ਵਿਸ਼ਵ ਕੱਪ 2019 : ਭਾਰਤ ਤੋਂ ਮੈਚ ਹਾਰਨ ਮਗਰੋਂ ਮੈਂ ਖ਼ੁਦਕੁਸ਼ੀ ਕਰਨਾ ਚਾਹੁੰਦਾ ਸੀ : ਪਾਕਿ ਕੋਚ

ਏਜੰਸੀ

ਖ਼ਬਰਾਂ, ਖੇਡਾਂ

ਵਿਸ਼ਵ ਕੱਪ 'ਚ ਪਾਕਿਸਤਾਨ ਦੇ 6 ਮੈਚਾਂ 'ਚ ਕੁਲ 5 ਅੰਕ ਹਨ

World Cup 2019: Wanted to commit suicide after defeat to India : Mickey Arthur

ਲੰਦਨ : ਵਿਸ਼ਵ ਕੱਪ 2019 'ਚ ਭਾਰਤੀ ਕ੍ਰਿਕਟ ਟੀਮ ਤੋਂ ਮਿਲੀ ਹਾਰ ਮਗਰੋਂ ਪਾਕਿਸਤਾਨੀ ਟੀਮ ਦੇ ਕੋਚ ਇੰਨਾ ਜ਼ਿਆਦਾ ਨਿਰਾਸ਼ ਹੋ ਹਏ ਸਨ ਕਿ ਉਹ ਖ਼ੁਦਕੁਸ਼ੀ ਜਿਹਾ ਕਦਮ ਚੁੱਕਣਾ ਚਾਹੁੰਦੇ ਸਨ। ਪਾਕਿਸਤਾਨੀ ਟੀਮ ਨੂੰ ਭਾਰਤ ਤੋਂ 89 ਦੌੜਾਂ ਦੀ ਮਿਲੀ ਹਾਰ ਤੋਂ ਬਾਅਦ ਮੀਡੀਆ, ਸਮਰਥਕਾਂ ਅਤੇ ਸਾਬਕਾ ਕ੍ਰਿਕਟਰਾਂ ਤੋਂ ਕਾਫ਼ੀ ਨਿਖੇਧੀ ਝੱਲਣੀ ਪੈ ਰਹੀ ਹੈ।

ਪਾਕਿਸਤਾਨ ਟੀਮ ਦੇ ਕੋਚ ਮਿਕੀ ਆਰਥਰ ਨੇ ਮੀਡੀਆ ਨੂੰ ਕਿਹਾ, "ਪਿਛਲੇ ਐਤਵਾਰ ਨੂੰ ਮੈਂ ਖ਼ੁਦਕੁਸ਼ੀ ਕਰਨਾ ਚਾਹੁੰਦਾ ਸੀ।" ਉਨ੍ਹਾਂ ਕਿਹਾ, "ਪਰ ਇਹ ਸਿਰਫ਼ ਇਕ ਮੈਚ 'ਚ ਪ੍ਰਦਰਸ਼ਨ ਸੀ। ਇਹ ਇੰਨੀ ਤੇਜ਼ੀ ਨਾਲ ਹੋਇਆ। ਤੁਸੀ ਇਕ ਮੈਚ ਜਿੱਤਦੇ ਹੋ ਅਤੇ ਇਕ ਹਾਰਦੇ ਹੋ। ਇਹ ਵਿਸ਼ਵ ਕੱਪ ਹੈ। ਮੀਡੀਆ ਤੋਂ ਨਿਖੇਧੀ, ਲੋਕਾਂ ਦੀਆਂ ਉਮੀਦਾਂ ਅਤੇ ਫਿਰ ਆਪਣਾ ਵਜੂਦ ਬਣਾਈ ਰੱਖਣ ਦਾ ਸਵਾਲ। ਅਸੀ ਸਭ ਕੁੱਝ ਝੱਲਿਆ।"

ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਹੁਣ ਤਕ 6 ਮੈਚਾਂ 'ਚ ਕੁਲ 5 ਅੰਕ ਹਨ। ਉਹ ਅੰਕ ਸੂਚੀ 'ਚ 7ਵੇਂ ਨੰਬਰ 'ਤੇ ਹੈ। ਸੈਮੀਫ਼ਾਈਨਲ 'ਚ ਪੁੱਜਣ ਲਈ ਉਸ ਨੂੰ ਆਪਣੇ ਬਚੇ ਹੋਏ ਤਿੰਨੇ ਮੈਚ ਜਿੱਤਣੇ ਪੈਣਗੇ। ਪਾਕਿਸਤਾਨ ਦਾ ਅਗਲਾ ਮੁਕਾਬਲਾ ਬੁਧਵਾਰ ਨੂੰ ਨਿਊਜ਼ੀਲੈਂਡ ਨਾਲ ਹੈ। ਇਸ ਤੋਂ ਬਾਅਦ ਸਨਿਚਰਵਾਰ ਨੂੰ ਅਫ਼ਗ਼ਾਨਿਸਤਾਨ ਅਤੇ 5 ਜੁਲਾਈ ਨੂੰ ਬੰਗਲਾਦੇਸ਼ ਨਾਲ ਮੁਕਾਬਲਾ ਹੋਵੇਗਾ।