ਤਨਖ਼ਾਹ ਲੈਣ ਗਈ ਕੁੜੀ ਨਾਲ ਮਾਲਕਾਂ ਨੇ ਕੀਤੀ ਜ਼ਬਰਦਸਤੀ ਤੇ ਕੁੱਟਮਾਰ,ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਪੰਜਾਬ

ਪਰ ਉਨ੍ਹਾਂ ਪਰਿਵਾਰਾਂ ਦਾ ਸੁਪਨਾ ਉਸ ਸਮੇਂ ਚਕਨਾਚੂਰ ਹੁੰਦਾ...

Jalandhar Forced Beaten Employers Girl

ਜਲੰਧਰ: ਅਜੋਕੇ ਯੁੱਗ ਵਿਚ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ ਪਰ ਉਹ ਸ਼ਬਦ ਬੋਲਣ ਅਤੇ ਸੁਣਨ ਵਿਚ ਚੰਗੇ ਲਗਦੇ ਹਨ ਪਰ ਹਕੀਕਤ ਤੋਂ ਇਹ ਬਹੁਤ ਦੂਰ ਜਾਪਦੇ ਹਨ। ਜਿਸ ਘਰ ਵਿਚ ਲੜਕੀ ਪੈਦਾ ਹੁੰਦੀ ਹੈ, ਉਨ੍ਹਾਂ ਦਾ ਸਿਰਫ ਇਕ ਹੀ ਸੁਪਨਾ ਹੁੰਦਾ ਹੈ ਕਿ ਲੜਕੀ ਨੂੰ ਚੰਗੇ ਸਕੂਲ ਵਿਚ ਪੜ੍ਹਨ ਤੋਂ ਬਾਅਦ ਉਹ ਚੰਗੀ ਨੌਕਰੀ ਕਰ ਸਕੇ।

ਪਰ ਉਨ੍ਹਾਂ ਪਰਿਵਾਰਾਂ ਦਾ ਸੁਪਨਾ ਉਸ ਸਮੇਂ ਚਕਨਾਚੂਰ ਹੁੰਦਾ ਹੋ ਜਾਂਦਾ ਹੈ ਜਦੋਂ ਉਨ੍ਹਾਂ ਦੀ ਲੜਕੀ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਇਕ ਆਲੀਸ਼ਾਨ ਦਫ਼ਤਰ ਵਿਚ ਕੰਮ ਕਰਨ ਲਈ ਭੇਜਿਆ ਜਾਂਦਾ ਹੈ। ਉਸੇ ਸਮੇਂ ਲੜਕੀ ਦੀ ਮੁਸੀਬਤ ਵਧਣੀ ਸ਼ੁਰੂ ਹੋ ਜਾਂਦੀ ਹੈ। ਫਗਵਾੜਾ ਦੇ ਅਰੋੜਾ ਪ੍ਰਾਈਮ ਟਾਵਰ ਤੋਂ ਸਿੰਗਲਾ ਮਾਰਕੀਟ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵੀਜ਼ਾ 2 ਪੁਆਇੰਟ ਜ਼ੀਰੋ ਸੈਂਟਰ ਚਲਾਇਆ ਜਾ ਰਿਹਾ ਹੈ।

ਕੰਚਨ ਨਾਮ ਦੀ ਲੜਕੀ ਉਥੇ ਕੰਮ ਕਰਦੀ ਹੈ। ਉਸ ਨੇ ਆਪਣੀ ਤਨਖਾਹ ਮੰਗਣੀ ਇੰਨੀ ਮਹਿੰਗੀ ਪੈ ਜਾਵੇਗੀ ਇਸ ਬਾਰੇ ਉਸ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ। ਕੰਚਨ ਨੇ ਦੱਸਿਆ ਕਿ ਵੀਜ਼ਾ 2 ਪੁਆਇੰਟ ਸੀ ਜ਼ੀਰੋ ਸੈਂਟਰ ਦੇ ਮਾਲਕ ਅਮਿਤ ਸ਼ਰਮਾ ਨੂੰ ਆਪਣੇ ਦਫ਼ਤਰ ਵਿਚ ਰੱਖੇ ਸਿਕਿਓਰਟੀ ਗਾਰਡ ਵੱਲੋਂ ਦਫਤਰ ਦੇ ਅੰਦਰ ਬੁਰੀ ਤਰ੍ਹਾਂ ਕੁੱਟਿਆ ਗਿਆ। ਜਿਸ ਕਾਰਨ ਕੰਚਨ ਨੇ ਆਪਣੇ ਭਰਾ ਨੂੰ ਦਫ਼ਤਰ ਬੁਲਾਇਆ, ਦਫ਼ਤਰ ਦੇ ਅੰਦਰ ਭਰਾ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ।

ਜਿਸ ਕਾਰਨ ਉਸ ਦਾ ਭਰਾ ਬੁਰੀ  ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਚੰਦਰ ਮੋਹਨ ਪੁੱਤਰ ਮੰਗਤ ਰਾਏ ਵਜੋਂ ਹੋਈ ਹੈ। ਇਸ ਕੇਸ ਬਾਰੇ ਜਾਣਕਾਰੀ ਥਾਣਾ ਫਗਵਾੜਾ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਜ਼ਖਮੀ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

ਕੰਚਨ (ਪੀੜਤ ਲੜਕੀ) ਦਾ ਕਹਿਣਾ ਹੈ ਕਿ ਉਸ ਲਾਕਡਾਊਨ ਦੌਰਾਨ ਵੀ ਅਪਣੀ ਡਿਊਟੀ ਨਿਭਾਈ ਹੈ ਤੇ ਜਦੋਂ ਉਹ ਸੈਲਰੀ ਲੈਣ ਲਈ ਗਈ ਤਾਂ ਉੱਥੋਂ ਦੇ ਬੌਂਸਰਾਂ ਵੱਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਤੇ ਉਹਨਾਂ ਨੂੰ ਮੰਦੀ ਸ਼ਬਦਾਵਲੀ ਲਈ ਬੋਲੀ ਗਈ। ਉਸ ਤੋਂ ਬਾਅਦ ਲੜਕੀ ਨੇ ਅਪਣੇ ਭਰਾ ਨੂੰ ਉੱਥੇ ਬੁਲਾਇਆ ਤਾਂ ਉਹਨਾਂ ਨੇ ਉਸ ਨੂੰ ਵੀ ਕੁੱਟ ਕੁੱਟ ਕੇ ਬੇਹੋਸ਼ ਕਰ ਦਿੱਤਾ।

ਹੁਣ ਉਹਨਾਂ ਵੱਲੋਂ ਸੈਲਰੀ ਨਹੀਂ ਦਿੱਤੀ ਗਈ। ਵੀਜ਼ਾ 2 ਪੁਆਇੰਟ ਜ਼ੀਰੋ ਦੇ ਅੰਦਰ ਲੜਕੀ ਅਤੇ ਉਸਦੇ ਭਰਾ ਨਾਲ ਕੁੱਟਮਾਰ ਕਰਨ ਦਾ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ਵਿੱਚ ਸਿਕਿਓਰਟੀ ਗਾਰਡ ਲੜਕੀ ਅਤੇ ਉਸ ਦਾ ਭਰਾ ਬੁਰੀ ਤਰ੍ਹਾਂ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕਿਵੇਂ ਵੀਜ਼ਾ 2 ਪੁਆਇੰਟ ਜੀਰੋ ਦੇ ਅੰਦਰ ਗੁੰਡਾ ਗੁਰਦੀ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਸ ਦਾ ਭਰਾ ਉਸ ਨੂੰ ਬਚਾਉਣ ਆਇਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਦੀ ਕਾਰਵਾਈ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।