ਬਟਾਲਾ-ਫਗਵਾੜਾ ਤੋਂ ਬਾਅਦ ਹੁਣ ਲਹਿਰਾਗਾਗਾ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਉੱਠੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ 

After Batala-Phagwara, now there is a demand for making Lehragaga a district

ਚੰਡੀਗੜ੍ਹ - ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਲਹਿਰਾਗਾਗਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਹੈ। ਬੀਬੀ ਭੱਠਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਹਿਰਾਗਾਗਾ ਵਿਚ ਚੋਣ ਪ੍ਰਚਾਰ ਸਮੇਂ ਲਹਿਰਾਗਾਗਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ।

ਇਹ ਵੀ ਪੜ੍ਹੋ -  ਅੱਜ ਲੱਗੇਗੀ 32 ਕਿਸਾਨ ਜਥੇਬੰਦੀਆਂ ਦੀ ਕਚਹਿਰੀ, ਕਾਂਗਰਸ, ‘ਆਪ’ ਤੇ ਅਕਾਲੀ ਆਗੂ ਹੋਣਗੇ ਸ਼ਾਮਲ

ਹਲਕੇ ਦੇ ਲੋਕ ਉਸ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ। ਬੀਬੀ ਭੱਠਲ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੰਗ ਫਗਵਾੜਾ ਜਾਂ ਬਟਾਲਾ ਨੂੰ ਜ਼ਿਲ੍ਹੇ ਬਣਾਏ ਜਾਣ ਕਾਰਨ ਨਹੀਂ ਸਗੋਂ 5 ਸਾਲ ਪਹਿਲਾਂ ਕੀਤੀ ਮੰਗ ਨੂੰ ਦੁਹਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਗਰ ਦਰਿਆ 'ਚ ਹਰ ਸਾਲ ਆਉਂਦੇ ਹੜ੍ਹ ਕਾਰਨ ਹਲਕੇ ਦੇ ਲੋਕਾਂ ਨੂੰ ਸੰਗਰੂਰ ਵੱਲ ਵੇਖਣਾ ਪੈਂਦਾ ਹੈ, ਜੋ ਲਹਿਰਾਗਾਗਾ ਤੋਂ ਦੂਰ ਹੈ। ਉਨ੍ਹਾਂ ਕਿਹਾ ਕਿ ਭੂਗੋਲਕ ਸਥਿਤੀ ਕਾਰਨ ਲਹਿਰਾਗਾਗਾ ਜ਼ਿਲ੍ਹਾ ਬਣਨਾ ਚਾਹੀਦਾ ਹੈ

ਤੇ ਨਾਲ ਹੀ ਜਿਸ ਸ਼ਹਿਰ ਨੇ ਪੰਜਾਬ ਨੂੰ ਦੋ ਮੁੱਖ ਮੰਤਰੀ ਦਿੱਤੇ ਹੋਣ, ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਪਿੰਡ ਬਿਲਕੁਲ ਨਾਲ ਹੋਵੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਨਕਾ ਪਿੰਡ ਵੀ ਇੱਧਰ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਇਸ ਤੋਂ ਤ੍ਰਿਪਤ ਬਾਜਵਾ ਤੇ ਸੁਖਜਿੰਦਰ ਰੰਧਾਵਾ ਵੱਲੋਂ ਬਟਾਲਾ ਨੂੰ ਜ਼ਿਲਾਂ ਬਣਾਉਣ ਦੀ ਮੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਸੀਐਮ ਨੂੰ ਚਿੱਠੀ ਲਿਖ ਕੇ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਸੀ।