ਤਨਖ਼ਾਹ ਮੰਗਣ ‘ਤੇ ਸਪਾ ਮਾਲਕਣ ਨੇ ਕਰਮਚਾਰੀ ਨੂੰ ਕੁੱਤੇ ਤੋਂ ਕਟਵਾਇਆ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਦਿੱਲੀ ਦੀ ਪੁਲਿਸ ਨੇ ਦੱਖਣੀ ਦਿੱਲੀ ਦੇ ਮਾਲਵੀ ਨਗਰ ਇਲਾਕੇ ਵਿਚ ਮੰਗਲਵਾਰ ਨੂੰ ਇਕ ਸਪਾ ਦੀ ਮਾਲਕਣ ਨੂੰ ਗ੍ਰਿਫ਼ਤਾਰ ਕੀਤਾ ਹੈ

Dog

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੀ ਪੁਲਿਸ ਨੇ ਦੱਖਣੀ ਦਿੱਲੀ ਦੇ ਮਾਲਵੀ ਨਗਰ ਇਲਾਕੇ ਵਿਚ ਮੰਗਲਵਾਰ ਨੂੰ ਇਕ ਸਪਾ ਦੀ ਮਾਲਕਣ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਬਕਾਇਆ ਤਨਖ਼ਾਹ ਮੰਗਣ ਵਾਲੀ ਅਪਣੀ ਕਰਮਚਾਰੀ ‘ਤੇ ਹਮਲਾ ਕਰਨ ਲਈ ਇਕ ਕੁੱਤੇ ਨੂੰ ਛੱਡਣ ਦਾ ਅਰੋਪ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 11 ਜੂਨ ਨੂੰ ਵਾਪਰੀ ਸੀ।

ਇਸ ਘਟਨਾ ਵਿਚ ਸਪਨਾ (39) ਨਾਂਅ ਦੀ ਔਰਤ ਜ਼ਖਮੀ ਹੋ ਗਈ ਅਤੇ ਉਸ ਦੇ ਚੇਹਰੇ ਅਤੇ ਗਰਦਨ ‘ਤੇ ਘੱਟੋ ਘੱਟ 15 ਟਾਂਕੇ ਲਗਾਉਣੇ ਪਏ। ਉਸ ਨੇ ਦੱਸਿਆ ਕਿ ਉਸ ਨੇ ਲੌਕਡਾਊਨ ਤੋਂ ਪਹਿਲਾਂ ਡੇਢ ਮਹੀਨੇ ਤੱਕ ਸਪਾ ਵਿਚ ਕੰਮ ਕੀਤਾ ਸੀ ਅਤੇ 22 ਮਾਰਚ ਨੂੰ ਨੌਕਰੀ ਛੱਡ ਦਿੱਤੀ। ਸ਼ਿਕਾਇਤ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਜਦੋਂ ਉਸ ਨੇ 11 ਜੂਨ ਨੂੰ ਅਪਣੀ ਮਾਲਕਣ ਕੋਲੋਂ ਉਸ ਦੇ ਬਕਾਏ ਬਾਰੇ ਪੁੱਛਿਆ ਤਾਂ ਮਾਲਕਣ ਰਜਨੀ ਨੇ ਸਪਨਾ ਨੂੰ ਅਪਣੇ ਘਰ ਬੁਲਾਇਆ।

ਦਰਜ ਕੀਤੀ ਗਈ ਰਿਪੋਰਟ ਅਨੁਸਾਰ ਪੀੜਤ ਲੜਕੀ ਅਪਣੇ ਬਕਾਏ ਲਈ ਖਿੜਕੀ ਐਕਸਟੈਂਸ਼ਨ ਵਿਚ ਰਜਨੀ ਦੇ ਘਰ ਗਈ, ਜਿੱਥੇ ਉਸ ਨੂੰ ਰਜਨੀ ਨੇ ਕਿਹਾ ਕਿ ਫਿਰ ਤੋਂ ਕੰਮ ਕਰੋ, ਉਸ ਤੋਂ ਬਾਅਦ ਪੈਸੇ ਮਿਲਣਗੇ। ਹਾਲਾਂਕਿ ਸਪਨਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਰਜਨੀ ਨੇ ਉਸ ਨੂੰ ਧਮਕੀ ਦਿੱਤੀ ਅਤੇ ਅਪਣੇ ਕੁੱਤੇ ਨੂੰ ਛੱਡ ਦਿੱਤਾ।

ਡਿਪਟੀ ਕਮਿਸ਼ਨਰ ਆਫ ਪੁਲਿਸ (ਦੱਖਣੀ) ਅਤੁਲ ਕੁਮਾਰ ਠਾਕੁਰ ਨੇ ਕਿਹਾ ਕਿ ਅਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ