ਅਧਿਆਪਕ ਨੇ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ਵਿਚ ਸੁੱਟਿਆ, ਪਿਓ-ਪੁੱਤ ਦੀ ਭਾਲ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਵਿਚ ਇਕ ਅਧਿਆਪਕ (Teacher) ਵੱਲੋਂ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

Teacher and his Son

ਫਿਰੋਜ਼ਪੁਰ (ਮਲਕੀਅਤ ਸਿੰਘ):  ਸ਼ਹਿਰ ਵਿਚ ਇਕ ਅਧਿਆਪਕ (Teacher) ਵੱਲੋਂ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਦੇ ਨਾਲ ਮੋਟਰਸਾਈਕਲ ’ਤੇ ਉਸ ਦੀ ਪਤਨੀ ਅਤੇ ਦੋ ਬੱਚੇ ਸਵਾਰ ਸਨ। ਹਾਲਾਂਕਿ ਗ਼ੋਤੇਖ਼ੋਰਾਂ ਦੀ ਮਦਦ ਨਾਲ ਅਧਿਆਪਕ ਦੀ ਪਤਨੀ ਅਤੇ ਬੱਚੀ ਨੂੰ ਨਹਿਰ ਵਿਚੋਂ ਕੱਢ ਲਿਆ ਗਿਆ ਹੈ ਜਦਕਿ ਅਧਿਆਪਕ ਬੇਅੰਤ ਸਿੰਘ ਅਤੇ ਉਸ ਦਾ 7 ਸਾਲ ਦਾ ਪੁੱਤਰ ਗੁਰਬਖ਼ਸ਼ ਸਿੰਘ ਹਾਲੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।

ਹੋਰ ਪੜ੍ਹੋ: ਪਿਤਾ ਦੀ ਕੋਰੋਨਾ ਨਾਲ ਮੌਤ, ਭੋਗ ਵਾਲੇ ਦਿਨ ਪੁੱਤਰ ਵੀ ਹੋਇਆ ਦੁਨੀਆਂ ਤੋਂ ਰੁਖ਼ਸਤ

ਅਧਿਆਪਕ ਬੇਅੰਤ ਸਿੰਘ ਦੇ ਵੱਡੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਭਰਾ ਅਪਣੇ ਪਰਿਵਾਰ ਨਾਲ ਫਿਰੋਜ਼ਪੁਰ (Firozpur) ਜ਼ੀਰਾ ਰੋਡ ’ਤੇ ਪਿੰਡ ਸ਼ਾਹਵਾਲੇ ਤੋਂ ਜ਼ੀਰਾ ਵੱਲ ਜਾ ਰਹੇ ਸੀ ਪਰ ਇਸ ਦੌਰਾਨ ਬੇਅੰਤ ਸਿੰਘ ਨੇ ਮੋਟਰਸਾਈਕਲ ਰਾਜਸਥਾਨ ਫੀਡਰ ਨਹਿਰ ਵਿਚ ਸੁੱਟ ਦਿੱਤਾ। ਗੋਤੇਖੋਰਾਂ ਦੀ ਮਦਦ ਨਾਲ ਉਸ ਦੀ ਪਤਨੀ ਵੀਰਜੀਤ ਕੌਰ (34) ਅਤੇ ਰਹਿਮਤ ਕੌਰ (7 ਮਹੀਨੇ) ਨੂੰ ਬਚਾ ਲਿਆ ਗਿਆ ਹੈ। 

ਹੋਰ ਪੜ੍ਹੋ: HS Phoolka ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ

ਬੇਅੰਤ ਸਿੰਘ ਅਤੇ ਉਸ ਦਾ ਬੇਟਾ ਗੁਰਬਖ਼ਸ਼ ਸਿੰਘ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ (Investigating officer) ਕੁਲਬੀਰ ਸਿੰਘ ਨੇ ਦੱਸਿਆ ਕਿ ਲਾਪਤਾ ਪਿਓ-ਪੁੱਤਰ ਦੀ ਭਾਲ ਜਾਰੀ ਹੈ।