ਪਟਿਆਲਾ ‘ਚ ਇੰਟਰ ਯੂਨੀਵਰਸਿਟੀ ਸਾਇਕਲਿੰਗ ਟ੍ਰੈਕ ਚੈਂਪੀਅਨਸ਼ਿਪ ‘ਚ 275 ਖਿਡਾਰੀ ਲੈ ਰਹੇ ਨੇ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਇੰਟਰ ਯੂਨੀਵਰਸਿਟੀ ਸਾਇਕਲਿੰਗ ਟ੍ਰੈਕ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ ਪਟਿਆਲਾ.....

Inter University Cycling Patiala

ਪਟਿਆਲਾ (ਪੀਟੀਆਈ) : ਭਾਰਤੀ ਇੰਟਰ ਯੂਨੀਵਰਸਿਟੀ ਸਾਇਕਲਿੰਗ ਟ੍ਰੈਕ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ ਪਟਿਆਲਾ ਪੰਜਾਬ ਯੂਨੀਵਰਸਿਟੀ ਦੇ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ‘ਚ ਸ਼ੁਰੂ ਹੋ ਗਈ ਹੈ। ਚੈਂਪੀਅਨਸ਼ਿਪ ਵਿਚ 30 ਯੂਨੀਵਰਸਿਟੀਆਂ ਦੇ 275 ਖਿਡਾਰੀ ਹਿੱਸਾ ਲੈ ਰਹੇ ਹਨ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੰਜਾਬ ਯੂਨੀਵਰਸਿਟੀ ਦੇ ਸਾਇਕਲਿਸਟ ਹਰਪ੍ਰੀਤ ਸਿੰਘ ਨੇ ਇਕ ਕਿਲੋਮੀਟਰ ਟਾਇਮ ਟ੍ਰਾਇਲ ਮੁਕਾਬਾਲੇ ‘ਚ ਪਹਿਲਾਂ ਸਥਾਨ ਹਾਂਸਲ ਕੀਤਾ ਹੈ। ਚੈਂਪੀਅਨਸ਼ਿਪ ਦਾ ਉਦਘਾਟਨ ਪੀਯੂ ਦੇ ਡੀਨ ਅਕਾਦਮਿਕ ਮਾਮਲੇ ਅਤੇ ਕੰਟ੍ਰੋਲਰ ਪਰੀਖਿਆ ਡਾ. ਗੁਰਦੀਪ ਸਿੰਘ ਬੱਤਰਾ ਨੇ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਖੇਡ ਖਿਡਾਰੀਆਂ ਦੀ ਜ਼ਿੰਦਗੀ ਦਾ ਅਟੁੱਟ ਅੰਗ ਹੈ। ਪੀਯੂ ਪਿਛਲੇ ਕਈਂ ਸਾਲਾਂ ਤੋਂ ਮਾਕਾ ਟ੍ਰਾਫ਼ੀ ਜਿੱਤ ਦੀ ਆ ਰਹੀ ਹੈ। ਪੀਯੂ ਜਿੱਤ ਦੀ ਇਸ ਲੜੀ ਨੂੰ ਬਰਕਰਾਰ ਰੱਖਣ ਲਈ ਪੂਰੀ ਜਾਨ ਲਗਾਵੇਗੀ। ਅੱਜ ਹੋਏ ਪੁਰਸ਼ਾਂ ਦੇ ਇਕ ਕਿਲੋਮੀਟਰ ਟਾਇਮ ਟ੍ਰਾਇਲ ਮੁਕਾਬਲਿਆਂ ਵਿਚ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਹਰਪ੍ਰੀਤ ਸਿੰਘ ਨੇ ਪਹਿਲਾਂ ਸਥਾਨ ਹਾਂਸਲ ਕੀਤਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਣਜੀਤ ਸਿੰਘ ਨੇ ਦੂਜਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਹੀ ਸਚਿਨਦੀਪ ਸਿੰਘ ਨੇ ਤੀਜਾ ਸਥਾਨ ਹਾਂਸਲ ਕੀਤਾ ਹੈ। ਮਹਿਲਾਵਾਂ ਦੇ 500 ਮੀਟਰ ਟਾਇਮ ਟ੍ਰਾਇਲ ਮੁਕਾਬਲੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸ਼ਸ਼ੀ ਕਾਲਾ ਅਤੇ ਲੂਟੇ ਮਊਰੀ ਨੇ ਕ੍ਰਮਵਾਰ ਪਹਿਲਾਂ ਅਤੇ ਦੂਜਾ ਸਥਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਦੀਪ ਕੌਰ ਨੇ ਤੀਜਾ ਸਥਾਨ ਹਾਂਸਲ ਕੀਤਾ ਹੈ।