ਵੇਟਲਿਫਟਰ ਥਾਣੇਦਾਰਨੀ ਦੇ NRI ਪਤੀ ਨੇ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਲਿਖ ਲਏ ਹਨ। ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

Suicide

ਜਲੰਧਰ: ਕਿਸੇ ਨਾ ਕਿਸੇ ਵਿਵਾਦ ਕਾਰਨ ਖੁਦਕੁਸ਼ੀ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਹਨ ਅਜੇਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਲੰਧਰ ਵਿੱਚ ਬੀਤੇ ਦਿਨ ਸਵੇਰੇ ਇੱਕ ਮਹਿਲਾ ਸਬ ਇੰਸਪੈਕਟਰ ਦੇ ਪਤੀ ਨੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਉਸ ਵੇਲੇ ਵਾਪਰੀ ਜਦੋਂ ਪੰਜਾਬ ਆਰਮਡ ਪੁਲਿਸ ਦੀ ਇਹ ਅਫ਼ਸਰ ਵੇਟਲਿਫਟਿੰਗ ਦੀ ਪ੍ਰੈਕਟਿਸ ਕਰਨ ਲਈ ਗਰਾਊਂਡ ਵਿੱਚ ਗਈ ਹੋਈ ਸੀ।

ਜਦੋਂ ਉਹ ਵਾਪਸ ਆਈ ਤਾਂ ਪਤੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਹ ਪਤੀ ਨੂੰ ਹਸਪਤਾਲ ਲੈ ਕੇ ਪਹੁੰਚੀ ਪਰ ਉਦੋਂ ਤਕ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਭੋਰਸ਼ੀ ਰਾਜਪੂਤਾਂ ਨਿਵਾਸੀ ਨਵਜੋਤ ਸਿੰਘ (36) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨਵਜੋਤ ਸਿੰਘ ਪਿਛਲੇ ਕਈ ਸਾਲਾਂ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ। 

ਪਹਿਲਾਂ ਉਸ ਦਾ ਏਐਸਆਈ ਨਾਲ ਵਿਆਹ ਹੋਇਆ ਸੀ। ਨਵੰਬਰ 2018 ਵਿਚ ਫਰਾਂਸ ਤੋਂ ਪਰਤਣ ਬਾਅਦ ਉਹ ਇਟਲੀ ਚਲਾ ਗਿਆ। ਇਨ੍ਹੀਂ ਦਿਨੀਂ ਭਾਰਤ ਆਇਆ ਤਾਂ ਸ਼ਖ਼ਸ ਆਪਣੀ ਏਐਸਆਈ ਪਤਨੀ ਤੇ ਸਵਾ ਸਾਲ ਦੇ ਪੁੱਤ ਨਾਲ ਪੀਏਪੀ ਕੰਪਲੈਕਸ ਦੇ ਕਵਾਟਰਾਂ ਵਿਚ ਰਹਿ ਰਿਹਾ ਸੀ। ਮੰਗਲਵਾਰ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਰਾਜਵੰਤ ਕੌਰ ਪੀਏਪੀ ਦੀ ਸਪੋਰਟਸ ਗਰਾਊਂਡ ਵਿਚ ਪ੍ਰੈਕਟਿਸ ਕਰਕੇ ਵਾਪਸ ਘਰ ਆਈ ਤਾਂ ਨਵਜੋਤ ਨੇ ਫਾਹਾ ਲੈ ਲਿਆ ਸੀ।

ਉਹ ਤੁਰੰਤ ਉਸ ਨੂੰ ਲੈ ਕੇ ਪੀਏਪੀ ਵਿੱਚ ਸਥਿਤ ਹਸਪਤਾਲ ਵਿੱਚ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਕ ਮ੍ਰਿਤਕ ਕੋਲੋਂ ਕਿਸੇ ਤਰ੍ਹਾਂ ਦਾ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਲਿਖ ਲਏ ਹਨ। ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।