ਮੁੱਖ ਮੰਤਰੀ ਨੇ ਦਿਵਾਲੀ ਅਤੇ ਗੁਰਪੁਰਬ 'ਤੇ ਸੂਬੇ 'ਚ ਦੋ ਘੰਟਿਆਂ ਲਈ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ
ਕ੍ਰਿਸਮਿਸ ਦੇ ਤਿਉਹਾਰ 'ਤੇ ਪਟਾਕੇ ਚਲਾਉਣ ਦਾ ਵੀ ਸਮਾਂ ਨਿਰਧਾਰਤ
cp punajb
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਡੀ ਗੋਬਿੰਦਗੜ੍ਹ ਨੂੰ ਛੱਡ ਕੇ ਸੂਬੇ ਵਿੱਚ ਦਿਵਾਲੀ ਅਤੇ ਗੁਰਪੁਰਬ 'ਤੇ ਪ੍ਰਦੂਸ਼ਣ ਮੁਕਤ ਹਰੇ ਪਟਾਕੇ ਚਲਾਉਣ ਲਈ ਦੋ ਘੰਟਿਆਂ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕ੍ਰਿਸਮਿਸ ਦੇ ਤਿਉਹਾਰ 'ਤੇ ਵੀ ਕੁਝ ਰੋਕਾਂ ਨਾਲ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦਾ ਵੀ ਐਲਾਨ ਕੀਤਾ ਹੈ। ਮੰਡੀ ਗੋਬਿੰਦਗੜ੍ਹ, ਜਿੱਥੋਂ ਦੀ ਆਬੋ-ਹਵਾ ਦਾ ਪੱਧਰ ਮਾੜਾ ਹੈ, ਵਿੱਚ ਅੱਧੀ ਰਾਤ ਤੋਂ ਭਾਵ 9-10 ਨਵੰਬਰ ਤੋਂ ਲੈ ਕੇ 30 ਨਵੰਬਰ-1 ਦਸੰਬਰ ਤੱਕ ਮੁਕੰਮਲ ਪਾਬੰਦੀ ਲਾਗੂ ਕੀਤੀ ਜਾ ਚੁੱਕੀ ਹੈ।