ਪੰਜਾਬ : ਕੋਲਡ ਸਟੋਰ 'ਚ ਚੱਲ ਰਿਹਾ Fateh kit ਬਣਾਉਣ ਦਾ ਕੰਮ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋਂ ਕੋਰੋਨਾ ਕਿੱਟ, ਜਿਸ ਨੂੰ 'ਫਤਿਹ ਕਿੱਟ' ਦਾ ਨਾਂ ਦਿੱਤਾ ਗਿਆ

Corona Fateh Kit

ਮੋਹਾਲੀ-ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ ਅਤੇ ਲੋਕਾਂ ਦੇ ਜਨ-ਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ। ਇਸ ਦਾ ਸਭ ਤੋਂ ਵਧੇਰੇ ਅਸਰ ਅਮਰੀਕਾ 'ਚ ਦੇਖਣ ਨੂੰ ਵੀ ਮਿਲਿਆ। ਅਮਰੀਕਾ ਤੋਂ ਬਾਅਦ ਭਾਰਤ ਹੀ ਅਜਿਹਾ ਦੂਜਾ ਦੇਸ਼ ਹੈ ਜਿਥੇ ਕੋਰੋਨਾ ਦੇ ਸਭ ਤੋਂ ਵਧ ਮਾਮਲੇ ਸਾਹਮਣੇ ਆਏ।

ਪੰਜਾਬ 'ਚ ਵੀ ਬੇਸ਼ੱਕ ਕੋਰੋਨਾ ਦੇ ਮਾਮਲੇ ਘੱਟਣੇ ਸ਼ੁਰੂ ਹੋ ਗਏ ਹਨ ਪਰ ਮੌਤਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਕਿੱਟ, ਜਿਸ ਨੂੰ 'ਫਤਿਹ ਕਿੱਟ' ਦਾ ਨਾਂ ਦਿੱਤਾ ਗਿਆ ਹੈ ਕਿ ਜਿਸ 'ਚ ਆਕਸੀਜਨ ਮੀਟਰ, ਥਰਮਾਮੀਟਰ, ਡੋਲੋ, ਸੈਨੇਟਾਈਜ਼ਰ ਅਤੇ ਹੋਰ ਚੀਜ਼ਾਂ ਸ਼ਾਮਲ ਹਨ।

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

ਦੱਸ ਦਈਏ ਕਿ ਇਨ੍ਹਾਂ ਚੀਜ਼ਾਂ ਨੂੰ ਬਣਾਉਣ ਵਾਲੀ ਕੰਪਨੀ ਗ੍ਰੈਂਡ-ਵੇਅ ਕਾਰਪੋਰੇਸ਼ਨ ਲੁਧਿਆਣਾ 'ਚ 'ਜਲੰਧਰ ਬਾਈਪਾਸ, ਸਲੇਮ ਟਾਬਰੀ- ਦਸ਼ਮੇਸ਼ ਕੋਲਡ ਸਟੋਰ' 'ਚ ਚੱਲ ਰਹੀ ਹੈ।ਇਹ ਉਹ ਏਰੀਆ ਹੈ ਜਿਸ ਦਾ ਪਤਾ ਐੱਨ.ਐੱਚ.ਆਰ.ਐੱਮ. ਵੱਲੋਂ ਕੰਪਨੀ ਨੂੰ ਜਾਰੀ ਕੀਤੇ ਗਏ ਪਰਚੇਜ਼ ਆਰਡਰ 'ਤੇ ਲਿਖਿਆ ਹੋਇਆ ਹੈ। ਕੰਪਨੀ ਪੀ.ਪੀ.ਈ. ਕਿੱਟ ਅਤੇ ਮਾਸਕ ਬਣਾਉਂਦੀ ਹੈ। ਦੋ ਦਿਨ ਪਹਿਲਾਂ ਹੀ ਵਿਰੋਧੀ ਧਿਰ ਨੇ ਫਤਿਹ ਕਿੱਟ 'ਚ ਘੁਟਾਲੇ ਦੇ ਦੋਸ਼ ਲਾਏ ਸਨ।

ਇਸ ਕੋਲਡ ਸਟੋਰ 'ਚ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜਦ ਇਕ ਗਾਰਡ ਨੂੰ ਅੰਦਰ ਜਾਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਹ ਕਿਹਾ ਕੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਕਿ ਇਹ ਅਜੇ ਇਥੇ ਕੰਮ ਬੰਦ ਹੈ। ਹਾਲਾਂਕਿ ਇਸ ਕੰਪਨੀ ਕੋਲ ਡਰੱਗ ਲਾਈਸੈਂਸ ਨਹੀਂ ਹੈ। ਸਰਕਾਰ ਨੇ 20 ਅਪ੍ਰੈਲ ਨੂੰ 50 ਹਜ਼ਾਰ ਫਤਿਹ ਕਿੱਟ ਦਾ ਪਰਚੇਜ਼ ਆਰਡਰ 1226.40 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ 6,13,20,000 ਰੁਪਏ 'ਚ ਇਸ ਕੰਪਨੀ ਨੂੰ ਦਿੱਤਾ।

ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੂੰ ਇਲਾਜ ਲਈ ਗੁਹਾਰ ਲਾਉਣ ਵਾਲੇ DSP ਹਰਜਿੰਦਰ ਸਿੰਘ ਦੀ ਹੋਈ ਮੌਤ

ਇਸ ਤੋਂ ਬਾਅਦ 7 ਮਈ ਨੂੰ 1.50 ਲੱਖ ਫਤਿਹ ਕਿੱਟ ਦਾ ਆਰਡਰ 1338.40 ਰੁਪਏ ਪ੍ਰਤੀ ਕਿੱਟ 20,07,60,000 ਰੁਪਏ 'ਚ ਦਿੱਤਾ ਗਿਆ। ਦੱਸ ਦੇਈਏ ਕਿ ਪਰਚੇਜ਼ ਆਰਡਰ 'ਤੇ ਕੰਪਨੀ ਦਾ ਇਹ ਕੋਲਡ ਸਟੋਰ ਵਾਲਾ ਐਡਰੈੱਸ ਹੀ ਦਰਜ ਹੈ। ਕੰਪਨੀ ਦਾ ਨਾਂ ਜਦ ਇੰਟਰਨੈੱਟ 'ਤੇ ਸਰਚ ਕੀਤਾ ਜਾਂਦਾ ਹੈ ਤਾਂ ਉਥੇ ਵੀ ਕੱਪੜੇ ਵੇਚਣ ਵਾਲੇ ਕੰਪਨੀ ਸਾਹਮਣੇ ਆਉਂਦੀ ਹੈ ਜੋ ਵਿਦੇਸ਼ਾਂ 'ਚ ਵੀ ਕੱਪੜੇ ਵੇਚਦੀ ਹੈ।