ਸਮਾਣਾ 'ਚ ਘਰਾਂ ਬਾਹਰ ਲੱਗੇ ਪੋਸਟਰ, ਸਾਡੇ ਕੋਲੋਂ ਵੋਟ ਮੰਗਣ ਨਾ ਆਉਣਾ
ਨੌਜਵਾਨਾਂ ਨੇ ਬੇਰੁਜ਼ਗਾਰੀ ਦੇ ਚਲਦੇ ਵੋਟਾਂ ਨਾ ਪਾਉਣ ਦਾ ਲਿਆ ਫੈਸਲਾ
ਸਮਾਣਾ- ਪੰਜਾਬ ਦੇ ਇਤਿਹਾਸਕ ਸ਼ਹਿਰ ਸਮਾਣਾ ਵਿਚ ਬੇਰੁਜ਼ਗਾਰ ਨੌਜਵਾਨਾਂ ਨੇ ਆਪਣੇ ਘਰਾਂ ਦੇ ਬਾਹਰ ਵੋਟ ਨਾ ਦੇਣ ਦੇ ਪੋਸਟਰ ਲਗਾਏ ਹਨ। ਨੌਜਵਾਨਾਂ ਨੇ ਇਨ੍ਹਾਂ ਪੋਸਟਰਾਂ ਵਿਚ ਘਰਾਂ ਦੇ ਬਾਹਰ ਲਿਖ ਕੇ ਲਾਇਆ ਹੈ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਘਰ ਵਿਚੋਂ ਇੱਕ ਨੌਜਵਾਨ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਪਰ ਢਾਈ ਸਾਲ ਹੋ ਗਏ ਪਰ ਕੁੱਝ ਨਹੀਂ ਹੋਇਆ। ਵਾਅਦੇ ਮੁਤਾਬਿਕ ਨਾ ਹੀ ਰੁਜਗਾਰ ਮਿਲਿਆ ਤੇ ਨਾ ਨਹੀਂ ਮੋਬਾਈਲ ਫੋਨ ਮਿਲੇ ਹਨ।
ਇਸ ਤੋਂ ਪਰੇਸ਼ਾਨ ਹੋ ਕੇ ਨੌਜਵਾਨਾਂ ਨੇ ਘਰਾਂ ਦੇ ਬਾਹਰ ਲਿਖਿਆ ਹੈ ਕਾਂਗਰਸ ਵੋਟ ਮੰਗਣ ਸਾਡੇ ਘਰ ਨਾ ਆਉਣ। ਦੱਸ ਦਈਏ ਕਿ ਸਮਾਣਾ ਦੇ ਵਾਰਡ ਨੰਬਰ 19 ਤੇ 20 ਦੇ ਅੰਦਰ ਬੇਰੁਜ਼ਗਾਰ ਨੌਜਵਾਨ ਸੰਦੀਪ ਨੇ ਦੱਸਿਆ ਕਿ ਇਸ ਮੁੱਹਲੇ ਦੇ ਅੰਦਰ ਪੜ੍ਹੇ ਲਿਖੇ ਬੇਰੁਜ਼ਗਾਰ ਹਨ। ਇਨ੍ਹਾਂ ਨੂੰ ਨੌਕਰੀ ਦੇਣ ਲਈ ਸਰਕਾਰਾਂ ਨੇ ਬਹੁਤ ਵਾਅਦੇ ਕੀਤੇ ਪਰ ਕਿਸੇ ਨੇ ਪੂਰ ਨਹੀਂ ਚੜ੍ਹਾਏ।
ਇਸ ਲਈ ਉਨ੍ਹਾਂ ਨੇ ਹੁਣ ਵੋਟਾਂ ਨਾ ਪਾਉਣ ਦਾ ਫੈਸਲਾ ਲਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਲਈ ਹੁਣ ਦੋਵੇਂ ਪਾਰਟੀਆਂ ਅਕਾਲੀ ਅਤੇ ਕਾਂਗਰਸੀਆਂ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ।