ਜਾਅਲੀ ਐਨ.ਓ.ਸੀ ਤਿਆਰ ਕਰਕੇ ਗੱਡੀਆਂ ਦੀ ਆਰ.ਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਹਰਲੇ ਰਾਜਾਂ ਦੀਆਂ ਚੋਰੀ ਅਤੇ ਬੈਂਕ ਲੋਨ ਵਾਲੇ ਕੇਸਾਂ ਦੀਆਂ ਗੱਡੀਆਂ ਦੀ ਜਾਅਲੀ ਐਨ.ਓ.ਸੀ ਦੇ ਅਧਾਰ ਉਤੇ ਪਟਿਆਲਾ ਦੇ...

Patiala Police

ਪਟਿਆਲਾ (ਪੀਟੀਆਈ) : ਬਾਹਰਲੇ ਰਾਜਾਂ ਦੀਆਂ ਚੋਰੀ ਅਤੇ ਬੈਂਕ ਲੋਨ ਵਾਲੇ ਕੇਸਾਂ ਦੀਆਂ ਗੱਡੀਆਂ ਦੀ ਜਾਅਲੀ ਐਨ.ਓ.ਸੀ ਦੇ ਅਧਾਰ ਉਤੇ ਪਟਿਆਲਾ ਦੇ ਵੱਖ-ਵੱਖ ਖੇਤਰਾਂ ਦੇ ਫਰਜੀ ਕਾਗਜ ਤਿਆਰਾ ਕਰਕੇ ਉਹਨਾਂ ਦੀਆਂ ਜਾਅਲੀ ਰਜਿਸ਼ਟ੍ਰੇਸ਼ਨ ਬਣਾਉਣ ਵਾਲੇ ਇੰਟਰਸਟੇਟ ਗਿਰੋਹ ਦਾ ਥਾਣਾ ਘੱਗਾ ਦੀ ਪੁਲਿਸ ਨੇ ਬੇਨਕਾਬ ਕਰਕੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਗਿਰੋਹ ਦਾ ਮੈਂਬਰਾਂ ਤੋਂ ਜਾਅਲੀ ਤਿਆਰ ਕੀਤੇ 132 ਪਰਮਿਟ, 80 ਆਰ.ਸੀ ਅਤੇ 12 ਗੱਡੀਆਂ ਵੀ ਬਰਾਮਦ ਕੀਤੀਆਂ ਹਨ।

ਇਹ ਜਾਣਕਾਰੀ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦਿਤੀ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਇਸ ਗਿਰੋਹ ਦੇ ਬਾਰੇ ਥਾਣਾ ਘੱਗਾ ਦੀ ਪੁਲਿਸ ਨੂੰ 13 ਅਕਤੂਬਰ ਨੂੰ ਸੂਚਨਾ ਮਿਲੀ ਸੀ। ਅਤੇ ਉਸ ਦੇ ਆਧਾਰ ਉਤੇ ਪੁਲਿਸ ਨੇ ਅਮਨਦੀਪ ਸਿੰਘ ਰੋਕੀ ਨਿਵਾਸੀ ਪਿੰਡ ਸਿੱਧੂਵਾਲ, ਅਰਵਿੰਦਰ ਸਿੰਘ ਉਰਫ਼ ਬੋਨੀ, ਏਜੰਟ ਅੰਬਾਲਾ ਅਤੇ ਪ੍ਰਦੀਪ ਸ਼ਰਮਾਂ ਨਿਵਾਸੀ ਸਮਾਣਾ ਦੇ ਵਿਰੁੱਧ ਥਾਣਾ ਘੱਗਾ ‘ਚ ਕੇਸ ਦਰਜ ਕਰਕੇ ਪੂਰੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ। ਐਸ.ਐਸ.ਪੀ ਨੇ ਦੱਸਿਆ ਕਿ ਗਿਰੋਹ ਤੋਂ ਪੁੱਛ-ਗਿੱਛ ਕਰਨ ਤੇ ਪਤਾ ਚੱਲਿਆ ਹੈ

ਕਿ ਉਹ ਵੱਖ-ਵੱਖ ਵਾਹਨਾਂ ਦੇ ਇੰਜਨ ਨੰਬਰ ਅਤੇ ਚਾਸੀ ਨੰਬਰ ਦੇ ਅੱਗੇ ਲੱਗੇ ਹੋਏ ਨੰਬਰਾਂ ‘ਚ ਛੇੜਛਾੜ ਕਰਕੇ ਜਾਅਲੀ ਐਨ.ਓ.ਸੀ ਬਾਹਰਲੇ ਰਾਜਾਂ ਤੋਂ ਤਿਆਰ ਕਰਵਾ ਕੇ ਪੰਜਾਬ ਵਿਚ ਜਾਅਲੀ ਕਾਗਜ ਤਿਆਰ ਕਰਕੇ ਅੱਗੇ ਡੀਲਰਾਂ ਨੂੰ ਵੇਚ ਦਿੰਦੇ ਸੀ। ਦੋਸ਼ੀਆਂ ਨੇ ਹਰਿਆਣਾ ਅਤੇ ਹੋਰ ਰਾਜਾਂ ਤੋਂ ਚੋਰੀ ਕੀਤੇ ਟਰੱਕ, ਟਿਪਰ ਅਤੇ ਹੋਰ ਗੱਡੀਆਂ ਦੀ ਲਗਪਗ 80 ਆਰ.ਸੀ ਤਿਆਰ ਕਰਕੇ ਰੱਖੀਆਂ ਹੋਈਆ ਸੀ। ਦੋਸ਼ੀਆਂ ਤੋਂ ਜਾਅਲੀ ਆਰ.ਸੀ ਵਾਲੇ 4 ਟਿਪਰ, 2 ਮਹਿੰਦਰਾ ਪਿਕਅਪ, 1 ਟ੍ਰਾਲਾ ਅਤੇ 5 ਹੋਰ ਟਰੱਕ ਬਰਾਮਦ ਕੀਤੇ ਗਏ ਹਨ।