ਦਰਦਨਾਕ: ਪਿਤਾ ਦੀ ਕੋਰੋਨਾ ਨਾਲ ਮੌਤ, ਭੋਗ ਵਾਲੇ ਦਿਨ ਪੁੱਤਰ ਵੀ ਹੋਇਆ ਦੁਨੀਆਂ ਤੋਂ ਰੁਖ਼ਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਪਰਿਵਾਰਾਂ ’ਤੇ ਕੋਰੋਨਾ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਪਰਿਵਾਰਾਂ ਦੇ ਕਈ ਮੈਂਬਰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ।

Corona Death

ਸੰਗਰੂਰ: ਪੰਜਾਬ (Punjab) ਵਿਚ ਕੋਰੋਨਾ ਕਾਰਨ  ਹੋ ਰਹੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਕਈ ਪਰਿਵਾਰਾਂ ’ਤੇ ਕੋਰੋਨਾ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਪਰਿਵਾਰਾਂ ਦੇ ਕਈ ਮੈਂਬਰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਹਾਲ ਹੀ ਵਿਚ ਸੁਨਾਮ (Sunam) ਤੋਂ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਹਫ਼ਤੇ ਵਿਚ ਹੀ ਪਿਤਾ ਅਤੇ ਪੁੱਤਰ  (Father And Son) ਦੀ ਕੋਰੋਨਾ ਕਾਰਨ ਮੌਤ ਹੋ ਗਈ।

ਹੋਰ ਪੜ੍ਹੋ: HS Phoolka ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ

ਦਰਅਸਲ ਸੁਨਾਮ ਦੇ 38 ਸਾਲਾ ਵਿਅਕਤੀ ਨੂੰ 25 ਮਈ ਨੂੰ ਪਟਿਆਲਾ (Patiala) ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। 4 ਜੂਨ ਨੂੰ ਪਹਿਲਾਂ ਉਸ ਦੇ ਪਿਤਾ ਦੀ ਕੋਰੋਨਾ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਬੁੱਧਵਾਰ ਨੂੰ ਮ੍ਰਿਤਕ ਪਿਤਾ ਦਾ ਭੋਗ ਰੱਖਿਆ ਗਿਆ। ਪਰ ਭੋਗ ਵਾਲੇ ਦਿਨ ਸਵੇਰੇ 7.18 ਮਿੰਟ ’ਤੇ ਪੁੱਤਰ ਨੇ ਵੀ ਦੁਨੀਆਂ ਨੂੰ ਅਲ਼ਵਿਦਾ ਕਹਿ ਦਿੱਤਾ।

ਹੋਰ ਪੜ੍ਹੋ: ਜਲਦ ਮਿਲੇਗੀ ਗਰਮੀ ਤੋਂ ਰਾਹਤ! ਪੰਜਾਬ ਵਿਚ ਆਉਣ ਵਾਲੇ ਦਿਨਾਂ ’ਚ ਹੋ ਸਕਦੀ ਹੈ ਬਾਰਿਸ਼

ਇਕ ਪਰਿਵਾਰ ਵਿਚ ਹੋਈਆਂ ਦੋ ਮੌਤਾਂ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਇਸ ਤੋਂ ਇਲਾਵਾ ਸੁਨਾਮ ਵਿਚ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਰੋਨਾ ਕਾਰਨ 804 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਸਭ ਤੋਂ ਪਹਿਲੀ ਮੌਤ 10 ਜੂਨ 2020 ਨੂੰ ਹੋਈ ਸੀ।