ਕਿਸਾਨ ਜਥੇਬੰਦੀਆਂ ਵਲੋਂ ਭਾਗੂਮਾਜਰਾ ਟੋਲ ਪਲਾਜ਼ਾ 'ਤੇ ਲਾਇਆ ਧਰਨਾ, ਆਵਾਜਾਈ ਕੀਤੀ ਪੂਰੀ ਤਰ੍ਹਾਂ ਬੰਦ
ਕਿਸਾਨਾਂ ਵਲੋਂ ਟੋਲ ਪਲਾਜ਼ੇ ਤੋਂ ਵਾਹਨ ਬਿਨਾਂ ਟੋਲ ਪਰਚੀ ਦੀ ਕਢਵਾਏ ਜਾ ਰਹੇ ਹਨ।
Farmers' protest at toll plazas
ਖਰੜ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੇ ਅੰਮ੍ਰਿਤਸਰ ਸਾਹਿਬ, ਫਰੀਦਕੋਟ, ਬਰਨਾਲਾ, ਸੰਗਰੂਰ ਸਮੇਤ ਕਈ ਜਿਲ੍ਹਿਆਂ 'ਚ ਸੂਬੇ ਦੇ ਕਿਸਾਨ ਰੇਲਵੇ ਟਰੈਕ ਜਾਮ ਕਰ ਬੈਠੇ ਹਨ ਤੇ ਕੇਂਦਰ ਸਰਕਾਰ ਤੋਂ ਇਹ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਤਹਿਤ ਭਾਗੂਮਾਜਰਾ ਟੋਲ ਪਲਾਜ਼ਾ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਟੋਲ ਪਲਾਜ਼ੇ ਤੋਂ ਵਾਹਨ ਬਿਨਾਂ ਟੋਲ ਪਰਚੀ ਦੀ ਕਢਵਾਏ ਜਾ ਰਹੇ ਹਨ।
ਇਸ ਦੌਰਾਨ ਕਿਸਾਨਾਂ ਵਲੋਂ ਸੂਬੇ ਭਰ ‘ਚ 100 ਤੋਂ ਵੀ ਵੱਧ ਥਾਵਾਂ ‘ਤੇ ਟੋਲ ਪਲਾਜ਼ਾ ਅਤੇ ਰਿਲਾਇੰਸ ਪੈਟਰੋਲ ਪੰਪਾਂ ਨੇੜੇ ਸਾਰੇ ਹੀ ਪ੍ਰਮੁੱਖ ਸੜ੍ਹਕੀ ਮਾਰਗ ‘ਤੇ ਧਰਨਾ ਲਗਾ ਕੇ ਜਾਮ ਕਰ ਦਿੱਤੇ ਗਏ ਹਨ।