਾ ਕੰਪਲੈਕਸ ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਬੀਤੇ 8 ਜੂਨ ਤੋਂ ਥੋੜ੍ਹੀ-ਥੋੜ੍ਹੀ ਸੰਗਤ ਗੁਰਦੁਆਰਾ ਸਾਹਿਬ ਵਿਚ ਆਉਣੀ ਸ਼ੁਰੂ ਹੋ ਗਈ ਹੈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗੁਰਦੁਆਰਾ ਕੰਪਲੈਕਸ ਵਿਚ ਥਾਂ-ਥਾਂ 'ਤੇ ਬੇਨਤੀਆਂ ਦੇ ਬੋਰਡ ਲਗਾਏ ਗਏ ਹਨ।
ਇਸੇ ਤਰ੍ਹਾਂ ਮਨਸਾ ਦੇਵੀ ਮੰਦਰ ਅੱਜ ਤੋਂ ਖੋਲ੍ਹ ਦਿਤਾ ਗਿਆ ਹੈ। ਮੰਦਰ ਵਿਚ ਬਾਹਰੋਂ ਪ੍ਰਸ਼ਾਦ ਲਿਆਉਣ 'ਤੇ ਮਨਾਹੀ ਹੈ, ਕਿਉਂਕਿ ਮੰਦਰ ਵਿੱਚ ਨਾ ਪ੍ਰਸ਼ਾਦ ਚੜ੍ਹਾਇਆ ਜਾਵੇਗਾ ਅਤੇ ਨਾ ਹੀ ਭੰਡਾਰਾ ਚਲਾਇਆ ਜਾਵੇਗਾ।
ਪੂਜਾ ਸਥੱਲ ਦੇ ਸੀਈਓ ਐਮ.ਐਸ. ਯਾਦਵ ਨੇ ਮੰਦਰ ਦੇ ਬਾਹਰ ਬਣੀ ਮਾਰਕੀਟ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕੋਈ ਵੀ ਦੁਕਾਨਦਾਰ ਕਿਸੇ ਵੀ ਭਗਤ ਦਾ ਜੁੱਤੇ-ਚੱਪਲ ਦੁਕਾਨ ਦੇ ਬਾਹਰ ਨਹੀਂ ਰੱਖੇਗਾ।
ਪ੍ਰਸ਼ਾਦ ਸਿਰਫ ਉਹ ਹੀ ਲੈ ਸਕਦਾ ਹੈ ਜਿਹੜਾ ਵਿਅਕਤੀ ਮੰਦਰ ਦੇ ਬਾਹਰੋਂ ਬਾਹਰ ਪ੍ਰਸ਼ਾਦ ਆਪਣੇ ਘਰ ਲਿਜਾਉਣ ਦਾ ਚਾਹਵਾਨ ਹੋਵੇ। ਉਹਨਾਂ ਕਿਹਾ ਮੰਦਰ ਵਿੱਚ ਆਉਣ ਵਾਲਿਆਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ।
ਅਤੇ ਜਿਹੜੇ ਆਨ-ਲਾਇਨ ਮੱਥਾ ਟੇਕਣ ਲਈ ਬੁਕਿੰਗ ਕਰਵਾ ਕੇ ਈ-ਦਰਸ਼ਨ ਟੋਕਨ ਦੱਸਣਗੇ ਉਹ ਹੀ ਮੱਥਾ ਟੇਕ ਸਕਦੇ ਹਨ। ਕਈ ਸ਼ਰਧਾਲੂਆਂ ਨੇ ਦੱਸਿਆ ਕਿ ਉਹਨਾਂ ਨੂੰ ਮਾਤਾ ਮਨਸਾ ਦੇਵੀ ਮੱਥਾ ਟੇਕਣ ਦਾ ਮੌਕਾ ਤਿੰਨ ਮਹੀਨੇ ਬਾਅਦ ਮਿਲਿਆ ਹੈ। ਮੰਦਰ ਨੂੰ ਪੂਰੀ ਤਰ੍ਹਾਂ ਸੈਨੇਟਾਇਜ਼ ਕੀਤਾ ਜਾਂਦਾ ਹੈ ਅਤੇ ਜਿਹੜੇ ਭਗਤ ਮੱਥਾ ਟੇਕਣ ਆਉਂਦਾ ਹੈ ਉਸ ਵਾਸਤੇ ਪਹਿਚਾਣ ਪੱਤਰ ਲੈ ਕੇ ਆਉਣਾ ਜ਼ਰੂਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ