ਗੁਮਸ਼ੁਦਾ 5 ਸਾਲਾ ਲੜਕੀ ਪੁਲਿਸ ਵਲੋਂ 20 ਘੰਟਿਆਂ 'ਚ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੀਸਰੀ ਮੰਜ਼ਲ 'ਤੇ ਪਾਣੀ ਵਾਲੀ ਟੈਂਕੀ 'ਚੋਂ ਜ਼ਿੰਦਾ ਮਿਲੀ

Alampur

ਸਮਾਣਾ (ਦਲਜਿੰਦਰ ਸਿੰਘ ਪੱਪੀ) : ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਇਕ ਘਰ ਦੀ ਤੀਸਰੀ ਮੰਜ਼ਲ 'ਤੇ ਪਈ ਪਾਣੀ ਦੀ ਟੈਂਕੀ 'ਚੋਂ ਜਿੰਦਾ ਬਰਾਮਦ ਕਰ ਲਿਆ ਹੈ। ਇਸ ਦਿਲ ਕੰਬਾਊ ਘਟਨਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਮਿਤੀ 08-07-2019 ਨੂੰ ਗੁਰਪ੍ਰੀਤ ਸਿੰਘ ਪੁੱਤਰ ਗ਼ੁਲਾਬ ਸਿੰਘ ਵਾਸੀ ਪਿੰਡ ਰੋਗਲਾ ਥਾਣਾ ਦਿੜਬਾ ਜ਼ਿਲ੍ਹਾ ਸੰਗਰੂਰ ਨੇ ਐਸ.ਆਈ ਸਾਧਾ ਸਿੰਘ ਇੰਚਾਰਜ ਚੌਕੀ ਗਾਜੇਵਾਸ ਪਾਸ ਅਪਣਾ ਬਿਆਨ ਲਿਖਵਾਇਆ ਕਿ ਉਸ ਦੀ ਪਤਨੀ ਬੱਚਿਆਂ ਨੂੰ ਛੁੱਟੀਆਂ ਹੋਣ ਕਰ ਕੇ ਪੇਕੇ ਘਰ ਪਿੰਡ ਆਲਮਪੁਰ ਗਈ ਹੋਈ ਸੀ।

ਗ਼ੁਲਾਬ ਸਿੰਘ ਵਲੋਂ ਅਨੁਸਾਰ ਬੱਚੀ ਦੇ ਲਾਪਤਾ ਹੋਣ ਦੀ ਜਾਣਕਾਰੀ ਉਸ ਦੀ ਪਤਨੀ ਨੇ ਫ਼ੋਨ 'ਤੇ ਦਿਤੀ ਅਤੇ ਉਸ ਨੇ ਅਪਣੇ ਸੌਹਰੇ ਘਰ ਪੁੱਜ ਕੇ ਲੜਕੀ ਦੀ ਭਾਲ ਕੀਤੀ ਜੋ ਨਹੀ ਮਿਲੀ, ਜਿਸ ਉਪਰੰਤ ਥਾਣਾ ਸਦਰ ਸਮਾਣਾ ਨੇ ਤਫ਼ਤੀਸ਼ ਸ਼ੁਰੂ ਕੀਤੀ। ਲਾਪਤਾ ਲੜਕੀ ਦੀ ਭਾਲ ਲਈ ਜਸਵੰਤ ਸਿੰਘ ਮਾਂਗਟ, ਉਪ ਕਪਤਾਨ ਪੁਲਿਸ ਸਮਾਣਾ ਦੀ ਅਗਵਾਈ ਹੇਠ ਇੰਸਪੈਕਟਰ ਵਿਜੈ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ਼ ਸਮਾਣਾ ਅਤੇ ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਸਮਾਣਾ ਸਮੇਤ ਫ਼ੋਰਸ ਵਲੋ ਸਾਂਝੇ ਤੌਰ 'ਤੇ ਪਿੰਡ ਆਲਮਪੁਰ ਦੇ ਘਰਾਂ ਦੀ ਤਲਾਸ਼ੀ ਲਈ ਗਈ

ਅਤੇ ਪਿੰਡ ਦੇ ਸੀ.ਸੀ.ਟੀ.ਵੀ. ਕੈਮਰੇ, ਰੂੜੀਆਂ ਤੇ ਤੂੜੀ ਵਾਲੇ ਕੁੱਪਾਂ, ਪਾਣੀ ਵਾਲੇ ਟੋਭੇ ਦੀ ਚੰਗੀ ਤਰ੍ਹਾਂ ਸ਼ਾਮ ਤਕ ਛਾ-ਬੀਣ ਕੀਤੀ ਗਈ। ਅੱਜ ਸਵੇਰੇ 5 ਤੋਂ 6 ਵਜੇ ਮੁਦਈ ਗੁਰਪ੍ਰੀਤ ਸਿੰਘ ਦੇ ਸੌਹਰਿਆ ਦੇ ਘਰ ਦੇ ਨਾਲ ਵਾਲੇ ਇਕ ਘਰ ਨੂੰ ਛੱਡ ਕੇ, ਨਾਲ ਲੱਗਦੇ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰ ਦੀ ਤੀਜੀ ਮੰਜ਼ਲ 'ਤੇ ਰੱਖੀ ਪਾਣੀ ਵਾਲੀ ਟੈਂਕੀ ਵਿਚੋਂ ਕੁੱਝ ਆਵਾਜ਼ਾਂ ਆਉਣ ਕਾਰਨ ਵੇਖਣ 'ਤੇ ਵਿਚੋਂ ਜਿੰਦਾ ਲੜਕੀ ਨੂੰ ਬਰਾਮਦ ਕਰ ਲਿਆ ਗਿਆ। ਸ. ਸਿੱਧੂ ਨੇ ਦਸਿਆ ਕਿ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ,

ਕਿ ਲਾਪਤਾ ਲੜਕੀ ਦੀ ਮਾਤਾ ਸੁਮਨ ਰਾਣੀ ਪਤਨੀ ਗੁਰਪ੍ਰੀਤ ਸਿੰਘ ਨੇ ਕਰੀਬ ਇਕ ਹਫ਼ਤਾ ਪਹਿਲਾਂ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰੋਂ 4,000 ਰੁਪਏ ਚੋਰੀ ਕੀਤੇ ਸੀ, ਜਿਸ ਬਾਰੇ ਪਤਾ ਲੱਗਣ ਕਰ ਕੇ ਉਸ ਨੇ ਇਹ ਪੈਸੇ ਵਾਪਸ ਕਰ ਦਿਤੇ ਸੀ ਪਰ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਅਪਣੀ ਪਤਨੀ ਨੂੰ ਕਿਹਾ ਕਿ ਸੀ ਜੇ ਤੂੰ ਚੋਰੀ ਕੀਤੀ ਹੈ ਤਾਂ ਮੈਂ ਬੱਚਿਆਂ ਨੂੰ ਨਾਲ ਲੈ ਕੇ ਜਾਵਾਂਗਾ ਪਰ ਤੈਨੂੰ ਵਾਪਸ ਨਹੀਂ ਲਿਜਾਵਾਂਗਾ।