ਡੀ.ਆਈ.ਜੀ. ਏ.ਐਸ. ਅਟਵਾਲ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਗੋਲੀਆਂ ਨਾਲ ਭੁੰਨਣ ਦਾ ਮਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬ੍ਰਿਗੇਡੀਅਰ ਤੇ ਆਈ.ਪੀ.ਐਸ. ਅਧਿਕਾਰੀਆਂ ਦੇ ਜ਼ੋਰ ਪਾਉਣ ’ਤੇ ਅਟਵਾਲ ਸ੍ਰੀ ਦਰਬਾਰ ਸਾਹਿਬ ਪੁੱਜੇ

DIG AS Atwal

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) :  ਦੁਨੀਆਂ ਭਰ ਵਿਚ ਚਰਚਿਤ ਡੀ.ਆਈ.ਜੀ.ਏ.ਐਸ ਅਟਵਾਲ ਆਈ.ਪੀ.ਐਸ ਤੇ ਸਾਬਕਾ ਐਸ.ਐਸ.ਪੀ ਅੰਮ੍ਰਿਤਸਰ( Amritsar) ਨੂੰ ਸ੍ਰੀ ਦਰਬਾਰ ਸਾਹਿਬ (Sri Darbar Sahib)  ਵਿਚ ਗੋਲੀਆਂ ਨਾਲ ਭੁੰਨਣ ਦਾ ਮਸਲਾ ਸਾਹਮਣੇ ਆਇਆ ਹੈ। ਇਸ ਸਬੰਧੀ ਅਹਿਮ ਇਕਸ਼ਾਫ਼ ਸਾਬਕਾ ਵਿਦੇਸ਼ ਮੰਤਰੀ ਸਵਰਗੀ ਸਵਰਨ ਸਿੰਘ ਦੇ ਦਾਮਾਦ ਤੇ ਸਾਬਕਾ ਰਾਅ ਅਫ਼ਸਰ ਜੀ ਬੀ ਐਸ ਸਿੱਧੂ ਵਲੋਂ ਕੀਤਾ ਗਿਆ ਜੋ ਅਮਰੀਕਾ, ਕੈਨੇਡਾ, ਨਵੀਂ ਦਿੱਲੀ ਅਤੇ ਹੋਰ ਅਹਿਮ ਹੌਟ ਸੀਟ ’ਤੇ ਰਹੇ ਹਨ।

ਏ.ਐਸ. ਅਟਾਵਲ ਦਾ ਕਤਲ 25 ਅਪ੍ਰੈਲ 1983 ਨੂੰ ਹੋਇਆ ਸੀ ਤੇ ਉਨ੍ਹਾਂ ਦੀ ਮ੍ਰਿਤਕ ਦੇਹ 2 ਘੰਟੇ ਸ੍ਰੀ ਦਰਬਾਰ ਸਾਹਿਬ (Sri Darbar Sahib)   ਅੰਦਰ ਪ੍ਰਕਰਮਾ ਵਿਚ ਕੜਾਕੇ ਦੀ ਧੁੱਪ ਵਿਚ ਸੜਦੀ ਰਹੀ ਪਰ ਲਾਗੇ ਖੜੇ ਪੁਲਿਸ ਅਧਿਕਾਰੀ ਲਾਸ਼ ਲੈਣ ਨਾ ਆਏ।  ਇਸ ਦੀ ਜਾਂਚ ਸੀ.ਬੀ.ਆਈ ਨੂੰ ਦੇਣ ਤੇ ਉਸ ਸਬੰਧੀ ਜਾਂਚ ਰਿਪੋੋਰਟ ਸਿੱਧੀ ਇੰਦਰਾ ਗਾਂਧੀ (Indira Gandhi)  ਦੇ ਟੇਬਲ ਤੇ ਜਾਣ ਕਰ ਕੇ ਕੋਈ ਵੀ ਉੱਘ-ਸੁਘ ਜਨਤਕ ਨਾ ਹੋ ਸਕੀ। ਹੁਣ ਜੀ.ਬੀ.ਐਸ ਸਿੱਧੂ (ਰਿਸਰਚ ਐਂਡ ਅਨੈਲਿਜ) ਉੱਚ ਅਫ਼ਸਰ ਨੇ ਸੇਵਾ ਮੁਕਤੀ ਬਾਅਦ ਲਿਖੀ ਕਿਤਾਬ ਦਾ ਖ਼ਾਲਿਸਤਾਨ ਕਨਸਪਾਏਰੇਸੀ ਵਿਚ ਕਰਦਿਆਂ ਕਿਹਾ ਕਿ ਏ ਐਸ ਜਲੰਧਰ ਰੇਂਜ ਵਿਚ ਬਤੌਰ ਡੀ ਆਈ ਜੀ ਲੱਗੇ ਸਨ।

ਪ੍ਰਾਪਤ ਵੇਰਵਿਆਂ ਮੁਤਾਬਕ ਅਟਵਾਲ ਦੇ ਦੋਸਤ ਬ੍ਰਿਗੇਡੀਅਰ  ਦੇ ਦੋਸ ਤੇਜਿੰਦਰ ਸਿੰਘ ਗਰੇਵਾਲ ਤੇ ਜਰਨੈਲ ਸਿੰਘ ਚਾਹਲ ਆਈ.ਪੀ.ਐਸ ਦਾ ਫ਼ੋਨ ਉਕਤ ਏ ਐਸ ਅਟਾਵਲ ਉਕਤ ਬ੍ਰਿਗੇਡੀਅਰ ਗਰੇਵਾਲ ਸੈਨਿਕ ਹੈ ਹੈਡ-ਕੁਆਟਰ ਨਵੀਂ ਦਿੱਲੀ ਵਿਚ ਤਾਇਨਾਤ ਸਨ। ਚਾਹਲ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ (Sant Jarnail Singh Bhindranwale) ਨੂੰ ਸੰਨ 1981 ਵਿਚ ਚੌਕ ਮਹਿਤਾ ਵਿਖੇ ਆਤਮ ਸਮਰਪਣ ਕਰਵਾਇਆ ਸੀ।

ਡੀ.ਆਈ.ਜੀ ਨੇ ਪ੍ਰਵਾਰਕ ਮੈਂਬਰਾਂ ਅੰਮ੍ਰਿਤਸਰ( Amritsar)  ਨਾ ਜਾਣ ਦੀ ਸਲਾਹ ਦਿੰਦਿਆਂ ਤਿੱਖਾ ਵਿਰੋਧ ਕੀਤਾ ਸੀ ਪਰ ਟੈਲੀਫ਼ੋਨ ਤੇ ਉਕਤ ਸੈਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਲੰਮੀ ਵਿਚਾਰ ਚਰਚਾ ਬਾਅਦ ਉਹ ਸ੍ਰੀ ਦਰਬਾਰ ਸਾਹਿਬ (Sri Darbar Sahib) ਪੁੱਜੇ। ਜੀ.ਬੀ.ਐਸ ਸਿੱਧੀ ਦੇ ਲਿਖਣ ਮੁਤਾਬਕ ਗਰੇਵਾਲ ਤੇ ਚਾਹਲ ਦਾ ਸੰਤ ਹਰਚੰਦ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਮੇਲ ਮਿਲਾਪ ਸੀ । 25 ਅਪੈ੍ਰਲ 1983  ਜਦ ਏ ਐਸ ਅਟਵਾਲ ਨੂੰ ਗੋਲੀਆਂ ਮਾਰ ਕੇ ਗੁਰੂ ਘਰ ਭੁੰਨਿਆ ਗਿਆ ਉਸ ਵੇਲੇ ਚਾਹਲ ਲੌਂਗੋਵਾਲ ਕੋਲ ਸੀ ਤੇ ਗਰੇਵਾਲ ਕੰਪਲੈਕਸ ਵਿਚ ਮੌਜੂਦ ਸੀ।

ਇਹ ਮੰਦਭਾਗੀ ਘਟਨਾ ਵਾਪਰਨ ਤੇ ਗਰੇਵਾਲ ਅਤੇ ਚਾਹਲ ਨੇ ਅਪਣੇ ਦੋਸਤ ਏ ਐਸ ਅਟਵਾਲ ਦੀ ਮ੍ਰਿਤਕ ਦੇਹ ਲਾਗੇ ਜਾਣ ਦੀ ਬੜੀ ਕਾਹਲੀ ਨਾਲ ਚੰਡੀਗੜ੍ਹ ਲਈ ਰਵਾਨਾ ਹੋ ਗਏ। ਉਥੇ ਉਹ ਰਾਜਪਾਲ ਏ ਪੀ ਸ਼ਰਮਾ ਅਤੇ ਰਾਤ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਮਿਲੇ । ਗਰੇਵਾਲ ਤੇ ਚਾਹਲ ਆਣੇ ਦੋਸਤ ਅਟਵਾਲ ਦੇ ਭੋਗ ’ਤੇ ਵੀ ਸ਼ਾਮਲ ਨਾ ਹੋਏ।

 ਇਹ ਵੀ ਪੜ੍ਹੋ : ਸੰਪਾਦਕੀ: ਸ਼ੁਧ ਪਾਣੀਆਂ ਵਾਲਾ ਪੰਜਾਬ ਅੱਜ ਗੰਦੇ ਪਾਣੀ ਤੇ ਜ਼ਹਿਰੀਲੀ ਖੇਤੀ ਉਪਜ ਵਾਲਾ ਪੰਜਾਬ

 

ਲੇਖਕ ਮੁਤਾਬਕ ਜੇਕਰ ਉਹ ਆਖ਼ਰੀ ਰਸਮਾਂ ਸਬੰਧੀ ਭੋਗ ਵਿਚ ਚਲੇ ਜਾਂਦੇ ਤਾਂ ਉਥੇ ਉਨ੍ਹਾਂ ਨੂੰ ਦੁਖੀ ਅਟਵਾਲ ਪ੍ਰਵਾਰ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਵਲੋਂ ਸ੍ਰੀ ਦਰਬਾਰ ਸਾਹਿਬ (Sri Darbar Sahib)  ਸੱਦਿਆ ਗਿਆ ਸੀ , ਪੰਜਾਬ ਪੁਲਿਸ ਨੂੰ ਇਕ ਪਾਸੇ ਕਰ ਕੇ ਕਤਲ ਦੀ ਜਾਂਚ ਸੀ ਬੀ ਆਈ ਨੂੰ ਦਿੰਦਿਆਂ ਇਸ ਦੇ ਡਾਇਰੈਕਟਰ ( ਸੀ ਬੀ ਆਈ) ਜੇ ਐਸ ਬਾਵਾ ਨੂੰ ਨਿਜੀ ਤੌਰ ਤੇ ਘੋਖ ਕਰਨ ਅਤੇ ਸਿੱਧੀ ਰਿਪੋਰਟ ਇੰਦਰਾ ਗਾਂਧੀ (Indira Gandhi)  ਕੋਲ ਭੇਜਣ ਦੇ ਆਦੇਸ਼ ਦਿਤੇ ਗਏ । ਇਸ ਕਾਰਨ ਅਟਵਾਲ ਕਤਲ ਕੇਸ ਦੀ ਗੁਥੀ ਸੁਲਝ ਨਾ ਸਕੀ।