Hoshiarpur News : ਪੰਜਾਬ ਦੇ ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ ’ਚ ਬਣੇ ਪਹਿਲੇ ਸਿੱਖ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Hoshiarpur News : ਕਰਮਜੀਤ ਤਲਵਾੜ ਨੇ ਨਿਊਜ਼ੀਲੈਂਡ ’ਚ ਮਨਿਸਟਰੀ ਆਫ ਜਸਟਿਸ ਸਰਵਿਸਿਜ਼ ਨਾਲ ਸਬੰਧਤ ‘ਇਸ਼ੂਇੰਗ ਅਫਸਰ’ ਵਜੋਂ ਅਹੁਦਾ ਸੰਭਾਲਿਆ

ਕਰਮਜੀਤ ਸਿੰਘ ਤਲਵਾੜ

Hoshiarpur News : ਦੂਸਹਾ ਦੇ ਜੰਮਪਲ ਕਰਮਜੀਤ ਸਿੰਘ ਤਲਵਾੜ ਨੇ ਨਿਊਜ਼ੀਲੈਂਡ ਵਿੱਚ ਮਨਿਸਟਰੀ ਆਫ ਜਸਟਿਸ ਸਰਵਿਸਿਜ਼ ਨਾਲ ਸਬੰਧਤ ‘ਇਸ਼ੂਇੰਗ ਅਫਸਰ’ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਇਸ ਉਪਲਬਧੀ ਨਾਲ ਵਿਸ਼ਵ ਭਰ ਵਿਚ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਹ ਧਾਰਮਿਕ ਸਿੱਖ ਆਗੂ ਜੋਗਿੰਦਰ ਸਿੰਘ ਤਲਵਾੜ ਦੇ ਪੁੱਤਰ ਹਨ। ਇਸ ਤੋਂ ਪਹਿਲਾਂ ਤਲਵਾੜ ਨਿਊਜ਼ੀਲੈਂਡ ਦੇ ਨੌਰਥ ਸ਼ੋਰ ਇਲਾਕੇ ਦੇ ਇਕਲੌਤੇ ‘ਜਸਟਿਸ ਆਫ ਪੀਸ’ (ਜੇਪੀ) ਵਜੋਂ ਸੇਵਾਵਾਂ ਨਿਭਾਅ ਰਹੇ ਸਨ।

ਇਹ ਵੀ ਪੜੋ : Amritsar News : ਅੰਮ੍ਰਿਤਸਰ ਰੈਸਟੋਰੈਂਟ 'ਚ ਗਾਹਕ 'ਤੇ ਚੱਲੀ ਗੋਲੀ, ਨੌਜਵਾਨ ਗੰਭੀਰ ਜ਼ਖ਼ਮੀ

ਨਿਊਜ਼ੀਲੈਂਡ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਅੰਮ੍ਰਿਤਧਾਰੀ ਸਿੱਖ ਇਸ਼ੂਇੰਗ ਅਫ਼ਸਰ ਬਣਿਆ ਹੋਵੇ। ਸ੍ਰੀ ਤਲਵਾੜ ਦੀ ਇਸ ਉਪਲਬਧੀ ’ਤੇ ਦੇਸ਼ਾਂ ਵਿਦੇਸ਼ਾਂ ਤੋਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਨੂੰ ਇਹ ਵੱਕਾਰੀ ਜ਼ਿੰਮੇਵਾਰੀ ਨਿਊਜ਼ੀਲੈਂਡ ਦੇ ‘ਅਟਾਰਨੀ ਜਨਰਲ’ ਵੱਲੋਂ ਆਗਾਮੀ ਤਿੰਨ ਸਾਲ ਲਈ ਸੌਂਪੀ ਗਈ ਹੈ। ਉਨ੍ਹਾਂ ਨੂੰ ਕਿਸੇ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਦੌਰਾਨ ਸਬੂਤਾਂ ਦੀ ਜਾਂਚ ਕਰਨ ਮਗਰੋਂ ਵਾਰੰਟ ਜਾਰੀ ਕਰਨ ਸਬੰਧੀ ਸਮੁੱਚੇ ਕਾਰਜਾਂ ਦਾ ਅਧਿਕਾਰ ਹੋਵੇਗਾ। 

ਇਹ ਵੀ ਪੜੋ : Paris Paralympics 2024 : ਨਵਦੀਪ ਸਿੰਘ ਨੇ ਜੈਵਲਿਨ ਥ੍ਰੋਅ ਦੇ F41 ਵਰਗ 'ਚ ਜਿੱਤਿਆ ਸੋਨ ਤਮਗਾ

ਜ਼ਿਕਰਯੋਗ ਹੈ ਕਿ ਕਰੀਬ 27 ਸਾਲ ਤੋਂ ਪਰਿਵਾਰ ਸਣੇ ਨਿਊਜ਼ੀਲੈਡ ਵਿੱਚ ਰਹਿ ਰਹੇ ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ ਸਕੂਲ ਬੋਰਡ ਦੇ ਤਿੰਨ ਵਾਰ ਟਰੱਸਟੀ ਵੀ ਬਣੇ। ਇਸ ਤੋਂ ਇਲਾਵਾ ਉਹ 2009 ਤੋਂ ਮੈਰਿਜ ਸੈਲੀਬ੍ਰੈਂਟ ਅਤੇ ਨੌਰਥ ਸ਼ੋਰ ਨਿਊਜ਼ੀਲੈਂਡ ਦੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਹਨ।

(For more news apart from Karamjit Singh Talwar of Punjab became first Sikh officer in New Zealand News in Punjabi, stay tuned to Rozana Spokesman)